
ਪਾਰਟੀ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਕੁੱਲ 21 ਉਮੀਦਵਾਰਾਂ ਦੇ ਨਾਂ ਹਨ
Haryana Assembly Election 2024 : ਭਾਰਤੀ ਜਨਤਾ ਪਾਰਟੀ (BJP) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਕੁੱਲ 21 ਉਮੀਦਵਾਰਾਂ ਦੇ ਨਾਂ ਹਨ। ਇਸ ਤੋਂ ਪਹਿਲਾਂ ਭਾਜਪਾ ਨੇ ਆਪਣੀ ਪਹਿਲੀ ਸੂਚੀ ਵਿੱਚ 67 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ।
ਭਾਜਪਾ ਨੇ ਕੱਟੀਆਂ 6 ਵਿਧਾਇਕਾਂ ਦੀਆਂ ਟਿਕਟਾਂ
ਭਾਜਪਾ ਨੇ ਆਪਣੀ ਦੂਜੀ ਸੂਚੀ ਵਿੱਚ 6 ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ, ਜਿਨ੍ਹਾਂ ਵਿੱਚ ਨਿਰਮਲ ਰਾਣੀ, ਮੋਹਨ ਬਡੋਲੀ, ਸੱਤਿਆ ਪ੍ਰਕਾਸ਼, ਸੀਮਾ ਤ੍ਰਿਖਾ, ਪ੍ਰਵੀਨ ਡਾਗਰ ਅਤੇ ਜਗਦੀਸ਼ ਨਾਇਰ ਦੇ ਨਾਂ ਸ਼ਾਮਲ ਹਨ। ਭਾਜਪਾ ਨੇ ਇੱਕ ਵਾਰ ਫਿਰ ਨਾਰਨੌਲ ਤੋਂ ਓਮ ਪ੍ਰਕਾਸ਼ ਯਾਦਵ 'ਤੇ ਭਰੋਸਾ ਜਤਾਇਆ ਹੈ। ਭਾਜਪਾ ਨੇ ਜੁਲਾਨਾ ਤੋਂ ਕੈਪਟਨ ਯੋਗੇਸ਼ ਬੈਰਾਗੀ ਨੂੰ ਟਿਕਟ ਦਿੱਤੀ ਹੈ, ਜਦਕਿ ਕਾਂਗਰਸ ਨੇ ਇਸ ਸੀਟ ਤੋਂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਟਿਕਟ ਦਿੱਤੀ ਹੈ।
ਪਾਰਟੀ ਨੇ ਗਨੌਰ ਤੋਂ ਭਾਜਪਾ ਦੀ ਮੌਜੂਦਾ ਵਿਧਾਇਕ ਨਿਰਮਲ ਰਾਣੀ ਨੂੰ ਟਿਕਟ ਨਹੀਂ ਦਿੱਤੀ,ਉਨ੍ਹਾਂ ਦੀ ਜਗ੍ਹਾ ਦੇਵੇਂਦਰ ਕੌਸ਼ਿਕ ਨੂੰ ਟਿਕਟ ਦਿੱਤੀ ਗਈ ਹੈ। ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੂੰ ਰਾਏ ਸੀਟ ਤੋਂ ਟਿਕਟ ਨਹੀਂ ਦਿੱਤੀ ਗਈ, ਉਨ੍ਹਾਂ ਦੀ ਥਾਂ ਕ੍ਰਿਸ਼ਨ ਗਹਿਲਾਵਤ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਟੌਦੀ ਤੋਂ ਮੌਜੂਦਾ ਭਾਜਪਾ ਵਿਧਾਇਕ ਸੱਤਿਆ ਪ੍ਰਕਾਸ਼ ਨੂੰ ਨਜ਼ਰਅੰਦਾਜ਼ ਕਰਕੇ ਬਿਮਲਾ ਚੌਧਰੀ ਨੂੰ ਟਿਕਟ ਮਿਲੀ ਹੈ। ਇਸ ਤੋਂ ਇਲਾਵਾ ਬਧਕਲ ਤੋਂ ਭਾਜਪਾ ਦੀ ਮੌਜੂਦਾ ਵਿਧਾਇਕ ਸੀਮਾ ਤ੍ਰਿਖਾ ਦੀ ਟਿਕਟ ਕੱਟ ਕੇ ਉਨ੍ਹਾਂ ਦੀ ਜਗ੍ਹਾ ਧਨੇਸ਼ ਅਧਲਾਖਾ ਬਧਕਲ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਨਾਲ ਹੀ ਹਥਿਨ ਵਿਧਾਨ ਸਭਾ ਤੋਂ ਪ੍ਰਵੀਨ ਡਾਗਰ ਦੀ ਥਾਂ ਮਨੋਜ ਰਾਵਤ ਨੂੰ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹੋਡਲ ਨੇ ਜਗਦੀਸ਼ ਨਾਇਰ ਦੀ ਥਾਂ ਹਰਿੰਦਰ ਸਿੰਘ ਰਾਮਰਤਨ 'ਤੇ ਆਪਣਾ ਦਾਅ ਲਗਾਇਆ ਹੈ।
5 ਅਕਤੂਬਰ ਨੂੰ ਵੋਟਾਂ ਪੈਣਗੀਆਂ
ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 5 ਅਕਤੂਬਰ ਨੂੰ ਇੱਕੋ ਪੜਾਅ 'ਚ ਵੋਟਿੰਗ ਹੋਵੇਗੀ ਅਤੇ 8 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ।