‘ਕਸ਼ਮੀਰੀ ਬਹੂ’ ਵਾਲਾ ਬਿਆਨ ਦੇ ਕੇ ਬੁਰੇ ਫਸੇ ਹਰਿਆਣਾ ਦੇ ਸੀਐਮ, ਰਾਹੁਲ ਗਾਂਧੀ ਨੇ ਕੀਤੀ ਨਿਖੇਧੀ
Published : Aug 10, 2019, 4:34 pm IST
Updated : Aug 10, 2019, 4:35 pm IST
SHARE ARTICLE
Manohar Lal Khattar and rahul Gandhi
Manohar Lal Khattar and rahul Gandhi

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ੁੱਕਰਵਾਰ ਨੂੰ ਇਕ ਸਮਾਰੋਹ ਵਿਚ ਕਿਹਾ ਕਿ ਹੁਣ ਹਰਿਆਣਾ ਦੇ ਲੋਕ ਵੀ ‘ਕਸ਼ਮੀਰੀ ਬਹੂ’ ਲਿਆ ਸਕਦੇ ਹਨ।

ਨਵੀਂ ਦਿੱਲੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ੁੱਕਰਵਾਰ ਨੂੰ ਇਕ ਸਮਾਰੋਹ ਵਿਚ ਕਿਹਾ ਕਿ ਹੁਣ ਹਰਿਆਣਾ ਦੇ ਲੋਕ ਵੀ ‘ਕਸ਼ਮੀਰੀ ਬਹੂ’ ਲਿਆ ਸਕਦੇ ਹਨ। ਉਹਨਾਂ ਨੇ ਕਿਹਾ 'ਸਾਡੇ ਮੰਤਰੀ ਓਪੀ ਧਨਖੜ ਅਕਸਰ ਕਹਿੰਦੇ ਹਨ ਕਿ ਉਹ ਬਿਹਾਰ ਤੋਂ 'ਬਹੂ' ਲਿਆਉਣਗੇ। ਹੁਣ ਅੱਜਕੱਲ ਲੋਕ ਕਹਿ ਰਹੇ ਹਨ ਕਿ ਹੁਣ ਕਸ਼ਮੀਰ ਦਾ ਰਸਤਾ ਸਾਫ਼ ਹੋ ਗਿਆ ਹੈ। ਹੁਣ ਅਸੀਂ ਕਸ਼ਮੀਰ ਤੋਂ ਬਹੂ ਲਿਆਵਾਂਗੇ।

Manohar Lal KhattarManohar Lal Khattar

ਇਸ ਤੋਂ ਪਹਿਲਾਂ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੇ ਭਾਜਪਾ ਵਿਧਾਇਕ ਵਿਕਰਮ ਸੈਣੀ ਨੇ ਹੁਣ ਧਾਰਾ 370 ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਸੈਣੀ ਨੇ ਕਿਹਾ ਸੀ ਕਿ ਦੇਸ਼ ਦੇ ਮੁਸਲਮਾਨਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਉਹ ਹੁਣ ਬਿਨ੍ਹਾਂ ਕਿਸੇ ਡਰ ਦੇ ‘ਗੋਰੀ ਕਸ਼ਮੀਰੀ ਲੜਕੀਆਂ’ ਨਾਲ ਵਿਆਹ ਕਰਾ ਸਕਦੇ ਹਨ।

Vikram SainiVikram Saini

ਖ਼ਬਰਾਂ ਮੁਤਾਬਕ ਖੱਟੜ ਨੇ ਇਹ ਬਿਆਨ ਫਰੀਦਾਬਾਦ ਵਿਚ ਅਯੋਜਿਤ ਇਕ ਪ੍ਰੋਗਰਾਮ ਦੌਰਾਨ ਦਿੱਤਾ ਹੈ। ਇਸ ਤੋਂ ਬਾਅਦ ਉਹਨਾਂ ਕਿਹਾ ਕਿ ਹਰਿਆਣਾ ਲਿੰਗ ਅਨੁਪਾਤ ਨੂੰ ਲੈ ਕੇ ਬਦਨਾਮ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਬੱਚੀਆਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਹੈ। ਦੱਸ ਦਈਏ ਕਿ ਸਾਲ 2014 ਵਿਚ ਭਾਜਪਾ ਆਗੂ ਓਪੀ ਧਨਖ਼ੜ ਨੇ ਕਿਹਾ ਸੀ ਕਿ ਲਿੰਗ ਅਨੁਪਾਤ ਵਿਚ ਲੜਕੀਆਂ ਦੀ ਗਿਣਤੀ ਘੱਟ ਹੋਣ ਕਾਰਨ ਉਹ ਹਰਿਆਣਾ ਦੇ ਨੌਜਵਾਨਾਂ ਲਈ ਬਿਹਾਰ ਤੋਂ ਬਹੂ ਲਿਆਉਣਗੇ।

 


 

ਉੱਥੇ ਹੀ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਖੱਟੜ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਦੇ ਸੀਐਮ ਖੱਟੜ ਦਾ ਕਸ਼ਮੀਰੀ ਔਰਤਾਂ ‘ਤੇ ਬਿਆਨ ਦਿਖਾਉਂਦਾ ਹੈ ਕਿ ਆਰਐਸਐਸ ਦੀ ਸਾਲਾਂ ਦੀ ਟ੍ਰੇਨਿੰਗ ਨਾਲ ਵਿਅਕਤੀ ਅਸੁਰੱਖਿਆ, ਨਿਰਾਸ਼ਾ ਅਤੇ ਕਮਜ਼ੋਰ ਮਾਨਸਿਕਤਾ ਦਾ ਸ਼ਿਕਾਰ ਹੈ। ਉਹਨਾਂ ਕਿਹਾ ਕਿ ਔਰਤਾਂ ਜਾਇਦਾਦ ਦੀ ਤਰ੍ਹਾਂ ਨਹੀਂ ਹਨ, ਜਿਸ ਦੇ ਮਾਲਕ ਪੁਰਸ਼ ਹੋਣ। ਉੱਥੇ ਹੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਖੱਟੜ ਦੇ ਬਿਆਨ ਦੀ ਨਿਖੇਧੀ ਕੀਤੀ ਹੈ।  ਇਸ ਦੇ ਨਾਲ ਹੀ ਦੇਸ਼ ਦੀਆਂ ਕਈ ਹਸਤੀਆਂ ਅਤੇ ਆਮ ਲੋਕਾਂ ਵੱਲੋਂ ਸੀਐਮ ਖੱਟੜ ਦੀ ਨਿੰਦਾ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement