
ਰਾਜੌਰੀ ਵਿਖੇ ਰੁਜ਼ਗਾਰ ਲਈ ਆਏ ਸੀ ਪਰ ਜਾਨ ਬਚਾਉਣ ਲਈ ਵਾਪਸ ਜਾ ਰਹੇ- ਪ੍ਰਵਾਸੀ ਮਹਿਲਾ
ਸ੍ਰੀਨਗਰ: ‘ਆਪਰੇਸ਼ਨ ਸੰਧੂਰ’ ਤੋਂ ਬਾਅਦ ਪਾਕਿਸਤਾਨ ਵਲੋਂ ਲਗਾਤਾਰ ਸਰਹੱਦ ਪਾਰ ਤੋਂ ਹਮਲੇ ਕੀਤੇ ਜਾ ਰਹੇ ਹਨ। 8 , 9 10 ਮਈ ਨੂੰ ਪਾਕਿ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਰੀਪੋਰਟ ਲਈ ਰਾਜੌਰੀ ਪੁੱਜੀ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਨੁਕਸਾਨੇ ਗਏ ਘਰਾਂ ਬਾਰੇ ਜਾਣਾਕਰੀ ਦਿੱਤੀ।
ਰਾਜੌਰੀ ਤੋਂ ਇਲਾਵਾ ਪਾਕਿਸਤਾਨ ਵਲੋਂ ਪੁਣਛ ’ਚ ਵੀ ਲਗਾਤਾਰ ਹਮਲੇ ਕੀਤੇ ਗਏ। ਗੋਲੀਬਾਰੀ ਦੋਵੇਂ ਪਾਸਿਆਂ ਤੋਂ ਕੀਤੀ ਜਾ ਰਹੀ ਸੀ। ਪਾਕਿ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਪਾਇਆ ਗਿਆ ਹੈ। ਰਾਜੌਰੀ ਵਿਖੇ ਪਾਕਿ ਵੱਲੋਂ ਧਮਾਕੇ ਕੀਤੇ ਗਏ ਹਨ ਜਦੋਂ ਕਿ ਭਾਰਤ ਅਤੇ ਪਾਕਿ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਵੀ ਸ਼ੀਜਫਾਇਰ ਦੀ ਉਲੰਘਣਾ ਕੀਤੀ ਗਈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੂਰਾ ਰਾਜੌਰੀ ਖਾਲੀ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਰੋਜ਼ਗਾਰ ਲਈ ਆਏ ਸਨ ਪਰ ਹਮਲਿਆਂ ਦੇ ਕਾਰਨ ਸਾਨੂੰ ਰਾਜੌਰੀ ਛੱਡ ਕੇ ਜਾਣਾ ਪੈ ਰਿਹਾ ਹੈ। ਪ੍ਰਵਾਸੀ ਮਹਿਲਾ ਦਾ ਕਹਿਣਾ ਹੈ ਕਿ ਅਸੀਂ ਇੱਥੇ ਕੰਮ-ਧੰਦੇ ਲਈ ਆਏ ਸਨ ਪਰ ਪਾਕਿ ਵੱਲੋਂ ਧਮਾਕਿਆ ਕਾਰਨ ਸਾਡੀ ਜਾਨ ਨੂੰ ਖਤਰਾ ਹੈ ਇਸ ਲਈ ਅਸੀ ਵਾਪਸ ਪਿੰਡ ਜਾ ਰਹੇ ਹਾਂ।
ਰਾਜੌਰੀ ਵਾਸੀਆ ਦਾ ਕਹਿਣਾ ਹੈ ਕਿ ਸਾਰਾ ਸ਼ਹਿਰ ਖਾਲੀ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼ੀਜਫਾਇਰ ਹੋਣ ਕਾਰਨ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਹੈ ਕਿ 40 ਸਾਲਾਂ ਵਿੱਚ ਪਹਿਲੀ ਵਾਰੀ ਦੇਖਿਆ ਹੈ ਲੋਕ ਡਰ ਕੇ ਸ਼ਹਿਰ ਨੂੰ ਖਾਲੀ ਕਰਕੇ ਜਾ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ੀਜਫਾਇਰ ਦੀ ਖਬਰ ਸੁਣ ਕੇ ਸਕੂਨ ਮਿਲਿਆ ਹੈ ਅਤੇ ਹੁਣ ਸ਼ਹਿਰ ਵਾਸੀ ਵਾਪਸੀ ਆ ਸਕਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਗੁਰੂਘਰ ਨੇੜੇ ਹਮਲਾ ਹੋਇਆ ਸੀ ਜਿਸ ’ਚ ਤਿੰਨ ਸਿੱਖਾਂ ਦੀ ਮੌਤ ਹੋ ਗਈ ਅਤੇ 15 ਹੋਰ ਲੋਕ ਜ਼ਖਮੀ ਹੋਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਕਿ ਵੱਲੋਂ ਹਮਲਿਆ ਕਾਰਨ ਸਾਡੇ ਸਾਰੇ ਕੰਮ ਧੰਦੇ ਬੰਦ ਹੋ ਜਾਂਦੇ ਹਨ ਅਤੇ ਘਰਾਂ ਵਿੱਚ ਬੰਦ ਹੋਣ ਲਈ ਮਜ਼ਬੂਰ ਹਨ