
ਵਿਰੋਧੀ ਪਾਰਟੀਆਂ ਨੇ ਸੋਮਵਾਰ ਨੂੰ ਹੀ ਇਸ ਬਿੱਲ ਲਈ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਸੀ।
ਨਵੀਂ ਦਿੱਲੀ - ਲੋਕ ਸਭਾ ਵਿਚ ਓਬੀਸੀ ਸੋਧ ਬਿੱਲ’ਤੇ ਚਰਚਾ ਸ਼ੁਰੂ ਹੋ ਗਈ ਹੈ। ਹੁਣ ਵਿਰੋਧੀ ਨੇਤਾਵਾਂ ਦਾ ਹੰਗਾਮਾ ਵੀ ਰੁਕ ਗਿਆ ਹੈ। ਬਿੱਲ 'ਤੇ ਚਰਚਾ ਲਈ ਚਾਰ ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਵਿਰੋਧੀ ਪਾਰਟੀਆਂ ਨੇ ਸੋਮਵਾਰ ਨੂੰ ਹੀ ਇਸ ਬਿੱਲ ਲਈ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਸੀ।
ਲੋਕ ਸਭਾ ਵਿਚ ਓਬੀਸੀ ਸੋਧ ਬਿੱਲ ਬਾਰੇ ਕਾਂਗਰਸ ਨੇਤਾ ਅਧੀਰ ਰੰਜਨ ਨੇ ਕਿਹਾ, ‘ਸਦਨ ਦੇ ਤਿੰਨ ਹਫ਼ਤੇ ਬੀਤ ਗਏ ਹਨ। ਅਸੀਂ ਇੱਕ ਜ਼ਿੰਮੇਵਾਰ ਰਾਜਨੀਤਿਕ ਪਾਰਟੀ ਹਾਂ। ਅਸੀਂ ਆਪਣੀ ਜ਼ਿੰਮੇਵਾਰੀ ਜਾਣਦੇ ਹਾਂ। ਇਸ ਲਈ ਅਸੀਂ ਇਸ ਬਿੱਲ 'ਤੇ ਚਰਚਾ ਕਰਨ ਲਈ ਤਿਆਰ ਹਾਂ। ਅਸੀਂ ਸਦਨ ਵਿਚ ਸਿਰਫ ਹਵਾ ਖਾਣ ਲਈ ਨਹੀਂ ਆਉਂਦੇ'।
Adhir Ranjan Chowdhury
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 102 ਵਾਂ ਸੰਵਿਧਾਨਕ ਸੋਧ 2018 ਵਿਚ ਲਿਆਂਦਾ ਗਿਆ ਸੀ। ਤੁਸੀਂ ਓਬੀਸੀ ਕਮਿਸ਼ਨ ਬਣਾਇਆ ਪਰ ਤੁਸੀਂ ਰਾਜਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ। ਬਹੁਮਤ ਦੀ ਸ਼ਕਤੀ ਨਾਲ, ਤੁਸੀਂ ਸਦਨ ਵਿਚ ਮਨਮਾਨੀ ਕਰ ਰਹੇ ਹੋ। ਜਦੋਂ ਸੂਬਿਆਂ ਤੋਂ ਆਵਾਜ਼ ਉੱਠਣੀ ਸ਼ੁਰੂ ਹੋ ਗਈ ਅਤੇ ਅਧਿਕਾਰ ਨਾ ਖੋਹਣ ਦੀ ਆਵਾਜ਼ ਉੱਠਣੀ ਸ਼ੁਰੂ ਹੋਈ, ਤਦ ਤੁਸੀਂ ਇਸ ਮਾਰਗ 'ਤੇ ਆਉਣ ਲਈ ਮਜ਼ਬੂਰ ਹੋ ਗਏ। ਯੂਪੀ, ਉਤਰਾਖੰਡ ਵਿਚ ਚੋਣਾਂ, ਇਸ ਲਈ ਤੁਸੀਂ ਲੋਕਾਂ ਨੂੰ ਖੁਸ਼ ਕਰਨ ਲਈ ਇਹ ਸੋਧਾਂ ਲਿਆਂਦੀਆਂ।
ਇਸ ਦੇ ਨਾਲ ਹੀ ਦੱਸ ਦਈਏ ਕਿ ਲੋਕ ਸਭਾ ਵਿਚ ਹੰਗਾਮਾ ਕਰਨ ਵਾਲੇ ਵਿਰੋਧੀ ਨੇਤਾਵਾਂ ਦੀ ਨਿੰਦਾ ਕਰਦਿਆਂ ਓਮ ਬਿਰਲਾ ਨੇ ਕਿਹਾ, “ਕੱਲ੍ਹ ਆਦਿਵਾਸੀ ਦਿਵਸ ਸੀ। ਆਦਿਵਾਸੀ ਭਾਈਚਾਰੇ ਨੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਹਨਾਂ ਨੇ ਸੁਤੰਤਰਤਾ ਸੰਗਰਾਮ ਵਿਚ ਵੀ ਯੋਗਦਾਨ ਪਾਇਆ ਹੈ।
Om Birla
ਮੇਰੀ ਇੱਛਾ ਸੀ ਕਿ ਆਦਿਵਾਸੀਆਂ ਦੇ ਯੋਗਦਾਨ ਬਾਰੇ ਸਦਨ ਵਿਚ ਚਰਚਾ ਕੀਤੀ ਜਾਵੇ, ਪਰ ਤੁਸੀਂ ਸਦਨ ਨੂੰ ਚੱਲਣ ਨਹੀਂ ਦੇਣਾ ਚਾਹੁੰਦੇ। ਇਹ ਸਹੀ ਨਹੀਂ ਹੈ। ਇਹ ਸਮਾਜ ਦੇ ਗਰੀਬ ਅਤੇ ਪਛੜੇ ਵਰਗਾਂ ਦਾ ਘਰ ਹੈ। ਜੇ ਦੇਸ਼ ਨੂੰ ਸ਼ਕਤੀਸ਼ਾਲੀ ਬਣਾਉਣਾ ਹੈ, ਤਾਂ ਸਾਨੂੰ ਇੱਥੇ ਚਰਚਾ ਅਤੇ ਸੰਚਾਰ ਕਰਨਾ ਪਵੇਗਾ। ਮੈਂ ਹਰ ਵਿਸ਼ੇ 'ਤੇ ਚਰਚਾ ਕਰਨਾ ਚਾਹੁੰਦਾ ਹਾਂ। ਤੁਹਾਨੂੰ ਇੱਥੇ ਚਰਚਾ ਲਈ ਭੇਜਿਆ ਗਿਆ ਹੈ, ਨਾਅਰਿਆਂ ਲਈ ਨਹੀਂ, ਤੁਹਾਡਾ ਇਹ ਤਰੀਕਾ ਗਲਤ ਹੈ। ”