UCC ਨੂੰ ਮੁਸਲਿਮ ਔਰਤਾਂ ਦਾ ਸਮਰਥਨ, 67% ਮਹਿਲਾਵਾਂ ਚਾਹੁੰਦੀਆਂ ਹਨ ਇਕੋ ਜਿਹਾ ਕਾਨੂੰਨ, ਕੀ ਕਹਿੰਦਾ ਹੈ ਸਰਵੇਖਣ 
Published : Jul 10, 2023, 2:04 pm IST
Updated : Jul 10, 2023, 2:04 pm IST
SHARE ARTICLE
Muslim women support UCC, 67% women want uniform law
Muslim women support UCC, 67% women want uniform law

ਸਰਵੇਖਣ ਵਿਚ 18 ਤੋਂ 65 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ

ਨਵੀਂ ਦਿੱਲੀ - ਯੂਸੀਸੀ ਯਾਨੀ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਭਾਰਤ ਵਿਚ ਚਰਚਾ ਜਾਰੀ ਹੈ। ਇਸ ਦੌਰਾਨ ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਭਾਰਤ ਦੀਆਂ ਜ਼ਿਆਦਾਤਰ ਮੁਸਲਿਮ ਔਰਤਾਂ ਵਿਆਹ, ਤਲਾਕ ਵਰਗੀਆਂ ਪ੍ਰਕਿਰਿਆਵਾਂ ਲਈ ਇੱਕ ਹੀ ਕਾਨੂੰਨ ਦਾ ਸਮਰਥਨ ਕਰ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਜੇਕਰ UCC ਭਾਰਤ ਵਿਚ ਲਾਗੂ ਹੁੰਦਾ ਹੈ ਤਾਂ ਇਹ ਮੌਜੂਦਾ ਪਰਸਨਲ ਲਾਅ ਦੀ ਥਾਂ ਲਵੇਗਾ। ਹਾਲਾਂਕਿ, UCC ਕਦੋਂ ਤੱਕ ਲਾਗੂ ਹੋਵੇਗਾ? ਇਸ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੈ। 

ਸਰਵੇਖਣ ਵਿਚ 18 ਤੋਂ 65 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। 25 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕਰਵਾਏ ਗਏ ਇਸ ਸਰਵੇਖਣ ਵਿਚ 8 ਹਜ਼ਾਰ 35 ਮੁਸਲਿਮ ਔਰਤਾਂ ਦੀ ਇੰਟਰਵਿਊ ਲਈ ਗਈ। ਖਾਸ ਗੱਲ ਇਹ ਹੈ ਕਿ ਔਰਤਾਂ ਦੇ ਸਾਹਮਣੇ ਯੂ.ਸੀ.ਸੀ. ਦਾ ਜ਼ਿਕਰ ਨਹੀਂ ਕੀਤਾ ਗਿਆ ਅਤੇ ਸਿਰਫ਼ ਇਕਸਾਰ ਕਾਨੂੰਨ ਨੂੰ ਲੈ ਕੇ ਸਵਾਲ ਪੁੱਛਿਆ ਗਿਆ। ਇਸ ਦੌਰਾਨ ਅਨਪੜ੍ਹ ਤੋਂ ਲੈ ਕੇ ਪੀਜੀ ਤੱਕ ਦੀਆਂ ਕਈ ਔਰਤਾਂ ਗੱਲਬਾਤ ਦਾ ਹਿੱਸਾ ਬਣੀਆਂ।

ਸਵਾਲ ਪੁੱਛੇ ਗਏ ਸਨ ਕਿ ਕੀ ਉਹਨਾਂ ਨੇ ਵਿਆਹ, ਤਲਾਕ, ਗੋਦ ਲੈਣ ਅਤੇ ਵਿਰਾਸਤ ਵਰਗੀਆਂ ਪ੍ਰਕਿਰਿਆਵਾਂ ਵਿਚ ਸਾਰੇ ਭਾਰਤੀਆਂ ਲਈ ਇੱਕ ਸਮਾਨ ਕਾਨੂੰਨ ਦਾ ਸਮਰਥਨ ਕੀਤਾ ਸੀ। ਇਸ 'ਤੇ ਸਰਵੇ 'ਚ ਹਿੱਸਾ ਲੈਣ ਵਾਲੀਆਂ 5 ਹਜ਼ਾਰ 403 ਔਰਤਾਂ ਯਾਨੀ 67.2 ਫ਼ੀਸਦੀ ਨੇ ਸਹਿਮਤੀ ਪ੍ਰਗਟਾਈ। 25.4 ਫ਼ੀਸਦੀ ਯਾਨੀ ਲਗਭਗ 2039 ਔਰਤਾਂ ਨੇ ਇਸ ਤੋਂ ਇਨਕਾਰ ਕੀਤਾ ਸੀ। ਸਿਰਫ਼ 593 ਔਰਤਾਂ ਹੀ ਸਨ ਜਿਨ੍ਹਾਂ ਦੀ ਇਸ ਬਾਰੇ ਕੋਈ ਰਾਏ ਨਹੀਂ ਸੀ।

ਰਿਪੋਰਟ ਮੁਤਾਬਕ ਪੜ੍ਹੇ-ਲਿਖੇ ਵਰਗ (ਗ੍ਰੈਜੂਏਟ) ਵਿਚ 68.4 ਯਾਨੀ 2076 ਔਰਤਾਂ ਇਕਸਾਰ ਕਾਨੂੰਨ ਦੇ ਹੱਕ ਵਿਚ ਸਨ। ਜਦੋਂ ਕਿ 820 ਇਸ ਤੋਂ ਇਨਕਾਰ ਕਰ ਰਹੇ ਸਨ ਅਤੇ 137 ਦੀ ਕੋਈ ਰਾਏ ਨਹੀਂ ਸੀ। ਸਰਵੇਖਣ ਵਿਚ, 10.8% ਔਰਤਾਂ ਪੀਜੀ, 27% ਗ੍ਰੈਜੂਏਟ, 20.8% 12+, 13.8% 10+, 12.9% 5-10 ਜਮਾਤ ਦੇ ਵਿਚਕਾਰ, 4.4% 5ਵੀਂ ਤੱਕ ਪੜ੍ਹੀਆਂ ਸਨ। 

ਸਰਵੇਖਣ ਮੁਤਾਬਕ ਕੁੱਲ 73.1 ਫੀਸਦੀ ਔਰਤਾਂ ਸੁੰਨੀ, 13.3 ਫੀਸਦੀ ਸ਼ੀਆ, 13.6 ਫੀਸਦੀ ਹੋਰ ਸਨ। ਮਹੱਤਵਪੂਰਨ ਗੱਲ ਇਹ ਹੈ ਕਿ 18.8% 18-24 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਸਨ। ਇਸ ਦੇ ਨਾਲ ਹੀ, 25-34 ਸਾਲ ਦੀ ਉਮਰ ਦੇ 32.9 ਪ੍ਰਤੀਸ਼ਤ, 35-44 ਦੀ 26.6 ਪ੍ਰਤੀਸ਼ਤ, 45-54 ਦੀ 14.4 ਪ੍ਰਤੀਸ਼ਤ, 55-64 ਦੀ 5.4 ਪ੍ਰਤੀਸ਼ਤ ਅਤੇ 65 ਸਾਲ ਤੋਂ ਵੱਧ ਉਮਰ ਦੇ 1.9 ਪ੍ਰਤੀਸ਼ਤ ਔਰਤਾਂ ਸਨ। ਇਨ੍ਹਾਂ ਵਿਚੋਂ 70.3 ਫ਼ੀਸਦੀ ਵਿਆਹੀਆਂ ਅਤੇ 24.1 ਫ਼ੀਸਦੀ ਅਣਵਿਆਹੀਆਂ ਸਨ। 2.9 ਫ਼ੀਸਦੀ ਵਿਧਵਾ ਔਰਤਾਂ ਅਤੇ 2.9 ਫੀਸਦੀ ਤਲਾਕਸ਼ੁਦਾ ਸਨ। 


 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement