
ਚੇਨਈ,ਕਸ਼ਮੀਰ ਵਿਚ ਪੱਥਰਬਾਜ਼ਾਂ ਦੇ ਹਮਲੇ ਵਿਚ ਮਾਰੇ ਗਏ 22 ਸਾਲਾ ਸੈਲਾਨੀ ਤਿਰੂਮਣੀਸੇਲਵਮ ਦੀ ਲਾਸ਼ ਨੂੰ ਸੇਜਲ ਅੱਖਾਂ ਨਾਲ ਕਬਰਿਸਤਾਨ ਵਿਚ ਦਫ਼ਨਾ ਦਿਤਾ ਗਿਆ। ਇਸ ਦੌਰਾਨ ...
ਚੇਨਈ,ਕਸ਼ਮੀਰ ਵਿਚ ਪੱਥਰਬਾਜ਼ਾਂ ਦੇ ਹਮਲੇ ਵਿਚ ਮਾਰੇ ਗਏ 22 ਸਾਲਾ ਸੈਲਾਨੀ ਤਿਰੂਮਣੀਸੇਲਵਮ ਦੀ ਲਾਸ਼ ਨੂੰ ਸੇਜਲ ਅੱਖਾਂ ਨਾਲ ਕਬਰਿਸਤਾਨ ਵਿਚ ਦਫ਼ਨਾ ਦਿਤਾ ਗਿਆ। ਇਸ ਦੌਰਾਨ ਮ੍ਰਿਤਕ ਦੀ ਮਾਂ ਨੇ ਰੋਂਦੇ ਹੋਏ ਪੁਛਿਆ ਕਿ ਉਸ ਦੇ ਪੁੱਤਰ ਦਾ ਕਸੂਰ ਕੀ ਸੀ? ਤਿਰੂਮਣੀਸੇਲਵਮ ਅਪਣੀ ਮਾਤਾ, ਪਿਤਾ ਅਤੇ ਭੈਣ ਨਾਲ ਛੁੱਟੀਆਂ ਬਿਤਾਉਣ ਕਸ਼ਮੀਰ ਗਿਆ ਹੋਇਆ ਸੀ।
Tourists parents whose son get killed in jammu
ਸ੍ਰੀਨਗਰ ਦੇ ਬਾਹਰੀ ਇਲਾਕੇ ਵਿਚ ਸੋਮਵਾਰ ਨੂੰ ਭਾਜੜ ਦੌਰਾਨ ਹੋਏ ਪਥਰਾਅ ਵਿਚ ਉਹ ਜ਼ਖ਼ਮੀ ਹੋ ਗਿਆ ਤੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਮਾਂ ਵਾਰ ਵਾਰ ਕਹਿ ਰਹੀ ਸੀ, 'ਮੇਰੇ ਬੇਟੇ ਨੇ ਅਜਿਹਾ ਕੀ ਕੀਤਾ ਸੀ ਕਿ ਉਸ ਨੂੰ ਮਾਰ ਦਿਤਾ ਗਿਆ।' ਉਸ ਨੇ ਕਿਹਾ, 'ਕੀ ਉਹ ਸਿਰਫ਼ ਇਕ ਸੈਲਾਨੀ ਨਹੀਂ ਸੀ। ਇਹ ਸੱਭ ਕਿਉਂ ਹੋਇਆ।' (ਏਜੰਸੀ)