ਗਰਭਵਤੀ ਮਹਿਲਾ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਦੋ ਦੋਸ਼ੀਆਂ ਨੂੰ 20 ਸਾਲ ਦੀ ਕੈਦ        
Published : Aug 10, 2023, 1:42 pm IST
Updated : Aug 10, 2023, 1:42 pm IST
SHARE ARTICLE
20 years in prison for two accused who gang-raped a pregnant woman
20 years in prison for two accused who gang-raped a pregnant woman

ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਇੱਕ ਸਾਲ ਦੇ ਅੰਦਰ ਪੂਰਾ ਹੋ ਗਿਆ

ਆਂਧਰਾ ਪ੍ਰਦੇਸ਼ - ਆਂਧਰਾ ਪ੍ਰਦੇਸ਼ ਦੇ ਬਪਟਾਲਾ ਜ਼ਿਲ੍ਹੇ ਵਿਚ ਪਿਛਲੇ ਸਾਲ ਇਕ ਗਰਭਵਤੀ ਮਹਿਲਾ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਮਾਮਲੇ ਵਿਚ ਦੋ ਦੋਸ਼ੀਆਂ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ। ਪੁਲਿਸ ਨੇ ਦੱਸਿਆ ਕਿ ਗੁੰਟੂਰ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਬੁੱਧਵਾਰ ਨੂੰ ਪੀ. ਵਿਜੇ ਕ੍ਰਿਸ਼ਨਾ ਅਤੇ ਪੀ. ਨਿਖਿਲ, ਰੇਪੱਲੇ ਕਸਬੇ ਦੇ ਨਿਵਾਸੀਆਂ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਬਾਪਟਲਾ ਦੇ ਪੁਲਿਸ ਸੁਪਰਡੈਂਟ ਵਕੁਲ ਜਿੰਦਲ ਨੇ ਪੀਟੀਆਈ ਨੂੰ ਦੱਸਿਆ ਕਿ "ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਇੱਕ ਸਾਲ ਦੇ ਅੰਦਰ ਪੂਰਾ ਹੋ ਗਿਆ। ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਅਤੇ 20 ਸਾਲ ਦੀ ਸਜ਼ਾ ਸੁਣਾਈ।" ਜਿੰਦਲ ਨੇ ਵੀ ਜਾਂਚ ਦੀ ਨਿਗਰਾਨੀ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਪੀੜਤਾ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਪਿਛਲੇ ਸਾਲ 30 ਅਪ੍ਰੈਲ ਨੂੰ ਰਾਤ 11.30 ਵਜੇ ਪ੍ਰਕਾਸ਼ਮ ਜ਼ਿਲ੍ਹੇ ਦੇ ਯੇਰਾਗੋਂਡਾਪਲੇਮ ਮੰਡਲ ਤੋਂ ਮਜ਼ਦੂਰੀ ਲਈ ਕ੍ਰਿਸ਼ਨਾ ਜ਼ਿਲ੍ਹੇ ਦੇ ਨਾਗਯਾਲੰਕਾ ਪਿੰਡ ਜਾਣ ਲਈ ਰੇਪੱਲੇ ਰੇਲਵੇ ਸਟੇਸ਼ਨ ਪਹੁੰਚੀ। 

ਉਸ ਨੇ ਦੱਸਿਆ ਕਿ ਦੇਰ ਰਾਤ ਹੋਣ ਕਾਰਨ ਸਾਰੇ ਪਲੇਟਫਾਰਮ 'ਤੇ ਹੀ ਸੌਂ ਗਏ ਅਤੇ ਅਗਲੇ ਦਿਨ 1 ਮਈ ਨੂੰ ਕ੍ਰਿਸ਼ਨਾ ਅਤੇ ਨਿਖਿਲ ਨੇ ਸੁੱਤੇ ਪਏ ਪਰਿਵਾਰ ਨੂੰ ਜਗਾਇਆ, ਪੀੜਤਾ ਦੇ ਪਤੀ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਕੁਝ ਨਕਦੀ ਵੀ ਖੋਹ ਲਈ। ਪੁਲਿਸ ਨੇ ਦੱਸਿਆ ਕਿ ਦੋਵੇਂ ਦੋਸ਼ੀ ਪੀੜਤਾ ਨੂੰ ਖਿੱਚ ਕੇ ਪਲੇਟਫਾਰਮ ਦੇ ਇਕ ਕੋਨੇ 'ਤੇ ਲੈ ਗਏ, ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਫਰਾਰ ਹੋ ਗਏ। ਪੀੜਤਾ ਦੇ ਪਤੀ ਨੇ ਇਸ ਘਟਨਾ ਦੀ ਸ਼ਿਕਾਇਤ ਰੇਪੱਲੇ ਥਾਣੇ 'ਚ ਕੀਤੀ ਸੀ 

ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਸ਼ਿਕਾਇਤ ਦਰਜ ਹੋਣ ਦੇ ਕੁਝ ਘੰਟਿਆਂ ਵਿਚ ਹੀ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਅਤੇ ਇੱਕ ਸਾਲ ਵਿੱਚ ਮੁਕੱਦਮਾ ਪੂਰਾ ਕਰ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਕੇ ਰਾਜੇਂਦਰਨਾਥ ਰੈੱਡੀ ਨੇ ਇਹ ਯਕੀਨੀ ਬਣਾਉਣ ਲਈ ਰਾਜ ਭਰ ਵਿਚ 'ਕੋਰਟ ਟ੍ਰਾਇਲ ਮਾਨੀਟਰਿੰਗ ਸਿਸਟਮ' ਲਾਗੂ ਕੀਤਾ ਹੈ ਤਾਂ ਜੋ ਔਰਤਾਂ ਨਾਲ ਸਬੰਧਤ ਅਪਰਾਧਾਂ, ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ) ਅਤੇ ਇਸ ਵਿਚ ਹੋਰ ਗੰਭੀਰ ਮਾਮਲਿਆਂ 'ਚ ਦੋਸ਼ੀ ਕਾਨੂੰਨ ਤੋਂ ਬਚ ਨਾ ਸਕਣ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਅਜਿਹੇ ਅਪਰਾਧਾਂ ਨੂੰ ਵਿਗਿਆਨਕ ਸਬੂਤਾਂ ਨਾਲ ਸਿੱਧ ਕਰਨ ਵਿਚ ਸਹਾਈ ਹੋਵੇਗੀ।    

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement