32 ਸਾਲ ਦਾ ਵਿਅਕਤੀ ਬਣਿਆ 81 ਸਾਲ ਦਾ ਬਜ਼ੁਰਗ, ਚੜ੍ਹਿਆ ਸੀਆਈਐਸਐਫ ਦੇ ਅੜਿੱਕੇ! 
Published : Sep 10, 2019, 10:57 am IST
Updated : Sep 10, 2019, 10:58 am IST
SHARE ARTICLE
Young man arrested on igi airport who was in the getup of an old women
Young man arrested on igi airport who was in the getup of an old women

ਪੁਲਿਸ ਨੇ ਦੱਸਿਆ ਕਿ ਇਹ ਨੌਜਵਾਨ ਅਹਿਮਦਾਬਾਦ ਦਾ ਰਹਿਣ ਵਾਲਾ ਹੈ

ਨਵੀਂ ਦਿੱਲੀ: ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈਜੀਆਈ) ’ਤੇ ਸੋਮਵਾਰ ਨੂੰ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਇੱਥੇ ਇੱਕ 32 ਸਾਲਾ ਨੌਜਵਾਨ 81 ਸਾਲਾਂ ਦੀ ਉਮਰ ਦਾ ਭੇਸ ਬਦਲ ਕੇ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਸਾਰੀਆਂ ਮਨਜ਼ੂਰੀਆਂ ਵੀ ਲੈ ਲਈਆਂ ਸਨ ਪਰ ਆਖਰੀ ਸਮੇਂ ਉਹ ਸੀਆਈਐਸਐਫ ਦੇ ਹੱਥ ਚੜ੍ਹ ਗਿਆ। ਬਾਅਦ ਵਿਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। 

IGI IGI Airport 

ਪੁਲਿਸ ਨੇ ਦੱਸਿਆ ਕਿ ਇਹ ਨੌਜਵਾਨ ਅਹਿਮਦਾਬਾਦ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਪਛਾਣ ਜੈਸ਼ ਪਟੇਲ ਵਜੋਂ ਹੋਈ ਹੈ। ਇਕ ਰਿਪੋਰਟ ਅਨੁਸਾਰ ਸੀਆਈਐਸਐਫ ਨੇ ਰਿਪੋਰਟ ਦਿੱਤੀ ਕਿ ਦੋਸ਼ੀ ਪਟੇਲ ਅਮਰੀਕ ਸਿੰਘ ਦੇ ਨਾਮ ’ਤੇ ਨਿਊਯਾਰਕ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਬੁੱਢਾ ਦਿਖਾਉਣ ਲਈ ਗਲਾਸ ਪਾਏ ਅਤੇ ਇਕ ਵ੍ਹੀਲਚੇਅਰ 'ਤੇ ਏਅਰਪੋਰਟ ਪਹੁੰਚਿ।

ਜਦੋਂ ਸੀਆਈਐਸਐਫ ਨੇ ਉਸ ਨੂੰ ਸੁਰੱਖਿਆ ਜਾਂਚਾਂ ਦੇ ਆਖਰੀ ਗੇੜ ਲਈ ਰੋਕਿਆ ਤਾਂ ਉਸ ਨੇ ਵ੍ਹੀਲਚੇਅਰ ਤੋਂ ਉੱਠਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਝੁਕੀਆਂ ਹੋਈਆਂ ਅੱਖਾਂ ਨਾਲ ਵੀ ਗੱਲ ਨਹੀਂ ਕਰ ਰਿਹਾ ਸੀ। ਅਜਿਹੀ ਸਥਿਤੀ ਵਿਚ ਅਧਿਕਾਰੀਆਂ ਦਾ ਸ਼ੱਕ ਹੋਰ ਗਹਿਰਾ ਹੋ ਗਿਆ। ਸੀਆਈਐਸਐਫ ਨੇ ਦੱਸਿਆ ਕਿ ਉਸ ਦੇ ਪਾਸਪੋਰਟ ’ਤੇ ਜਨਮ ਤਰੀਕ 1 ਫਰਵਰੀ 1938 ਸੀ। ਉਸ ਨੇ ਆਪਣੇ ਵਾਲ ਅਤੇ ਦਾੜ੍ਹੀ ਨੂੰ ਚਿੱਟਾ ਰੰਗ ਕੀਤਾ ਹੋਇਆ ਸੀ।

IGIIGI Airport 

ਧਿਆਨ ਨਾਲ ਵੇਖਣ ’ਤੇ ਅਧਿਕਾਰੀਆਂ ਨੂੰ ਉਸ ਦੀ ਚਮੜੀ ਇੱਕ 81 ਸਾਲਾ ਵਿਅਕਤੀ ਦੀ ਚਮੜੀ ਨਹੀਂ ਲੱਗ ਰਹੀ ਸੀ। ਇਸ ਕੇਸ ਵਿਚ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਭ ਕੁੱਝ ਸੱਚ ਦਸ ਦਿੱਤਾ। ਉਸ ਨੇ ਦੱਸਿਆ ਕਿ ਉਹ ਕਿਸੇ ਹੋਰ ਦੇ ਪਾਸਪੋਰਟ ’ਤੇ ਅਮਰੀਕਾ ਜਾ ਰਿਹਾ ਸੀ। ਇਸ ਤੋਂ ਬਾਅਦ ਸੀਆਈਐਸਐਫ ਨੇ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ।

ਉਸੇ ਸਮੇਂ ਇੱਕ ਹੋਰ ਯਾਤਰੀ ਸੈਫੀ ਨੂਰਜਾਈ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਨੇ ਉਸ ਕੋਲੋਂ ਦੋ ਪਾਸਪੋਰਟ ਬਰਾਮਦ ਕੀਤੇ। ਉਹ ਮਲੇਸ਼ੀਆ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਸ਼ੱਕ ਦੇ ਅਧਾਰ ’ਤੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਕਈ ਵਾਰ ਹੋਰ ਪਾਸਪੋਰਟਾਂ ’ਤੇ ਵੀ ਪਾਕਿਸਤਾਨ ਗਿਆ ਸੀ। ਉਸ ਨੇ ਦੱਸਿਆ ਕਿ ਉਹ ਕਿਸੇ ਹੋਰ ਦੇ ਪਾਸਪੋਰਟ ’ਤੇ ਮਲੇਸ਼ੀਆ ਜਾਣਾ ਚਾਹੁੰਦਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement