Narendra Dabholkar murder case: ਨਰਿੰਦਰ ਦਾਭੋਲਕਰ ਕਤਲ ਕੇਸ ਵਿਚ 11 ਸਾਲ ਬਾਅਦ ਦੋ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ
Published : May 10, 2024, 1:20 pm IST
Updated : May 10, 2024, 1:21 pm IST
SHARE ARTICLE
Activist Narendra Dabholkar murder case: 2 get life imprisonment, 3 acquitted
Activist Narendra Dabholkar murder case: 2 get life imprisonment, 3 acquitted

ਡਾ. ਤਾਵੜੇ ਸਮੇਤ ਤਿੰਨ ਬਰੀ

Narendra Dabholkar murder case: ਮਹਾਰਾਸ਼ਟਰ ਦੇ ਪੁਣੇ ਦੀ ਇਕ ਵਿਸ਼ੇਸ਼ ਅਦਾਲਤ ਨੇ ਅੰਧਵਿਸ਼ਵਾਸ ਵਿਰੁਧ ਲੜਾਈ ਲੜਨ ਵਾਲੇ ਡਾ. ਨਰਿੰਦਰ ਦਾਭੋਲਕਰ ਦੀ ਹਤਿਆ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਮੁੱਖ ਦੋਸ਼ੀ ਵਰਿੰਦਰ ਸਿੰਘ ਤਾਵੜੇ ਸਮੇਤ ਤਿੰਨ ਨੂੰ ਬਰੀ ਕਰ ਦਿਤਾ।

ਦਾਭੋਲਕਰ (67) ਦੀ 20 ਅਗਸਤ 2013 ਨੂੰ ਉਸ ਸਮੇਂ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ ਜਦੋਂ ਉਹ ਪੁਣੇ ਦੇ ਓਮਕਾਰੇਸ਼ਵਰ ਪੁਲ 'ਤੇ ਸਵੇਰੇ ਸੈਰ ਕਰ ਰਹੇ ਸਨ। ਵਧੀਕ ਸੈਸ਼ਨ ਜੱਜ (ਵਿਸ਼ੇਸ਼ ਅਦਾਲਤ) ਪੀਪੀ ਸਿੰਘ ਨੇ ਖਚਾਖਚ ਭਰੀ ਅਦਾਲਤ ਵਿਚ ਇਹ ਹੁਕਮ ਪੜ੍ਹ ਕੇ ਸੁਣਾਇਆ। ਜਾਧਵ ਨੇ ਕਿਹਾ ਕਿ ਸਚਿਨ ਅੰਦੁਰੇ ਅਤੇ ਸ਼ਰਦ ਕਾਲਸਕਰ ਵਿਰੁਧ ਕਤਲ ਅਤੇ ਸਾਜ਼ਿਸ਼ ਦੇ ਦੋਸ਼ ਸਾਬਤ ਹੋਏ ਹਨ ਅਤੇ ਉਨ੍ਹਾਂ ਨੂੰ ਉਮਰ ਕੈਦ ਅਤੇ ਪੰਜ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਨੁਸਾਰ, ਅੰਦੁਰੇ ਅਤੇ ਕਾਲਸਕਰ ਨੇ ਦਾਭੋਲਕਰ 'ਤੇ ਗੋਲੀਆਂ ਚਲਾਈਆਂ ਸਨ। ਅਦਾਲਤ ਨੇ ਮੁਲਜ਼ਮ (ਈਐਨਟੀ) ਸਰਜਨ ਤਾਵੜੇ, ਸੰਜੀਵ ਪੁਨਾਲੇਕਰ ਅਤੇ ਵਿਕਰਮ ਭਾਵੇ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ। ਮੁਕੱਦਮੇ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ 20 ਗਵਾਹਾਂ ਦੀ ਜਾਂਚ ਕੀਤੀ ਜਦਕਿ ਬਚਾਅ ਪੱਖ ਨੇ ਦੋ ਗਵਾਹਾਂ ਤੋਂ ਪੁੱਛਗਿੱਛ ਕੀਤੀ। ਸਰਕਾਰੀ ਵਕੀਲ ਨੇ ਅਪਣੀਆਂ ਅੰਤਿਮ ਦਲੀਲਾਂ ਵਿਚ ਕਿਹਾ ਸੀ ਕਿ ਮੁਲਜ਼ਮ ਅੰਧਵਿਸ਼ਵਾਸ ਵਿਰੁਧ ਦਾਭੋਲਕਰ ਦੀ ਮੁਹਿੰਮ ਦਾ ਵਿਰੋਧ ਕਰਦੇ ਹਨ।

ਸ਼ੁਰੂਆਤ 'ਚ ਇਸ ਮਾਮਲੇ ਦੀ ਜਾਂਚ ਪੁਣੇ ਪੁਲਿਸ ਨੇ ਕੀਤੀ ਸੀ ਪਰ ਬੰਬੇ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਸੀਬੀਆਈ ਨੇ 2014 'ਚ ਇਸ ਮਾਮਲੇ ਨੂੰ ਅਪਣੇ ਹੱਥ 'ਚ ਲੈ ਲਿਆ ਅਤੇ ਜੂਨ 2016 'ਚ ਹਿੰਦੂ ਸੱਜੇ ਪੱਖੀ ਸੰਗਠਨ ਸਨਾਤਨ ਸੰਸਥਾ ਨਾਲ ਜੁੜੇ ਈਐਨਟੀ ਸਰਜਨ ਤਾਵੜੇ ਨੂੰ ਗ੍ਰਿਫਤਾਰ ਕਰ ਲਿਆ।

ਸਰਕਾਰੀ ਵਕੀਲ ਮੁਤਾਬਕ ਤਾਵੜੇ ਕਤਲ ਦੇ ਮੁੱਖ ਸਾਜ਼ਿਸ਼ਕਰਤਾਵਾਂ ਵਿਚੋਂ ਇਕ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਨਾਤਨ ਸੰਸਥਾ ਦਾਭੋਲਕਰ ਦੀ ਮਹਾਰਾਸ਼ਟਰ ਅੰਧਸ਼ਰਧਾ ਨਿਰਮੂਲਨ ਸਮਿਤੀ ਦੁਆਰਾ ਕੀਤੇ ਗਏ ਕੰਮਾਂ ਦਾ ਵਿਰੋਧ ਕਰਦੀ ਹੈ। ਤਾਵੜੇ ਅਤੇ ਕੁੱਝ ਹੋਰ ਮੁਲਜ਼ਮ ਇਸ ਸੰਸਥਾ ਨਾਲ ਜੁੜੇ ਹੋਏ ਸਨ।

(For more Punjabi news apart from Activist Narendra Dabholkar murder case: 2 get life imprisonment, 3 acquitted, stay tuned to Rozana Spokesman)

Location: India, Maharashtra, Pune

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement