
2019 ਤੋਂ ਲੈ ਕੇ ਹੁਣ ਤਕ 6 ਸਾਲਾਂ ਤੋਂ ਇਕ ਵੀ ਚੋਣ ਲੜਨ ਦੀ ਜ਼ਰੂਰੀ ਸ਼ਰਤ ਨੂੰ ਪੂਰਾ ਕਰਨ 'ਚ ਅਸਫ਼ਲ ਰਹੀਆਂ
Election Commission cancels recognition of 334 political parties: ਚੋਣ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਸ ਨੇ 334 ਰਜਿਸਟਰਡ ਗ਼ੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਗ਼ੈਰ-ਸੂਚੀਬੱਧ ਕਰ ਦਿਤਾ ਹੈ, ਜੋ 2019 ਤੋਂ ਲੈ ਕੇ ਹੁਣ ਤਕ 6 ਸਾਲਾਂ ਤੋਂ ਇਕ ਵੀ ਚੋਣ ਲੜਨ ਦੀ ਜ਼ਰੂਰੀ ਸ਼ਰਤ ਨੂੰ ਪੂਰਾ ਕਰਨ ’ਚ ਅਸਫ਼ਲ ਰਹੀਆਂ ਹਨ।
ਇਨ੍ਹਾਂ ਪਾਰਟੀਆਂ ਦੇ ਦਫ਼ਤਰ ਵੀ ਕਿਤੇ ਨਹੀਂ ਲੱਭੇ ਜਾ ਸਕੇ। ਚੋਣ ਕਮਿਸ਼ਨ ਨੇ ਕਿਹਾ ਕਿ ਇਹ 334 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ (ਆਰ.ਯੂ.ਪੀ.ਪੀ.) ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਹਨ। ਕੁਲ 2,854 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਵਿਚੋਂ ਇਸ ਸਫਾਈ ਅਭਿਆਸ ਤੋਂ ਬਾਅਦ 2,520 ਰਹਿ ਗਈਆਂ ਹਨ। ਇਸ ਸਮੇਂ 6 ਕੌਮੀ ਪਾਰਟੀਆਂ ਅਤੇ 67 ਸੂਬਾਈ ਪਾਰਟੀਆਂ ਹਨ। (ਪੀਟੀਆਈ)
(For more news apart from “Election Commission cancels recognition of 334 political parties, ” stay tuned to Rozana Spokesman.)