
ਮਹਾਰਾਸ਼ਟਰ ਤੇ ਗੁਜਰਾਤ ਪਾਏ ਗਏ ਫੰਗਸ ਦ ਮਾਮਲੇ
ਚੰਡੀਗੜ੍ਹ : ਦੁਨੀਆਂ ਵਿਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਜਾਰੀ ਹੀ ਹੈ ਨਵੇਂ ਮਾਮਲਿਆਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ। ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਵਿਚ ਹੁਣ ਫੰਗਲ ਇਨਫੈਕਸ਼ਨ (ਮਿਊਕੋਰਮਾਇਕੋਸਿਸ) ਦਾ ਖਤਰਾ ਵੱਧਦਾ ਜਾ ਰਿਹਾ ਹੈ। ਜਿਸ ਨੂੰ 'ਬਲੈਕ ਫੰਗਸ' ਦਾ ਨਾਂ ਦਿੱਤਾ ਗਿਆ ਹੈ। ਇਸ ਫੰਗਸ ਦੇ ਮਾਮਲੇ ਮਹਾਰਾਸ਼ਟਰ ਅਤੇ ਗੁਜਰਾਤ ਵਿਚ ਪਾਏ ਗਏ ਹਨ।
Black Fungus Infection
ਮਹਾਰਾਸ਼ਟਰ ਵਿਚ ਇਸ ਦੇ ਕਰੀਬ 200 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਉਥੇ ਹੀ ਗੁਜਰਾਤ ਵਿਚ ਹੁਣ ਤੱਕ ਇਸ ਇਨਫੈਕਸ਼ਨ ਦੇ 40 ਮਾਮਲੇ ਸਾਹਮਣੇ ਆ ਚੁੱਕੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਇਨਫੈਕਸ਼ਨ ਨਾਲ 8 ਲੋਕਾਂ ਦੀ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਹੈ।
Black Fungus Infection
ਆਖਿਰ ਕੀ ਹੈ ਇਹ 'ਬਲੈਕ ਫੰਗਸ'
ਮੈਡੀਕਲ ਭਾਸ਼ਾ ਵਿਚ ਇਹ ਮਿਊਕੋਰਮਾਇਕੋਸਿਸ ਇਕ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਹੈ। ਜਿਸ ਨੂੰ 'ਬਲੈਕ ਫੰਗਲ' ਦਾ ਨਾਂ ਦਿੱਤਾ ਗਿਆ ਹੈ। ਇਹ ਇਨਫੈਕਸ਼ਨ ਸਿੱਧਾ ਫੇਫੜਿਆਂ, ਦਿਮਾਗ ਅਤੇ ਚਮੜ੍ਹੀ 'ਤੇ ਅਸਰ ਕਰਦੀ ਹੈ। ਡਰਾਉਣ ਵਾਲੀ ਗੱਲ ਇਹ ਵੀ ਹੈ ਕਿ ਇਸ ਇਨਫੈਕਸ਼ਨ ਨਾਲ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਤੱਕ ਜਾ ਰਹੀ ਹੈ। ਇਨਫੈਕਸ਼ਨ ਜ਼ਿਆਦਾ ਵਧਣ ਨਾਲ ਮਰੀਜ਼ਾਂ ਦੇ ਜਬਾੜੇ ਅਤੇ ਨੱਕ ਦੀ ਹੱਡੀ ਗਲ ਜਾਣ ਦਾ ਖਤਰਾ ਵਧ ਜਾਂਦਾ ਹੈ।
Black Fungus Infection
ਉਥੇ ਹੀ ਨੀਤੀ ਆਯੋਗ ਦੇ ਮੈਂਬਰ ਵੀ. ਕੇ. ਪਾਲ ਨੇ ਦੱਸਿਆ ਕਿ ਮਿਊਕੋਰਮਾਇਕੋਸਿਸ 'ਮਿਊਕਾਰ' ਨਾਂ ਦਾ ਫੰਗਲ ਹੁੰਦਾ ਹੈ ਜਿਹੜਾ ਕਿ ਸਰੀਰ ਦੀਆਂ ਗੀਲੀਆਂ ਪਰਤਾਂ 'ਤੇ ਪਾਇਆ ਜਾਂਦਾ ਹੈ ਜਦ ਇਕ ਕੋਰੋਨਾ ਮਰੀਜ਼ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਜਾਂਦਾ ਹੈ। ਜਿਸ ਵਿਚ ਪਾਣੀ ਦੇ ਨਾਲ ਹਿਊਮੀਡਿਫਾਇਰ ਹੁੰਦਾ ਹੈ ਤਾਂ ਇਸ ਨਾਲ ਉਸ ਮਰੀਜ਼ ਵਿਚ ਫੰਗਲ ਇਨਫਕੈਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
Black Fungus Infection
ਕਿਹੜੇ-ਕਿਹੜੇ ਮਰੀਜ਼ਾਂ ਨੂੰ ਇਸ ਦਾ ਖਤਰਾ
ਇਹ ਇਨਫੈਕਸ਼ਨ ਆਮ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੈ ਜਾਂ ਘੱਟ ਹੁੰਦੀ ਹੈ ਜਿਹੜੀ ਕਿ ਸ਼ੂਗਰ ਦੇ ਮਰੀਜ਼ਾਂ ਘੱਟ ਹੀ ਪਾਈ ਜਾਂਦੀ ਹੈ ਦੂਜੇ ਪਾਸੇ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦੇ ਹੈ ਇਸ ਲਈ ਕੋਰੋਨਾ ਤੋਂ ਰੀਕਵਰ ਹੋਏ ਮਰੀਜ਼ ਮਿਊਕੋਰਮਾਇਕੋਸਿਸ ਦਾ ਸ਼ਿਕਾਰ ਹੋ ਰਹੇ ਹਨ ਉਥੇ ਹੀ ਕੋਰੋਨਾ ਦੇ ਜਿਨ੍ਹਾਂ ਮਰੀਜ਼ਾਂ ਨੂੰ ਸ਼ੂਗਰ ਹੈ ਅਤੇ ਜੇਕਰ ਉਨ੍ਹਾਂ ਦਾ ਸ਼ੂਗਰ ਲੈਵਲ ਵਧ ਜਾਂਦਾ ਹੈ ਤਾਂ ਉਸ ਸਥਿਤੀ ਵਿਚ ਇਹ ਇਨਫੈਕਸ਼ਨ ਹੋਰ ਵੀ ਜਾਨਲੇਵਾ ਰੂਪ ਲੈ ਸਕਦੀ ਹੈ।
Coronavirus
ਇਕ ਪਾਸੇ ਜਿਥੇ ਕੋਰੋਨਾ ਦੀ ਨਵੀਂ ਲਹਿਰ ਨੇ ਪੂਰੇ ਭਾਰਤ ਵਿਚ ਆਪਣਾ ਕਹਿਰ ਮਚਾ ਰਖਿਆ ਹੈ ਤਾਂ ਦੂਜੇ ਪਾਸੇ ਇਸ ਬਲੈਕ ਫੰਗਲ ਦੇ ਨਾਲ ਆਉਣ ਨਾਲ ਮੁਲਕ ਵਿਚ ਹਾਲਾਤ ਹੋਰ ਖਰਾਬ ਹੋ ਸਕਦੇ ਹਨ ਜੇਕਰ ਕੇਂਦਰ ਸਰਕਾਰ ਜਾਂ ਸੂਬਾਈ ਸਰਕਾਰ ਵੱਲੋਂ ਇਸ 'ਤੇ ਕਾਬੂ ਪਾਉਣ ਲਈ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਇਹ ਬਲੈਕ ਇਨਫੈਕਸ਼ਨ ਵੀ ਕੋਰੋਨਾ ਵਰਗਾ ਰੂਪ ਨਾਲ ਧਾਰ ਸਕਦੀ ਹੈ।