
ਕੇਂਦਰ ਸਰਕਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਦੇਸ਼ ਦੇ ਕਿਸਾਨਾਂ ਦੀ ਤਕਦੀਰ ਬਦਲਣ ਦੀ ਤਿਆਰੀ
ਨਵੀਂ ਦਿੱਲੀ- ਕੇਂਦਰ ਸਰਕਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਦੇਸ਼ ਦੇ ਕਿਸਾਨਾਂ ਦੀ ਤਕਦੀਰ ਬਦਲਣ ਦੀ ਤਿਆਰੀ ਕਰ ਰਹੀ ਹੈ। ਇਹ ਤਕਨੀਕ ਕਿਸਾਨਾਂ ਲਈ ਮੁਨਾਫੇ ਦੀ ਖੇਤੀ ਸਾਬਤ ਹੋ ਸਕਦੀ ਹੈ। ਇਸ ਤੋਂ ਫਸਲ ਦੀ ਲਾਗਤ ਘਟੇਗੀ ਅਤੇ ਕਿਸਾਨਾਂ ਦੀ ਕਮਾਈ ਵਧੇਗੀ। ਸਰਕਾਰ ਇਸ ਸਾਲ ਰਬੀ ਸੀਜਨ ਨਾਲ ਦੇਸ਼ਭਰ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨੂੰ ਸ਼ੁਰੂ ਕਰ ਦੇਵੇਗੀ।
Farmers
ਖੇਤੀਬਾੜੀ ਵਿਗਿਆਨੀਆਂ ਦਾ ਦਾਅਵਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਫਸਲਾਂ ਨੂੰ ਕੀਟ ਦੇ ਹਮਲੇ ਅਤੇ ਹੋਲ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿਚ ਵੀ ਮਦਦਗਾਰ ਸਾਬਤ ਹੋਵੇਗੀ। ਇਸ ਤਕਨੀਕ ਦੇ ਜਰੀਏ ਕਿਸਾਨਾਂ ਨੂੰ ਫਸਲ ਵੱਢਣ ਦੇ ਸਮੇਂ, ਖੇਤ ਵਿਚ ਨਮੀ, ਸੰਚਾਈ ਦੀ ਮਾਤਰਾ, ਹੜ੍ਹ ਅਤੇ ਸੋਕੇ ਦੇ ਬਾਰੇ ਵਿਚ ਪਹਿਲਾਂ ਸੂਚਿਤ ਕੀਤਾ ਜਾ ਸਕੇਂਗਾ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਦੋ ਹਫਤੇ ਤੋਂ ਲੈ ਕੇ ਦੋ ਮਹੀਨੇ ਤੱਕ ਦਾ ਅਨੁਮਾਨ ਲਗਾਇਆ ਜਾ ਸਕੇਂਗਾ। ਇਸਦੀ ਵਿਸ਼ੇਸ਼ਤਾ ਇਹ ਹੈ ਕਿ ਵਿਆਪਕ ਪੱਧਰ ਉੱਤੇ ਕਿਸਾਨਾਂ ਨੂੰ ਵਿਅਕਤੀਗਤ ਖੇਤੀਬਾੜੀ ਦੀ ਸੂਚਨਾ ਦੇਣੀ ਸੰਭਵ ਹੋਵੇਗੀ।
ਨੀਤੀ ਆਯੋਗ
ਕੇਂਦਰੀ ਖੇਤੀਬਾੜੀ ਮੰਤਰਾਲੇ, ਰਾਜ ਦੇ ਖੇਤੀਬਾੜੀ ਮੰਤਰਾਲੇ, ਮੌਸਮ ਵਿਭਾਗ ਅਤੇ ਨੀਤੀ ਆਯੋਗ ਦੇ ਅਧਿਕਾਰੀਆਂ ਦੀ ਇਕ ਅਹਿਮ ਮੀਟਿੰਗ ਅਗਲੇ ਮਹੀਨੇ ਹੋਵੇਗੀ। ਖਰੀਫ ਸੀਜਨ ਹੁਣ ਸ਼ੁਰੂ ਹੋਣ ਵਾਲਾ ਹੈ ਇਸ ਲਈ ਨਵੰਬਰ ਵਿਚ ਰੱਬੀ ਸੀਜਨ ਦੇ ਦੌਰਾਨ ਦੇਸ਼ਭਰ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਲਾਗੂ ਕਰ ਦਿੱਤੀ ਜਾਵੇਗੀ। ਕਿਸਾਨਾਂ ਨੂੰ ਕਾਲ ਸੈਂਟਰ ਦੁਆਰਾ ਉਹਨਾਂ ਦੇ ਮੁਬਾਇਲ ਫੋਨ ਤੇ ਵਾਇਸ ਕਾਲ ਅਤੇ ਐਸਐਮਐਸ ਦੇ ਜਰੀਏ ਜਾਣਕਾਰੀ ਦਿੱਤੀ ਜਾਵੇਗੀ।
Farmer
ਖੇਤੀਬਾੜੀ ਮੰਤਰਾਲੇ ਦਾ ਕਹਿਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਖੇਤੀਬਾੜੀ ਸੈਕਟਰ ਵਿਚ ਲਾਗੂ ਕਰਨ ਦਾ ਐਲਾਨ ਪਹਿਲਾਂ ਹੋ ਚੁੱਕਿਆ ਹੈ ਪਰ ਦੇਸ਼ਭਰ ਵਿਚ ਖੇਤੀ ਦੇ ਅੰਕੜੇ ਇਕੱਠੇ ਕਰਨ ਵਿਚ ਦੇਰੀ ਹੋ ਰਹੀ ਹੈ। ਭਾਰਤੀ ਖੇਤੀਬਾੜੀ ਅੰਕੜੇ ਖੋਜ ਸੰਸਥਾ ਨੇ ਹੁਣ ਇਹ ਅੰਕੜੇ ਇਕੱਠੇ ਕਰ ਲਏ ਹਨ। ਸਿੰਚਾਈ ਅਤੇ ਕਟਾਈ ਦਾ ਸਹੀ ਸਮਾਂ ਕਿਸਾਨਾਂ ਨੂੰ ਲਗਾਤਾਰ ਪਤਾ ਹੋਵੇਗਾ।