
ਦਿੱਲੀ ਦੇ ਹਸਪਤਾਲ 50ਫੀ ਸਦੀ ਦੂਜੇ ਰਾਜਾਂ ਦੇ ਮਰੀਜ਼ਾਂ ਨਾਲ ਭਰੇ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਕੇਂਦਰ ਦੇ ਫ਼ੈਸਲੇ' ਅਤੇ ਉਪ ਰਾਜਪਾਲ ਅਨਿਲ ਬੈਜਲ ਦੇ ਦਿੱਲੀ ਵਿਚ ਸਰਕਾਰੀ ਅਤੇ ਨਿਜੀ ਹਸਪਤਾਲਾਂ ਨੂੰ ਸਿਰਫ਼ ਦਿੱਲੀ ਦੇ ਲੋਕਾਂ ਲਈ ਰਾਖਵਾਂ ਨਾ ਹੋਣ ਦੇ ਹੁਕਮ ਨੂੰ ਲਾਗੂ ਕਰੇਗੀ ਕਿਉਂਕਿ ਇਹ ਸਮਾਂ ਅਸਹਿਮਤੀ ਅਤੇ ਬਹਿਸ ਦਾ ਨਹੀਂ।
Arvind Kejriwal
ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਹਮਣੇ ਅਣਚਿਤਵੀਆਂ ਚੁਨੌਤੀਆਂ ਹਨ ਕਿਉਂਕਿ ਅੰਕੜੇ ਵਿਖਾ ਰਹੇ ਹਨ ਕਿ ਦਿੱਲੀ ਵਿਚ ਆਉਣ ਵਾਲੇ ਦਿਨਾਂ ਵਿਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧਣਗੇ। ਕੇਜਰੀਵਾਲ ਨੇ ਕਿਹਾ ਕਿ ਹੋਰ ਰਾਜਾਂ ਤੋਂ ਜਿਵੇਂ ਹੀ ਲੋਕ ਇਲਾਜ ਲਈ ਦਿੱਲੀ ਆਉਣ ਲਗਣਗੇ, ਦਿੱਲੀ ਨੂੰ 31 ਜੁਲਾਈ ਤਕ 1.5 ਲੱਖ ਬਿਸਤਰਿਆਂ ਦੀ ਲੋੜ ਪਵੇਗੀ।
kejriwal
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸਾਰਿਆਂ ਨੂੰ ਇਲਾਜ ਮੁਹਈਆ ਕਰਾਉਣ ਲਈ 'ਈਮਾਨਦਾਰ ਯਤਨ' ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਨੁਮਾਨ ਹੈ ਕਿ 1.5 ਲੱਖ ਬਿਸਤਰਿਆਂ ਵਿਚੋਂ 80 ਹਜ਼ਾਰ ਬਿਸਤਰਿਆਂ ਦੀ ਲੋੜ ਦਿੱਲੀ ਦੇ ਲੋਕਾਂ ਨੂੰ ਹੋਵੇਗੀ।
Arvind Kejriwal
ਉਨ੍ਹਾਂ ਕਿਹਾ ਕਿ ਇਹ ਗਿਣਤੀ ਇਸ 'ਤੇ ਆਧਾਰਤ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਇਥੋਂ ਦੇ ਹਸਪਤਾਲਾਂ ਵਿਚ 50 ਫ਼ੀ ਸਦੀ ਬਿਸਤਰੇ ਦੂਜੇ ਰਾਜਾਂ ਦੇ ਮਰੀਜ਼ਾਂ ਨਾਲ ਭਰੇ ਸਨ। ਕੇਜਰੀਵਾਲ ਨੇ ਕਿਹਾ ਕਿ ਕੁੱਝ ਲੋਕ ਟੀਵੀ ਚੈਨਲਾਂ 'ਤੇ ਕਹਿ ਰਹੇ ਹਨ ਕਿ ਕੇਂਦਰ ਅਤੇ ਉਪ ਰਾਜਪਾਲ ਕੋਲ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਫ਼ੈਸਲੇ ਨੂੰ ਪਲਟਣ ਦਾ ਅਧਿਕਾਰ ਨਹੀਂ ਹੈ ਜੋ ਭਾਰੀ ਬਹੁਮਤ ਨਾਲ ਜਿੱਤ ਕੇ ਆਈ ਹੈ।
Arvind Kejriwal
ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਦੇ ਫ਼ੈਸਲੇ ਨੂੰ ਅਤੇ ਉਪ ਰਾਜਪਾਲ ਦੇ ਹੁਕਮ ਨੂੰ ਪੂਰੀ ਭਾਵਨਾ ਨਾਲ ਲਾਗੂ ਕਰਾਂਗੇ ਕਿਉਂਕਿ ਇਹ ਸਮਾਂ ਅਸਹਿਮਤੀ ਅਤੇ ਬਹਿਸ ਦਾ ਨਹੀਂ ਜੋ ਭਾਰੀ ਬਹੁਮਤ ਨਾਲ ਜਿੱਤੇ ਕੇ ਆਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ