
17,01,76,603 ਲੋਕਾਂ ਨੂੰ ਲੱਗ ਚੁੱਕੀ ਕੋਰੋਨਾ ਵੈਕਸੀਨ
ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ। ਭਾਰਤ ’ਚ ਕੋਰੋਨਾ ਦੇ ਇਕ ਦਿਨ ’ਚ ਤਿੰਨ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
देश में कुल वैक्सीनेशन का आंकड़ा 17,01,76,603 हो गया है। #CovidVaccine https://t.co/1jUHJlg6bT
— ANI_HindiNews (@AHindinews) May 10, 2021
ਇਸ ਦੌਰਾਨ ਤਿੰਨ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ੇ ਅੰਕੜਿਆਂ ਅਨੁਸਾਰ ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 3 ਲੱਖ66 ਹਜ਼ਾਰ 161 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 3,754 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ।
Corona Case
ਬੀਤੇ 24 ਘੰਟਿਆਂ ’ਚ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਕੋਰੋਨਾ ਦੇ ਹੁਣ ਤਕ ਕੁਲ 2 ਕਰੋੜ 26 ਲੱਖ 62 ਹਜ਼ਾਰ 575 ਮਾਮਲੇ ਸਾਹਮਣੇ ਆ ਚੁੱਕੇ ਹਨ।
Corona Case
ਇਸ ’ਚ 1 ਕਰੋੜ 86 ਲੱਖ 71 ਹਜ਼ਾਰ 222 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ, ਪਰ ਭਾਰਤ ਦੀ ਚਿੰਤਾ ਦਾ ਵਿਸ਼ਾ ਐਕਟਿਵ ਮਾਮਲੇ ਹਨ। ਦੇਸ਼ ਅੰਦਰ ਹੁਣ ਤੱਕ 17,01,76,603 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ।
corona case