
ਕੁਰੂਲਕਰ ਨੂੰ ਹਨੀ ਟ੍ਰੈਪ 'ਚ ਫਸਾ ਕੇ ਉਨ੍ਹਾਂ ਤੋਂ ਕੁਝ ਸੰਵੇਦਨਸ਼ੀਲ ਜਾਣਕਾਰੀਆਂ ਲੀਕ ਕਰਵਾਈਆਂ ਗਈਆਂ।
ਮੁੰਬਈ : ਪਾਕਿਸਤਾਨ ਨੂੰ ਸੂਚਨਾਵਾਂ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ 5 ਡੀਆਰਡੀਓ ਦੇ ਵਿਗਿਆਨੀ ਪ੍ਰਦੀਪ ਕੁਰੂਲਕਰ ਤੋਂ ਪੁੱਛਗਿੱਛ 'ਚ ਕਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਏਟੀਐੱਸ ਦਾ ਦਾਅਵਾ ਹੈ ਕਿ ਕੁਰੂਲਕਰ ਨੂੰ ਹਨੀ ਟ੍ਰੈਪ 'ਚ ਫਸਾ ਕੇ ਉਨ੍ਹਾਂ ਤੋਂ ਕੁਝ ਸੰਵੇਦਨਸ਼ੀਲ ਜਾਣਕਾਰੀਆਂ ਲੀਕ ਕਰਵਾਈਆਂ ਗਈਆਂ। ਕੁਰੂਲਕਰ ਨੇ ਏਟੀਐੱਸ ਨੂੰ ਜੋ ਦੱਸਿਆ ਉਸ ਮੁਤਾਬਕ ਉਨ੍ਹਾਂ ਨੂੰ ਪਿਛਲੇ ਸਾਲ ਅਕਤੂਬਰ ’ਚ ਉਨ੍ਹਾਂ ਦੇ ਵਟਸਐਪ ’ਤੇ ਇਕ ਮੈਸੇਜ਼ ਆਇਆ। ਮੈਸੇਜ਼ 'ਚ ਉਨ੍ਹਾਂ ਨੂੰ ਗ਼ਲਤ ਨਾਂ ਨਾਲ ਜਾਣਊ ਕਰਵਾਇਆ ਗਿਆ।
ਇਸ 'ਤੇ ਕੁਰੂਲਕਰ ਨੇ ਜਵਾਬੀ ਵਟਸਐਪ 'ਚ ਕਿਹਾ ਕਿ ਮੈਂ ਉਹ ਨਹੀਂ ਸਗੋਂ ਪ੍ਰਦੀਪ ਕੁਰੂਲਕਰ ਹਾਂ। ਇਸ ਤੋਂ ਬਾਅਦ ਦੋਵਾਂ ਵਿਚਾਲੇ ਵਟਸਐਪ ਚੈਟਿੰਗ ਸ਼ੁਰੂ ਹੋ ਗਈ। ਕੁਰੂਲਕਰ ਨੇ ਦੱਸਿਆ ਕਿ ਵਟਸਐਪ ਚੈਟ ਕਰਨ ਵਾਲੀ ਔਰਤ ਨੇ ਖ਼ੁਦ ਨੂੰ ਲੰਡਨ 'ਚ ਰਹਿਣ ਵਾਲੀ ਭਾਰਤੀ ਦੱਸਿਆ। ਕੁਰੂਲਕਰ ਨੂੰ ਕੁੱਝ ਸਮੇਂ ਬਾਅਦ ਹਨੀ ਟ੍ਰੈਪ ਫਸਾ ਕੇ ਬ੍ਰਹਮੋਸ ਮਿਜ਼ਾਈਲ ਸਣੇ ਡੀਆਰਡੀਓ ਪ੍ਰਾਜੈਕਟ ਨਾਲ ਜੁੜੀਆਂ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ।
ਦੋਵਾਂ ਵਿਚਾਲੇ ਫਰਵਰੀ, 2023 ਤੱਕ ਚੈਟ ਚੱਲੀ। ਵਿਜੀਲੈਂਸ ਜਾਂਚ 'ਚ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਵਿਗਿਆਨੀ ਕੁਰੂਲਕਰ ਨੇ ਹਨੀ ਟ੍ਰੈਪ 'ਚ ਫਸ ਕੇ ਪਾਕਿਸਤਾਨੀ ਖੂਫ਼ੀਆ ਆਪ੍ਰੇਟਿਵ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਨ। ਜਾਂਚ 'ਚ ਇਹ ਵੀ ਪਤਾ ਲੱਗਾ ਕਿ ਵਿਗਿਆਨੀ ਨੇ ਆਪਣੀਆਂ ਕੁਝ ਨਿੱਜੀ ਤਸਵੀਰਾਂ ਸਾਂਝੀਆਂ ਕਰਨ ਤੋਂ ਇਲਾਵਾ ਇਕ ਮਿਜ਼ਾਈਲ ਦੀ ਤਸਵੀਰ ਤੇ ਕੁਝ ਸਥਾਨਕ ਪਤੇ ਦੇ ਵੇਰਵਾ ਵੀ ਸਾਂਝੇ ਕੀਤੇ ਸਨ।
ਇਸ ਤੋਂ ਬਾਅਦ ਡੀਆਰਡੀਓ ਵੱਲੋਂ ਮਹਾਰਾਸ਼ਟਰ ਏਟੀਐੱਸ 'ਚ ਐੱਫਆਈਆਰ ਦਰਜ ਕੀਤੀ ਗਈ। ਕੁਰੂਲਕਰ ਨੇ ਜਾਂਚ ਏਜੰਸੀ ਨੂੰ ਦੱਸਿਆ ਕਿ ਉਹ ਇਸ ਗੱਲ ਤੋਂ ਅਣਜਾਨ ਸਨ ਕਿ ਔਰਤ ਪਾਕਿਸਤਾਨ ਤੋਂ ਹੈ। ਕੁਰੂਲਕਰ ਨੇ ਦੱਸਿਆ ਕਿ ਉਹ ਔਰਤ ਨਾਲ ਜਾਣਕਾਰੀ ਇਸ ਲਈ ਸਾਂਝੀ ਕਰਦਾ ਸੀ ਕਿਉਂਕਿ ਉਹ 59 ਸਾਲ ਦੀ ਉਮਰ 'ਚ ਉਹ ਇਕੱਲਾ ਮਹਿਸੂਸ ਕਰ ਰਿਹਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਔਰਤ ਉਨ੍ਹਾਂ ਦੇ ਕੰਮ 'ਚ ਦਿਲਚਸਪੀ ਰੱਖਦੀ ਸੀ ਤੇ ਉਨ੍ਹਾਂ ਦੀ ਪ੍ਰਸ਼ੰਸਕ ਸੀ। ਔਰਤ ਨੂੰ ਜਾਗਰੂਕ ਕਰਨ ਲਈ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਦਾ ਸੀ।
ਔਰਤ ਨੇ ਪਾਕਿਸਤਾਨ ਲਈ ਨਫ਼ਰਤ ਵੀ ਜ਼ਾਹਰ ਕੀਤੀ ਸੀ ਤੇ ਦਾਅਵਾ ਕੀਤਾ ਸੀ ਕਿ ਭਾਰਤ ਪਾਕਿਸਤਾਨ 'ਤੇ ਜਿੱਤ ਪ੍ਰਾਪਤ ਕਰੇਗਾ। ਇਕ ਨਿਊਜ਼ ਏਜੰਸੀ ਮੁਤਾਬਕ ਡੀਆਰਡੀਓ ਦੇ ਵਿਗਿਆਨੀ ਪ੍ਰਦੀਪ ਕੁਰੂਲਕਰ ਦੀ ਪੁਲਿਸ ਹਿਰਾਸਤ ਪੁਣੇ ਦੀ ਇਕ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ 15 ਮਈ ਤੱਕ ਲਈ ਵਧਾ ਦਿੱਤੀ। ਪੁਣੇ 'ਚ ਡੀਆਰਡੀਓ ਦੀ ਇਕ ਪ੍ਰਯੋਗਸ਼ਾਲਾ ਦੇ ਡਾਇਰੈਕਟਰ ਵਿਗਿਆਨੀ ਦ ਗਿਆ ਸੀ ਕੇ ਬ੍ਰਹਮੋਸ ਮਿਜ਼ਾਈਲ ਸੁਣੋ ਡੀਆਰਡੀਓ ਲੈਪਟਾਪ ਨੂੰ ਜਾਂਚ ਲਈ ਜ਼ਬਤ ਕਰ ਲਿਆ ਤੇ ਉਹ ਪੁਲਿਸ ਹਿਰਾਸਤ 'ਚ ਸੀ।