
ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ 19 ਮਾਮਲਿਆਂ ਲਈ ਹਸਪਤਾਲ ਤੋਂ ਛੁੱਟੀ ਦਿਤੇ ਜਾਣ ਦੀ ਨਿਤੀ 'ਚ ਤਬਦੀਲੀ ਕੀਤੀ ਹੈ। ਹੁਣ ਕੋਰੋਨਾ ਵਾਇਰਸ ਦੇ ਸਿਰਫ਼ ਗ਼ਭੀਰ ਮਰੀਜ਼ਾਂ
ਨਵੀਂ ਦਿੱਲੀ, 9 ਮਈ : ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ 19 ਮਾਮਲਿਆਂ ਲਈ ਹਸਪਤਾਲ ਤੋਂ ਛੁੱਟੀ ਦਿਤੇ ਜਾਣ ਦੀ ਨਿਤੀ 'ਚ ਤਬਦੀਲੀ ਕੀਤੀ ਹੈ। ਹੁਣ ਕੋਰੋਨਾ ਵਾਇਰਸ ਦੇ ਸਿਰਫ਼ ਗ਼ਭੀਰ ਮਰੀਜ਼ਾਂ ਦੀ ਹੀ ਹਸਪਤਾਲ ਤੋਂ ਛੁੱਟੀ ਦਿਤੇ ਜਾਣ ਤੋਂ ਪਹਿਲਾਂ ਜਾਂਚ ਕੀਤੀ ਜਾਵੇਗੀ। ਨਵੀਂ ਨਿਤੀ ਮੁਤਾਬਕ ਕੋਰੋਨਾ ਵਾਇਰਸ ਪ੍ਰਭਾਵਤ ਮਰੀਜ਼ਾਂ 'ਚ ਗੰਭੀਰ ਬਿਮਾਰੀ ਵਿਕਸਿਤ ਹੁੰਦੀ ਹੈ ਜਾਂ ਬਿਮਾਰੀ ਤੋਂ ਲੜਨ ਦੀ ਸਮਰਥਾ ਬਹੁਤ ਕਮਜ਼ੋਰ ਹੁੰਦੀ ਹੈ ਤਾਂ ਅਜਿਹੇ ਮਰੀਜ਼ਾਂ ਨੂੰ ਹਸਪਤਾਲ ਵਲੋਂ ਛੁੱਟੀ ਦੇਣ ਤੋਂ ਪਹਿਲਾਂ ਆਰਟੀ-ਪੀਸੀਆਰ ਜਾਂਚ ਕਰਾਉਣੀ ਹੋਵੇਗੀ। ਕੋਵਿਡ 19 ਦੇ ਹਲਕੇ ਲੱਛਣ ਅਤੇ ਬਹੁਤ ਹਲਕੇ ਮਾਮਲਿਆਂ 'ਚ ਲੱਛਣਾਂ ਦੇ ਸਮਾਪਤ ਹੋਣੇ ਦੇ ਬਾਅਦ ਹਸਪਤਾਲ ਤੋਂ ਛੁੱਟੀ ਦਿਤੇ ਜਾਣ ਤੋਂ ਪਹਿਲਾਂ ਜਾਂਚ ਕਰਾਉਣ ਦੀ ਜ਼ਰੂਰਤ ਨਹੀਂ ਹੋਵੇਗੀ।
File photo
ਹੁਣ ਤਕ ਦੇ ਨਿਯਮਾਂ ਮੁਤਾਬਕ, ਕਿਸੇ ਮਰੀਜ਼ ਨੂੰ ਤਦ ਛੁੱਟੀ ਦਿਤੀ ਜਾਂਦੀ ਸੀ ਜਦ 14 ਦਿਨਾਂ ਬਾਅਦ ਉਸ ਦੀ ਰੀਪੋਰਟ ਨੈਗੇਟਿਵ ਆਉਂਦੀ ਸੀ ਅਤੇ ਇਸ ਦੇ ਬਾਅਦ ਫਿਰ 24 ਘੰਟੇ ਦੇ ਬਾਅਦ 'ਚ ਮੁੜ ਤੋਂ ਰੀਪੋਰਟ ਨੈਗੇਟਿਵ ਆਉਂਦੀ ਸੀ। ਕੇਂਦਰੀ ਸਿਹਮ ਮੰਤਰਾਲੇ ਮੁਤਾਬਕ ਦੇਸ਼ 'ਚ ਕੋਵਿਡ 19 ਨਾਲ ਮ੍ਰਿਤਕਾਂ ਦੀ ਗਿਣਤੀ 1981 ਹੋ ਗਈ ਹੈ ਅਤੇ ਸਨਿਚਰਵਾਰ ਨੂੰ ਇਸ ਦੇ ਮਾਮਲਿਆਂ ਦੀ ਗਿਣਤੀ 59,662 ਪਹੁੰਚ ਗਈ ਹੈ। ਪਿਛਲੇ 24 ਘੰਟਿਆਂ 'ਚ 95 ਹੋਰ ਲੋਕਾਂ ਦੀ ਮੌਤ ਹੋਈ ਅਤੇ ਇਸ ਵਾਇਰਸ ਨਾਲ 3320 ਨਵੇਂ ਮਾਮਲੇ ਸਾਹਮਣੇ ਆਏ ਹਨ।
ਸੋਧੀ ਹੋਈ ਨਿਤੀ 'ਚ ਕਿਹਾ ਗਿਆ ਹੈ ਕਿ ਜੇਕਰ ਮਰੀਜ਼ ਦਾ ਬੁਖ਼ਾਰ ਤਿੰਨ ਦਿਨ ਬਾਅਦ ਠੀਕ ਹੋ ਜਾਂਦਾ ਹੈ ਅਤੇ ਅਗਲੇ ਚਾਰ ਦਿਨ ਮਰੀਜ਼ 'ਸੈਚੁਰੇਸ਼ਨ'' (ਆਕਸੀਜ਼ਨ ਦੀ ਮਦਦ ਤੋਂ ਬਿਨਾਂ) 95 ਫ਼ੀ ਸਦੀ ਤੋਂ ਵੱਧ ਬਣਾਏ ਰੱਖਦਾ ਹੈ ਤਾਂ ਇਸ ਤਰ੍ਹਾਂ ਦੇ ਮਰੀਜ਼ ਨੂੰ 10 ਦਿਨਾਂ 'ਚ ਹਸਪਤਾਲ ਤੋਂ ਛੁੱਟੀ ਦਿਤੀ ਜਾ ਸਕਦੀ ਹੈ। ਮੰਤਰਾਲੇ ਨੇ ਕਿਹਾ, ''ਹਸਪਤਾਲ ਤੋਂ ਛੁੱਟੀ ਤੋਂ ਪਹਿਲਾਂ ਜਾਂਚ ਦੀ ਜ਼ਰੂਰਤ ਨਹੀਂ ਹੋਵੇਗੀ। '' ਛੁੱਟੀ ਦਿਤੇ ਜਾਣ ਦੇ ਸਮੇਂ ਮਰੀਜ਼ ਨੂੰ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੱਤ ਦਿਨ ਘਰ 'ਚ ਇਕਾਂਤਵਾਸ 'ਚ ਰਹਿਣ ਲਈ ਕਿਹਾ ਜਾਵੇਗਾ। ਕੋਵਿਡ 19 ਦੇ ਹਲਕੇ ਲੱਛਣਾ ਵਾਲੇ ਮਰੀਜ਼ਾਂ ਨੂੰ ਕੋਵਿਡ ਦੇਖਭਾਲ ਕੇਂਦਰ 'ਚ ਦਾਖ਼ਲ ਕੀਤਾ ਜਾਵੇਗਾ ਜਿਥੇ ਉਨ੍ਹਾਂ ਦੇ ਤਾਪਮਾਨ ਦੀ ਨਿਯਮਿਤ ਜਾਂਚ ਕੀਤੀ ਜਾਵੇਗੀ। (ਪੀਟੀਆਈ)