ਫ਼ੌਜ ਮੁਖੀ ਨੇ ਜੰਗ ਦੇ ਬਦਲਦੇ ਸਰੂਪ ਨੂੰ ਵੇਖਦਿਆਂ ਕੈਡੇਟਾਂ ਨੂੰ ਤਿਆਰ ਰਹਿਣ ਦੀ ਸਲਾਹ ਦਿਤੀ

By : BIKRAM

Published : Jun 10, 2023, 2:58 pm IST
Updated : Jun 10, 2023, 2:58 pm IST
SHARE ARTICLE
Passing out parade.
Passing out parade.

ਯੂ.ਪੀ. ਦੇ 63, ਬਿਹਾਰ ਦੇ 33, ਹਰਿਆਣਾ ਦੇ 32, ਅਤੇ ਪੰਜਾਬ ਦੇ 23 ਕੈਡੇਟ ਫ਼ੌਜ ’ਚ ਸ਼ਾਮਲ

ਦੇਹਰਾਦੂਨ: ਜ਼ਮੀਨੀ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਸਨਿਚਰਵਾਰ ਨੂੰ ਆਈ.ਐਮ.ਏ. ਗਰੈਜੁਏਟਾਂ ਨੂੰ ਕਿਹਾ ਕਿ ਉਹ ਜੰਗ ਦੇ ਤੇਜ਼ੀ ਨਾਲ ਬਦਲਦੇ ਸਰੂਪ ਤੋਂ ਪੈਦਾ ਚੁਨੌਤੀਆਂ ਨਾਲ ਨਜਿੱਠਣ ਲਈ ਅਪਣੇ ਹੁਨਰ ਨੂੰ ਨਿਖਾਰਦੇ ਰਹਿਣ।

ਭਾਰਤੀ ਫ਼ੌਜ ਅਕਾਦਮੀ (ਆਈ.ਐਮ.ਏ.) ’ਚ ‘ਪਾਸਿੰਗ ਆਊਟ ਪਰੇਡ’ ਨੂੰ ਸੰਬੋਧਨ ਕਰਦਿਆਂ ਜਨਰਲ ਪਾਂਡੇ ਨੇ ਕਿਹਾ, ‘‘ਤਕਨੀਕ ਦੇ ਤੇਜ਼ ਵਿਕਾਸ ਕਰਕੇ ਜੰਗ ਦੀ ਗਤੀਸ਼ੀਲਤਾ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਜੰਗ ਲੜਨਾ ਜ਼ਿਆਦਾ ਗੁੰਝਲਦਾਰ ਹੋ ਗਿਆ ਹੈ। ਅਜਿਹੇ ’ਚ ਤਕਨੀਕੀ ਹੁਨਰ, ਮਾਨਸਿਕ ਚਲਾਕੀ, ਮਹੱਤਵਪੂਰਨ ਮੁੱਦਿਆਂ ’ਤੇ ਸੋਚਣਾ ਅਤੇ ਤੁਰਤ ਪ੍ਰਤੀਕਿਰਿਆ ਹੀ ਸਫ਼ਲਤਾ ਦੀ ਕੁੰਜੀ ਹੋਵੇਗੀ।’’

ਪਾਸਿੰਗ ਆਊਟ ਪਰੇਡ ਦੌਰਾਨ 373 ਕੈਡੇਟਾਂ ਨੂੰ ਫ਼ੌਜ ’ਚ ਸ਼ਾਮਿਲ ਕੀਤਾ ਗਿਆ। ਇਨ੍ਹਾਂ ’ਚੋਂ ਮਿੱਤਰ ਦੇਸ਼ਾਂ ਦੇ 42 ਕੈਡੇਟ ਅਪਣੇ-ਅਪਣੇ ਦੇਸ਼ ਦੀਆਂ ਫ਼ੌਜਾਂ ’ਚ ਸ਼ਾਮਲ ਹੋਏ। 

ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ 63 ਕੈਡੇਟ ਫ਼ੌਜ ’ਚ ਸ਼ਾਮਲ ਹੋਏ, ਜਦਕਿ ਬਿਹਰ ਤੋਂ 33, ਹਰਿਆਣਾ ਤੋਂ 32, ਉੱਤਰਾਖੰਡ ਤੋਂ 25 ਅਤੇ ਪੰਜਾਬ ਦੇ 23 ਕੈਡੇਟ ਫ਼ੌਜ ’ਚ ਸ਼ਾਮਲ ਹੋਏ।  

ਉਨ੍ਹਾਂ ਨਵੇਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਪਣੀ ਯੋਗਤਾ ਨੂੰ ਲਗਾਤਾਰ ਬਿਹਤਰ ਕਰਦੇ ਰਹਿਣ। ਫ਼ੌਜ ਮੁਖੀ ਨੇ ਕਿਹਾ, ‘‘ਤੁਹਾਡਾ ਸਫ਼ਰ ਫ਼ੌਜ ’ਚ ਸ਼ਾਮਲ ਹਣ ਨਾਲ ਖ਼ਤਮ ਨਹੀਂ ਹੁੰਦਾ। ਇਸ ਤੋਂ ਉਲਟ, ਇਹ ਤਾਂ ਖ਼ੁਦ ਨੂੰ ਹੋਰ ਬਿਹਤਰ ਬਣਾਉਣ ਲਈ ਵਚਨਬੱਧਤਾ ਦੀ ਸ਼ੁਰੂਆਤ ਹੁੰਦਾ ਹੈ।’’

ਜਨਰਲ ਪਾਂਡੇ ਨੇ ਕਿਹਾ, ‘‘ਫ਼ੌਜੀ ਦਾ ਪੇਸ਼ਾ ਸਾਰੇ ਪੇਸ਼ਿਆਂ ’ਚੋਂ ਸਭ ਤੋਂ ਚੰਗਾ ਹੈ ਕਿਉਂਕਿ ਉਹ ਵਰਦੀ ਪਹਿਨਣ ਅਤੇ ਨਿਸਵਾਰਥ ਭਗਤੀ ਦ ਨਾਲ ਅਪਣੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੰਦਾ ਹੈ।’’
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement