3 ਸਾਲਾ ਵਿਆਂਸ਼ੀ ਨੇ ਬਣਾਇਆ ਵਿਸ਼ਵ ਰਿਕਾਰਡ, ਸਭ ਤੋਂ ਛੋਟੀ ਉਮਰ 'ਚ ਯਾਦ ਕੀਤੀ ਹਨੂੰਮਾਨ ਚਾਲੀਸਾ  
Published : Jun 10, 2023, 5:04 pm IST
Updated : Jun 10, 2023, 5:04 pm IST
SHARE ARTICLE
 3-year-old Vyanshi made a world record
3-year-old Vyanshi made a world record

ਲੰਡਨ ਬੁੱਕ ਆਫ਼ ਵਰਲਡ ਰਿਕਾਰਡ ਅਤੇ ਦਿੱਲੀ ਬੁੱਕ ਆਫ਼ ਵਰਲਡ ਰਿਕਾਰਡ 'ਚ ਵਿਆਂਸ਼ੀ ਦਾ ਨਾਂ ਦਰਜ ਹੋਇਆ ਹੈ।

ਇੰਦੌਰ- ਇੰਦੌਰ ਦੀ ਰਹਿਣ ਵਾਲੀ 3 ਸਾਲ ਦੀ ਬੱਚੀ ਵਿਆਂਸ਼ੀ ਬਾਹੇਤੀ ਨੇ ਨਿੱਕੀ ਉਮਰ ਵਿਚ ਹੀ ਵਿਸ਼ਵ ਰਿਕਾਰਡ ਬਣਾਇਆ ਹੈ। ਦਰਅਸਲ ਵਿਆਂਸ਼ੀ ਨੇ ਸਭ ਤੋਂ ਘੱਟ ਉਮਰ 'ਚ ਹਨੂੰਮਾਨ ਚਾਲੀਸਾ ਦਾ ਪਾਠ ਯਾਦ ਕਰ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਹਾਲ ਹੀ ਵਿਚ ਲੰਡਨ ਬੁੱਕ ਆਫ਼ ਵਰਲਡ ਰਿਕਾਰਡ ਅਤੇ ਦਿੱਲੀ ਬੁੱਕ ਆਫ਼ ਵਰਲਡ ਰਿਕਾਰਡ 'ਚ ਵਿਆਂਸ਼ੀ ਦਾ ਨਾਂ ਦਰਜ ਹੋਇਆ ਹੈ। ਇਸ ਪ੍ਰਾਪਤੀ ਨਾਲ ਪੂਰਾ ਇੰਦੌਰ ਸ਼ਹਿਰ ਮਾਣ ਮਹਿਸੂਸ ਕਰ ਰਿਹਾ ਹੈ।

ਵਿਆਂਸ਼ੀ ਨੇ ਸਿਰਫ਼ 3 ਸਾਲ 3 ਮਹੀਨੇ ਅਤੇ 25 ਦਿਨ ਦੀ ਉਮਰ 'ਚ ਬਿਨ੍ਹਾਂ ਵੇਖੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਹੈ। ਵਿਆਂਸ਼ੀ ਅਜਿਹਾ ਕਰਨ ਵਾਲੀ ਦੁਨੀਆ ਦੀ ਪਹਿਲੀ ਬੱਚੀ ਬਣ ਹੈ। ਵਿਆਂਸ਼ੀ ਬਾਰੇ ਉਸ ਦੇ ਪਿਤਾ ਅਮਿਤ ਬਾਹੇਤੀ ਨੇ ਦੱਸਿਆ ਕਿ ਧਾਰਮਿਕ ਸਿੱਖਿਆ ਦੇਣ ਲਈ ਅਸੀਂ ਸ਼ੁਰੂ ਤੋਂ ਹੀ ਉਸ ਨੂੰ ਧਰਮ ਨਾਲ ਜੋੜ ਕੇ ਰੱਖਿਆ ਹੈ। ਉਸ ਦੀ ਮਾਤਾ ਰੋਜ਼ਾਨਾ ਸ਼ਾਮ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰਦੀ ਹੈ ਅਤੇ ਮੈਂ ਰੋਜ਼ ਸਵੇਰੇ ਹਨੂੰਮਾਨ ਚਾਲੀਸਾ ਦਾ ਪਾਠ ਕਰਦਾ ਹਾਂ।

ਪਿਤਾ ਮੁਤਾਬਕ ਇਕ ਦਿਨ ਅਸੀਂ ਵੇਖਿਆ ਕਿ ਵਿਆਂਸ਼ੀ ਨੇ ਬਿਨਾਂ ਵੇਖੇ ਹਨੂੰਮਾਨ ਚਾਲੀਸਾ ਦਾ ਅੱਧਾ ਪਾਠ ਕਰ ਲਿਆ। ਇਸ ਤੋਂ ਬਾਅਦ ਹੌਲੀ-ਹੌਲੀ ਉਸ ਨੂੰ ਪੂਰਾ ਹਨੂੰਮਾਨ ਚਾਲੀਸਾ ਯਾਦ ਹੋ ਗਈ। ਵਿਆਂਸ਼ੀ ਦੀ ਮਾਂ ਦੀਪਾਲੀ ਦਾ ਕਹਿਣਾ ਹੈ ਕਿ ਬੱਚੀ ਨੇ ਸੁਣ-ਸੁਣ ਕੇ ਹਨੂੰਮਾਨ ਚਾਲੀਸਾ ਯਾਦ ਕਰ ਲਈ ਹੈ। ਹੌਲੀ-ਹੌਲੀ ਉਸ ਨੂੰ ਸ਼ਬਦ ਸਾਫ਼ ਹੋ ਗਏ ਅਤੇ ਉਹ ਪੂਰਾ ਹਨੂੰਮਾਨ ਚਾਲੀਸਾ ਪੜ੍ਹਨ ਲੱਗੀ। 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement