ਸੀਬੀਐਸਈ ਦੇ ਪਾਠਕ੍ਰਮ 'ਚੋਂ ਕੁੱਝ ਵਿਸ਼ੇ ਹਟਾਉਣ ਬਾਰੇ ਵਿਵਾਦ ਬੇਲੋੜਾ : ਮੰਤਰੀ
Published : Jul 10, 2020, 9:37 am IST
Updated : Jul 10, 2020, 9:37 am IST
SHARE ARTICLE
 HRD Minister
HRD Minister

ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨੇ ਕਿਹਾ ਕਿ ਸੀਬੀਐਸਈ ਦੇ ਪਾਠਕ੍ਰਮ ਤੋਂ ਕੁੱਝ ਵਿਸ਼ੇ ਹਟਾਉਣ ਸਬੰਧੀ ਮਨਘੜਤ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ

ਨਵੀਂ ਦਿੱਲੀ, 9 ਜੁਲਾਈ  : ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨੇ ਕਿਹਾ ਕਿ ਸੀਬੀਐਸਈ ਦੇ ਪਾਠਕ੍ਰਮ ਤੋਂ ਕੁੱਝ ਵਿਸ਼ੇ ਹਟਾਉਣ ਸਬੰਧੀ ਮਨਘੜਤ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਟਵਿਟਰ 'ਤੇ ਲਿਖਿਆ, 'ਇਨ੍ਹਾਂ ਟਿਪਣੀਆਂ ਕਾਰਨ ਸਮੱਸਿਆ ਇਹ ਹੈ ਕਿ ਚੋਣਵੇਂ ਵਿਸ਼ਿਆਂ ਨੂੰ ਜੋੜ ਕੇ ਸਨਸਨੀਖ਼ੇਜ਼ ਬਿਆਨ ਦਿਤੇ ਜਾ ਰਹੇ ਹਨ।

File PhotoFile Photo

ਰਾਸ਼ਟਰਵਾਦ, ਸਥਾਨਕ ਸਰਕਾਰ, ਸੰਘਵਾਦ ਆਦਿ ਤਿੰਨ ਚਾਰ ਵਿਸ਼ਿਆਂ ਨੂੰ ਛੱਡੇ ਜਾਣ ਦਾ ਗ਼ਲਤ ਮਤਲਬ ਕੱਢ ਲਿਆ ਗਿਆ ਹੈ। ਵੱਖ ਵੱਖ ਵਿਸ਼ਿਆਂ ਨੂੰ ਵਿਆਪਕ ਤੌਰ 'ਤੇ ਵੇਖਿਆ ਜਾਵੇ ਤਾਂ ਸਾਰੇ ਵਿਸ਼ਿਆਂ ਵਿਚ ਕੁੱਝ ਚੀਜ਼ਾਂ ਨੂੰ ਛਡਿਆ ਗਿਆ ਹੈ।' ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਬੋਝ ਘਟਾਇਆ ਗਿਆ ਹੈ। ਸਿਲੇਬਸ ਨੂੰ 30 ਫ਼ੀ ਸਦੀ ਤਕ ਘਟਾ ਕੇ ਵਿਦਿਆਰਥੀਆਂ ਦੇ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement