ਰਣਨੀਤਕ ਬੇਯਕੀਨੀਆਂ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਦੇ ਪੂਰੇ ਤੰਤਰ ਨੂੰ ਇਕਜੁਟ ਹੋਣਾ ਪਵੇਗਾ
Published : May 10, 2020, 11:45 pm IST
Updated : May 10, 2020, 11:45 pm IST
SHARE ARTICLE
ਰਣਨੀਤਕ ਬੇਯਕੀਨੀਆਂ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਦੇ ਪੂਰੇ ਤੰਤਰ ਨੂੰ ਇਕਜੁਟ ਹੋਣਾ ਪਵੇਗਾ : ਫ਼ੌਜ ਮੁਖੀ
ਰਣਨੀਤਕ ਬੇਯਕੀਨੀਆਂ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਦੇ ਪੂਰੇ ਤੰਤਰ ਨੂੰ ਇਕਜੁਟ ਹੋਣਾ ਪਵੇਗਾ : ਫ਼ੌਜ ਮੁਖੀ

ਰਣਨੀਤਕ ਬੇਯਕੀਨੀਆਂ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਦੇ ਪੂਰੇ ਤੰਤਰ ਨੂੰ ਇਕਜੁਟ ਹੋਣਾ ਪਵੇਗਾ : ਫ਼ੌਜ ਮੁਖੀ

ਨਵੀਂ ਦਿੱਲੀ, 10 ਮਈ: ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਦਾ ਕਹਿਣਾ ਹੈ ਕਿ ਦੇਸ਼ ਦੇ ਸਾਹਮਣੇ ਮੌਜੂਦ 'ਰਣਨੀਤਕ ਬੇਯਕੀਨੀਆਂ' ਅਤੇ ਮਹਾਂਮਾਰੀ ਵਰਗੇ ਗ਼ੈਰ-ਰਵਾਇਤੀ ਖ਼ਤਰਿਆਂ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਣ ਦਾ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਦਾ ਪੂਰਾ ਤੰਤਰ ਇਕੱਠਾ ਮਿਲ ਕੇ ਕੰਮ ਕਰੇ।


ਭਾਰਤ ਦੇਗੁਆਂਢ 'ਚ ਮੌਜੂਦ ਗੁੰਝਲਦਾਰ ਭੁਗੋਲਿਕ-ਸਿਆਸੀ ਸੱਤਾ ਦੇ ਸੰਦਰਭ 'ਚ ਜਨਰਲ ਨਰਗਣੇ ਨੇ ਕਿਹਾ ਕਿ ਭਾਰਤੀ ਫ਼ੌਜ ਖੇਤਰ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਉਣ ਵਾਲੇ ਦੇਸ਼ ਦੇ ਰੂਪ 'ਚ ਭਾਰਤ ਦੇ ਅਕਸ ਨੂੰ 'ਪੁਖਤਾ' ਕਰਨਾ ਚਾਹੁੰਦੀ ਹੈ। ਫ਼ੌਜ ਮੁਖੀ ਨੇ ਇਕ ਗੱਲਬਾਤ 'ਚ ਕਿਹਾ, ''ਰਣਨੀਤਕ ਬੇਯਕੀਨੀਆਂ ਦਾ ਪੂਰਾ ਦਾ ਪੂਰਾ ਪੁਲੰਦਾ ਸਾਡੇ ਸਾਹਮਣੇ ਮੌਜੂਦ ਹੈ ਅਤੇ ਸਮੇਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਦਾ ਪੂਰਾ ਤੰਤਰ ਇਕਜੁਟ ਹੋਵੇ।''


ਜਨਰਲ ਨਰਵਣੇ ਨੇ ਹਾਲਾਂਕਿ ਇਸ ਬਾਰੇ ਵਿਸਤਾਰ 'ਚ ਕੁੱਝ ਨਹੀਂ ਕਿਹਾ ਪਰ ਉਨ੍ਹਾਂ ਦੀ ਟਿਪਣੀ ਅਜਿਹੇ ਸਮੇਂ ਆਈ ਹੈ ਜਦੋਂ ਪਾਕਿਸਤਾਨ ਹਮਾਇਤ ਪ੍ਰਾਪਤ ਤਾਲਿਬਾਨ ਅਫ਼ਗਾਨਿਸਤਾਨ ਦੀ ਸੱਤਾ 'ਚ ਅਪਣੀ ਭੂਮਿਕਾ ਤੈਅ ਕਰਨ ਅਤੇ ਚੀਨ ਲਗਾਤਾਰ ਸ੍ਰੀਲੰਕਾ, ਨੇਪਾਲ, ਮਿਆਂਮਾਰ ਅਤੇ ਮਾਲਦੀਪ ਵਰਗੇ ਦੇਸ਼ਾਂ ਨਾਲ ਫ਼ੌਜੀ ਸਬੰਧਾਂ ਦਾ ਵਿਸਤਾਰ ਕਰਨ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ।


ਜਨਰਲ ਨਰਵਣੇ ਨੇ ਕਿਹਾ, ''ਕੌਮਾਂਤਰੀ ਕਿਸਮ ਦੇ ਮੁੱਦਿਆਂ ਨਾਲ ਨਜਿੱਠਣ ਸਮੇਂ ਹਥਿਆਰਬੰਦ ਬਲ ਅਪਣੀ ਸਮਰਥਾਵਾਂ ਨਾਲ ਖੇਤਰ  ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਉਣ ਵਾਲੇ ਦੇਸ਼ ਦੇ ਰੂਪ 'ਚ ਭਾਰਤ ਦੇ ਅਕਸ ਨੂੰ ਪੁਖਤਾ ਕਰਨਗੇ।'' ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੰਗ ਨਾਲ ਝੰਬਿਆ ਦੇਸ਼ ਅਮਰੀਕੀ ਫ਼ੌਜੀਆਂ ਦੀ ਵਾਪਸੀ ਬਾਬਤ ਤਾਲਿਬਾਨ ਨਾਲ ਅਮਰੀਕਾ ਦੇ ਇਤਿਹਾਸਕ ਸਮਝੌਤੇ ਤੋਂ ਬਾਅਦ ਅਫ਼ਗਾਨਿਸਤਾਨ ਦੀ ਨਾਜ਼ੁਕ ਸਥਿਤ ਨੂੰ ਲੈ ਕੇ ਭਾਰਤ ਚਿੰਤਤ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement