Air India Express: ਏਅਰ ਇੰਡੀਆ ਐਕਸਪ੍ਰੈਸ ਦਾ ਸੰਚਾਲਨ ਹੌਲੀ-ਹੌਲੀ ਆ ਰਿਹੈ ਲੀਹ 'ਤੇ  
Published : May 10, 2024, 12:35 pm IST
Updated : May 10, 2024, 12:35 pm IST
SHARE ARTICLE
File Photo
File Photo

ਕੈਬਿਨ ਕਰੂ ਮੈਂਬਰਾਂ ਦਾ ਇੱਕ ਹਿੱਸਾ ਏਅਰਲਾਈਨ ਵਿਚ ਕਥਿਤ ਕੁਪ੍ਰਬੰਧਨ ਦੇ ਵਿਰੋਧ ਵਿਚ ਹੜਤਾਲ 'ਤੇ ਚਲਾ ਗਿਆ ਸੀ

Air India Express: ਨਵੀਂ ਦਿੱਲੀ -  ਏਅਰ ਇੰਡੀਆ ਐਕਸਪ੍ਰੈਸ ਦੇ ਚਾਲਕ ਦਲ ਦੇ ਮੈਂਬਰਾਂ ਨੇ ਕੰਮ 'ਤੇ ਪਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਏਅਰਲਾਈਨ ਦੇ ਸੰਚਾਲਨ 'ਚ ਹੌਲੀ-ਹੌਲੀ ਸੁਧਾਰ ਹੋਣਾ ਸ਼ੁਰੂ ਹੋ ਗਿਆ। ਚਾਲਕ ਦਲ ਦੇ ਮੈਂਬਰਾਂ ਦੀ ਹੜਤਾਲ ਕਾਰਨ ਉਡਾਣ ਸੇਵਾ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਈ। 

ਕੈਬਿਨ ਕਰੂ ਮੈਂਬਰਾਂ ਦਾ ਇੱਕ ਹਿੱਸਾ ਏਅਰਲਾਈਨ ਵਿਚ ਕਥਿਤ ਕੁਪ੍ਰਬੰਧਨ ਦੇ ਵਿਰੋਧ ਵਿਚ ਹੜਤਾਲ 'ਤੇ ਚਲਾ ਗਿਆ ਸੀ। ਉਨ੍ਹਾਂ ਨੇ ਮੰਗਲਵਾਰ ਰਾਤ ਨੂੰ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਏਅਰਲਾਈਨ ਮੈਨੇਜਮੈਂਟ ਨੇ ਚਾਲਕ ਦਲ ਦੇ 25 ਮੈਂਬਰਾਂ ਦੀ ਬਰਖ਼ਾਸਤਗੀ ਦਾ ਪੱਤਰ ਵਾਪਸ ਲੈ ਲਿਆ। ਹੜਤਾਲ ਕਾਰਨ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਮੰਗਲਵਾਰ ਰਾਤ ਤੋਂ 170 ਉਡਾਣਾਂ ਰੱਦ ਕਰ ਦਿੱਤੀਆਂ ਸਨ।

ਏਅਰ ਇੰਡੀਆ ਐਕਸਪ੍ਰੈਸ ਰੋਜ਼ਾਨਾ ਲਗਭਗ 380 ਉਡਾਣਾਂ ਚਲਾਉਂਦੀ ਹੈ। ਹੜਤਾਲ ਕਾਰਨ ਕੰਪਨੀ ਨੇ ਕੰਮਕਾਜ ਬੰਦ ਕਰ ਦਿੱਤਾ। ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਗਲੇ ਦੋ ਦਿਨਾਂ 'ਚ ਸਥਿਤੀ ਆਮ ਹੋਣ ਦੀ ਉਮੀਦ ਹੈ। ਹੜਤਾਲ 'ਤੇ ਗਏ ਚਾਲਕ ਦਲ ਦੇ ਮੈਂਬਰ ਹੁਣ ਕੰਮ 'ਤੇ ਪਰਤ ਰਹੇ ਹਨ। ਏਅਰਲਾਈਨ ਉਨ੍ਹਾਂ ਨੂੰ ਤੰਦਰੁਸਤੀ ਸਰਟੀਫਿਕੇਟ ਪ੍ਰਾਪਤ ਕਰਨ ਵਿਚ ਮਦਦ ਕਰ ਰਹੀ ਹੈ।

ਅਧਿਕਾਰੀ ਨੇ ਇਹ ਵੀ ਕਿਹਾ ਕਿ ਜ਼ਿਆਦਾਤਰ ਅੰਤਰਰਾਸ਼ਟਰੀ ਉਡਾਣਾਂ ਸ਼ਾਮ ਨੂੰ ਨਿਰਧਾਰਤ ਕੀਤੀਆਂ ਗਈਆਂ ਸਨ। ਚਾਲਕ ਦਲ ਦੇ ਹੋਰ ਮੈਂਬਰ ਉਪਲੱਬਧ ਹੋਣ ਨਾਲ ਸ਼ੁੱਕਰਵਾਰ ਤੋਂ ਕਾਰਜਾਂ ਵਿਚ ਸੁਧਾਰ ਹੋਣ ਦੀ ਉਮੀਦ ਹੈ। ਏਅਰਲਾਈਨ ਰੋਜ਼ਾਨਾ ਔਸਤਨ 120 ਅੰਤਰਰਾਸ਼ਟਰੀ ਉਡਾਣਾਂ ਅਤੇ 260 ਘਰੇਲੂ ਸੇਵਾਵਾਂ ਚਲਾਉਂਦੀ ਹੈ।

ਏਅਰ ਇੰਡੀਆ ਐਕਸਪ੍ਰੈਸ ਨੇ ਚਾਲਕ ਦਲ ਦੀ ਘਾਟ ਕਾਰਨ ਵੀਰਵਾਰ ਨੂੰ 85 ਉਡਾਣਾਂ ਰੱਦ ਕਰ ਦਿੱਤੀਆਂ, ਜੋ ਇਸ ਦੀ ਕੁੱਲ ਰੋਜ਼ਾਨਾ ਸਮਰੱਥਾ ਦਾ ਲਗਭਗ 23 ਪ੍ਰਤੀਸ਼ਤ ਹੈ। ਵੀਰਵਾਰ ਨੂੰ ਹੜਤਾਲ ਖ਼ਤਮ ਹੋਣ ਤੋਂ ਬਾਅਦ ਏਅਰਲਾਈਨ ਨੇ ਕਿਹਾ ਸੀ ਕਿ ਉਹ ਉਡਾਣਾਂ ਦੇ ਕਾਰਜਕ੍ਰਮ ਨੂੰ ਤੇਜ਼ੀ ਨਾਲ ਬਹਾਲ ਕਰਨ ਵਿਚ ਮਦਦ ਕਰੇਗੀ ਅਤੇ ਰੱਦ ਹੋਣ ਨਾਲ ਪ੍ਰਭਾਵਿਤ ਯਾਤਰੀਆਂ ਤੋਂ ਮੁਆਫ਼ੀ ਵੀ ਮੰਗੀ ਸੀ। ਚਾਲਕ ਦਲ ਦੇ ਮੈਂਬਰਾਂ ਦੇ ਇੱਕ ਹਿੱਸੇ ਨੇ ਏਅਰਲਾਈਨ ਵਿੱਚ ਕਥਿਤ ਕੁਪ੍ਰਬੰਧਨ ਦੇ ਵਿਰੋਧ ਵਿਚ 'ਬਿਮਾਰ' ਹੋਣ ਦੀ ਰਿਪੋਰਟ ਕੀਤੀ ਸੀ। ਇਸ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈਸ ਨੂੰ ਉਡਾਣਾਂ ਰੱਦ ਕਰਨੀਆਂ ਪਈਆਂ।


 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement