
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਹੁਣ ਤਕ 5,000 ਤੋਂ ਵੱਧ ਅਫ਼ਗਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ।
Pakistan News: ਪਾਕਿਸਤਾਨ ਨੇ ਦੇਸ਼ ਵਿਆਪੀ ਚੱਲ ਰਹੇ ਅਭਿਆਨ ਦੇ ਤਹਿਤ 8,000 ਤੋਂ ਵੱਧ ਅਫ਼ਗਾਨ ਸ਼ਰਨਾਰਥੀਆਂ ਨੂੰ ਦੇਸ਼ ’ਚੋਂ ਕੱਢ ਦਿੱਤਾ ਹੈ।
ਅਫ਼ਗਾਨ ਨਾਗਰਿਕ ਕਾਰਡ' (ਏ.ਸੀ.ਸੀ.) ਧਾਰਕਾਂ ਦੀ ਸਵੈ-ਇੱਛਤ ਵਾਪਸੀ ਦੀ ਆਖ਼ਰੀ ਮਿਤੀ 31 ਮਾਰਚ ਨੂੰ ਖ਼ਤਮ ਹੋਣ ਤੋਂ ਬਾਅਦ ਕਾਰਵਾਈ ਤੇਜ਼ ਕੀਤੀ ਗਈ ਸੀ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 1 ਅਪ੍ਰੈਲ ਤੋਂ ਬਾਅਦ ਲਗਭਗ 8,115 ਅਫ਼ਗਾਨੀਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਤੋਂ ਫੜੇ ਗਏ ਸਨ, ਨੂੰ ਤੋਰਖਮ ਸਰਹੱਦ ਰਾਹੀਂ ਵਾਪਸ ਭੇਜਿਆ ਗਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਹੁਣ ਤਕ 5,000 ਤੋਂ ਵੱਧ ਅਫ਼ਗਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਅਧਿਕਾਰੀਆਂ ਅਨੁਸਾਰ, ਪੰਜਾਬ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲਗਭਗ ਇੱਕ ਲੱਖ ਅਫ਼ਗਾਨਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਜਲਦੀ ਹੀ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ।
ਇਹ ਬਰਖ਼ਾਸਤਗੀ ਦਾ ਦੂਜਾ ਪੜਾਅ ਹੈ, ਜਿਸ ਵਿੱਚ ਏਸੀਸੀ ਧਾਰਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਤੰਬਰ 2023 ਤੋਂ ਬਾਅਦ ਪਹਿਲੇ ਪੜਾਅ ਵਿੱਚ 800,000 ਤੋਂ ਵੱਧ ਅਫਗਾਨਾਂ ਨੂੰ ਵਾਪਸ ਭੇਜਿਆ ਗਿਆ ਹੈ।
1980 ਦੇ ਦਹਾਕੇ ਵਿੱਚ ਅਫ਼ਗਾਨਿਸਤਾਨ ਉੱਤੇ ਸੋਵੀਅਤ ਹਮਲੇ ਤੋਂ ਬਾਅਦ ਲੱਖਾਂ ਅਫਗਾਨੀ ਪਾਕਿਸਤਾਨ ਆਏ ਸਨ ਅਤੇ ਹੁਣ ਸਰਕਾਰ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਕਾਰਵਾਈ ਕਰ ਰਹੀ ਹੈ।