
ਯੂਪੀ ਦੇ ਕਾਨਪੁਰ ਵਿਚ ਅੱਠ ਪੁਲਿਸ ਮੁਲਾਜ਼ਮਾਂ ਦੀ ਹਤਿਆ ਦੇ ਮੁੱਖ ਮੁਲਜ਼ਮ ਅਤੇ ਅਪਰਾਧੀ ਵਿਕਾਸ ਦੁਬੇ ਨੂੰ ਵੀਰਵਾਰ ਸਵੇਰੇ ਮੱਧ ਪ੍ਰਦੇਸ਼ ਦੇ
ਭੋਪਾਲ, 9 ਜੁਲਾਈ : ਯੂਪੀ ਦੇ ਕਾਨਪੁਰ ਵਿਚ ਅੱਠ ਪੁਲਿਸ ਮੁਲਾਜ਼ਮਾਂ ਦੀ ਹਤਿਆ ਦੇ ਮੁੱਖ ਮੁਲਜ਼ਮ ਅਤੇ ਅਪਰਾਧੀ ਵਿਕਾਸ ਦੁਬੇ ਨੂੰ ਵੀਰਵਾਰ ਸਵੇਰੇ ਮੱਧ ਪ੍ਰਦੇਸ਼ ਦੇ ਉਜੈਨ ਦੇ ਮਹਾਕਾਲ ਮੰਦਰ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਛੇ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਦੁਬੇ ਨੇ ਮੰਦਰ ਵਿਚ ਜਾਣ ਲਈ ਟਿਕਟ ਅਤੇ ਪ੍ਰਸਾਦ ਖ਼ਰੀਦਿਆ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦਸਿਆ ਕਿ ਦੁਬੇ ਦੇ ਦੋ ਸਾਥੀਆਂ ਬਿੱਟੂ ਅਤੇ ਸੁਰੇਸ਼ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਸ਼ਰਾ ਮੁਤਾਬਕ ਦੁਬੇ ਕਾਰ ਵਿਚ ਮਹਾਕਾਲ ਮੰਦਰ ਪੁੱਜਾ ਸੀ।
File Photo
ਮੌਕੇ 'ਤੇ ਮੌਜੂਦ ਕਾਂਸਟੇਬਲ ਨੇ ਉਸ ਦੀ ਸ਼ਨਾਖ਼ਤ ਕੀਤੀ ਅਤੇ ਇਸ ਦੇ ਤਿੰਨ ਹੋਰ ਸੁਰੱਖਿਆ ਮੁਲਾਜ਼ਮਾਂ ਨੂੰ ਅਲਰਟ ਕੀਤਾ ਗਿਆ। ਉਸ ਨੂੰ ਪੁੱਛ-ਪੜਤਾਲ ਲਈ ਲਾਗੇ ਹੀ ਲਿਜਾਇਆ ਗਿਆ ਅਤੇ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। ਦੂਜੇ ਪਾਸੇ, ਮੰਦਰ ਨਾਲ ਜੁੜੇ ਸੂਤਰਾਂ ਨੇ ਦੁਬੇ ਦੀ ਗ੍ਰਿਫ਼ਤਾਰੀ ਦੇ ਸਬੰਧ ਵਿਚ ਥੋੜਾ ਵਖਰਾ ਵੇਰਵਾ ਦਿਤਾ। ਉਨ੍ਹਾਂ ਕਿਹਾ ਕਿ ਦੁਬੇ ਸਵੇਰ ਸਮੇਂ ਮੰਦਰ ਦੇ ਗੇਟ 'ਤੇ ਪੁੱਜਾ ਅਤੇ ਪੁਲਿਸ ਚੌਕੀ ਲਾਗੇ ਮੌਜੂਦ ਕਾਊਂਟਰ ਤੋਂ 250 ਰੁਪਏ ਦੀ ਟਿਕਟ ਖ਼ਰੀਦੀ। ਜਦ ਉਹ ਲਾਗੇ ਹੀ ਦੁਕਾਨਾਂ ਤੋਂ ਪ੍ਰਸਾਦ ਖ਼ਰੀਦ ਰਿਹਾ ਸੀ ਤਾਂ ਦੁਕਾਨ ਦੇ ਮਾਲਕ ਨੇ ਉਸ ਨੂੰ ਪਛਾਣ ਲਿਆ
ਅਤੇ ਪੁਲਿਸ ਨੂੰ ਸੂਚਿਤ ਕੀਤਾ। ਸੂਤਰਾਂ ਨੇ ਦਸਿਆ ਕਿ ਜਦ ਪੁਲਿਸ ਨੇ ਉਸ ਦਾ ਨਾਮ ਪੁਛਿਆ ਤਾਂ ਉਸ ਨੇ ਤੇਜ਼ ਆਵਾਜ਼ ਵਿਚ ਕਿਹਾ, 'ਵਿਕਾਸ ਦੁਬੇ।' ਫਿਰ ਮੰਦਰ ਵਿਚ ਤੈਨਾਤ ਪੁਲਿਸ ਮੁਲਾਜ਼ਮਾਂ ਅਤੇ ਨਿਜੀ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ। ਉਸ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਯੂਪੀ ਵਿਚ ਵੱਖ ਵੱਖ ਥਾਈਂ ਦੁਬੇ ਦੇ ਦੋ ਸਾਥੀਆਂ ਨੂੰ ਮੁਕਾਬਲੇ ਵਿਚ ਮਾਰ ਦਿਤਾ ਗਿਆ। (ਏਜੰਸੀ)