Uttarakhand News : ਕੇਦਾਰਨਾਥ 'ਚ ਪੈਦਲ ਯਾਤਰੀਆਂ 'ਤੇ ਪਹਾੜ ਤੋਂ ਡਿੱਗਿਆ ਪੱਥਰ, 5 ਦੀ ਹੋਈ ਮੌਤ

By : BALJINDERK

Published : Sep 10, 2024, 2:34 pm IST
Updated : Sep 10, 2024, 2:34 pm IST
SHARE ARTICLE
ਬਚਾਅ ਦਲ ਢਿੱਗਾਂ ਡਿੱਗਣ ਵਾਲੇ ਇਲਾਕੇ 'ਚ ਬਚਾਅ ਕਾਰਜ ਕਰਦੀਆਂ ਹੋਈਆਂ
ਬਚਾਅ ਦਲ ਢਿੱਗਾਂ ਡਿੱਗਣ ਵਾਲੇ ਇਲਾਕੇ 'ਚ ਬਚਾਅ ਕਾਰਜ ਕਰਦੀਆਂ ਹੋਈਆਂ

Uttarakhand News : ਮੱਧ ਪ੍ਰਦੇਸ਼, ਗੁਜਰਾਤ ਅਤੇ ਨੇਪਾਲ ਦੇ ਸ਼ਰਧਾਲੂ ਸ਼ਾਮਲ

Uttarakhand News : ਉਤਰਾਖੰਡ 'ਚ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸ਼ਰਧਾਲੂਆਂ 'ਤੇ ਪਹਾੜੀ ਤੋਂ ਮਲਬਾ ਅਤੇ ਪੱਥਰ ਡਿੱਗ ਗਏ, ਜਿਸ ਕਾਰਨ 5 ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 3 ਸ਼ਰਧਾਲੂ ਜ਼ਖ਼ਮੀ ਹੋ ਗਏ। ਮਲਬੇ ਹੇਠ ਦੱਬਣ ਕਾਰਨ ਇਕ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 4 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਬਚਾਅ ਦਲ ਵਲੋਂ ਢਿੱਗਾਂ ਡਿੱਗਣ ਵਾਲੇ ਇਲਾਕੇ 'ਚ ਬਚਾਅ ਕਾਰਜ ਜਾਰੀ ਹੈ।

ਇਹ ਵੀ ਪੜੋ : Hoshiarpur News : ਪੰਜਾਬ ਦੇ ਕਰਮਜੀਤ ਸਿੰਘ ਤਲਵਾੜ ਨਿਊਜ਼ੀਲੈਂਡ ’ਚ ਬਣੇ ਪਹਿਲੇ ਸਿੱਖ ਅਫ਼ਸਰ 

ਕੇਦਾਰ ਘਾਟੀ 'ਚ ਲਗਾਤਾਰ ਮੀਂਹ ਕਾਰਨ ਬਚਾਅ ਕਾਰਜਾਂ 'ਚ ਦਿੱਕਤਾਂ ਆ ਰਹੀਆਂ ਹਨ। ਇਹ ਘਟਨਾ ਕੇਦਾਰਨਾਥ ਰੋਡ 'ਤੇ ਕੋਤਵਾਲੀ ਸੋਨਪ੍ਰਯਾਗ ਤੋਂ ਕਰੀਬ ਇਕ ਕਿਲੋਮੀਟਰ ਦੂਰ ਗੌਰੀਕੁੰਡ ਵੱਲ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰ 'ਚ ਸੋਮਵਾਰ ਦੇਰ ਸ਼ਾਮ ਵਾਪਰੀ। ਕੁਝ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰਕੇ ਗੌਰੀਕੁੰਡ ਤੋਂ ਸੋਨਪ੍ਰਯਾਗ ਵੱਲ ਆ ਰਹੇ ਸਨ ਕਿ ਅਚਾਨਕ ਪਹਾੜੀ ਤੋਂ ਮਲਬਾ ਅਤੇ ਪੱਥਰ ਡਿੱਗਣ ਲੱਗੇ। ਇਸ ਦੌਰਾਨ ਕੁਝ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ ਪਰ ਕੁਝ ਯਾਤਰੀ ਮਲਬੇ ਦੀ ਲਪੇਟ 'ਚ ਆ ਗਏ।

ਇਹ ਵੀ ਪੜੋ : Nitin Gadkari : ਨਿਤਿਨ ਗਡਕਰੀ ਦਾ ਵੱਡਾ ਬਿਆਨ, ਪੈਟਰੋਲ ਅਤੇ ਡੀਜ਼ਲ ਵਾਲੀਆਂ ਗੱਡੀਆਂ ਸਿਹਤ ਨੂੰ ਪਹੁੰਚਾ ਰਹੀਆਂ ਨੁਕਸਾਨ

ਜ਼ਮੀਨ ਖਿਸਕਣ ਦੀ ਸੂਚਨਾ ਮਿਲਦੇ ਹੀ ਪੁਲਿਸ, NDRF ਅਤੇ SDRF ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਬਚਾਅ ਟੀਮਾਂ ਨੇ ਦੇਰ ਰਾਤ ਮਲਬਾ ਹਟਾਇਆ ਅਤੇ ਬੇਹੋਸ਼ੀ ਦੀ ਹਾਲਤ 'ਚ ਗੋਪਾਲ ਜੀ ਨੂੰ ਮਲਬੇ 'ਚੋਂ ਬਾਹਰ ਕੱਢਿਆ। ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਤਿੰਨ ਸ਼ਰਧਾਲੂਆਂ ਨੂੰ ਜ਼ਖਮੀ ਹਾਲਤ 'ਚ ਬਚਾ ਕੇ ਹਸਪਤਾਲ ਲਿਜਾਇਆ ਗਿਆ। ਮਲਬੇ ਹੇਠ ਹੋਰ ਲੋਕਾਂ ਦੇ ਦੱਬੇ ਜਾਣ ਦੇ ਡਰ ਕਾਰਨ ਐਸਡੀਆਰਐਫ, ਐਨਡੀਆਰਐਫ ਅਤੇ ਪੁਲਿਸ ਪ੍ਰਸ਼ਾਸਨ ਨੇ ਰਾਤ ਨੂੰ ਵੀ ਮੁਹਿੰਮ ਜਾਰੀ ਰੱਖਣ ਦਾ ਫੈਸਲਾ ਕੀਤਾ ਪਰ ਖ਼ਰਾਬ ਮੌਸਮ ਅਤੇ ਪੱਥਰਾਂ ਅਤੇ ਮਲਬੇ ਦੇ ਲਗਾਤਾਰ ਵਹਾਅ ਕਾਰਨ ਬਚਾਅ ਟੀਮਾਂ ਨੂੰ ਕੰਮ ਰੋਕਣਾ ਪਿਆ। ਮੰਗਲਵਾਰ ਸਵੇਰੇ ਜਦੋਂ ਮੌਸਮ ਠੀਕ ਹੋ ਗਿਆ ਅਤੇ ਪਹਾੜੀ ਤੋਂ ਮਲਬਾ ਡਿੱਗਣਾ ਬੰਦ ਹੋ ਗਿਆ ਤਾਂ ਬਚਾਅ ਟੀਮਾਂ ਨੇ ਫਿਰ ਤੋਂ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਇਹ ਵੀ ਪੜੋ : Patiala News : ਪਟਿਆਲਾ ’ਚ ਬੱਸ ਅਤੇ ਟਿੱਪਰ ਦੀ ਭਿਆਨਕ ਟੱਕਰ, ਮਚਿਆ ਚੀਕ-ਚਿਹਾੜਾ 

ਇਸ ਦੌਰਾਨ ਮਲਬੇ ਹੇਠ ਦੱਬੀਆਂ ਦੋ ਔਰਤਾਂ ਅਤੇ ਇੱਕ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥੋੜ੍ਹੀ ਦੂਰੀ 'ਤੇ ਇਕ ਹੋਰ ਮਹਿਲਾ ਸ਼ਰਧਾਲੂ ਦੀ ਲਾਸ਼ ਵੀ ਬਰਾਮਦ ਹੋਈ ਹੈ। ਇਸ ਦਰਦਨਾਕ ਹਾਦਸੇ ਵਿੱਚ ਗੋਪਾਲ (50) ਵਾਸੀ ਜੀਜੋਦਾ, ਜ਼ਿਲ੍ਹਾ ਧਾਰ, ਮੱਧ ਪ੍ਰਦੇਸ਼, ਦੁਰਗਾਬਾਈ ਖਾਪਰ (50) ਵਾਸੀ ਨੇਪਾਵਾਲੀ, ਜ਼ਿਲ੍ਹਾ ਘਾਟ, ਮੱਧ ਪ੍ਰਦੇਸ਼, ਤਿਤਲੀ ਦੇਵੀ (70) ਵਾਸੀ ਪਿੰਡ ਵੈਦੇਹੀ, ਜ਼ਿਲ੍ਹਾ ਧਾਣਵਾ। ਨੇਪਾਲ, ਭਰਤ ਭਾਈ ਨਿਰਲਾਲ (52) ਵਾਸੀ ਸਰਦਾਰ ਪੈਲੇਸ, ਕਰਵਲ ਨਗਰ ਖਟੋਦਰਾ ਸੂਰਤ ਗੁਜਰਾਤ ਅਤੇ ਸਮਨਬਾਈ (50) ਵਾਸੀ ਝਿਜੋਰਾ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਦੀ ਮੌਤ ਹੋ ਗਈ, ਜਦੋਂ ਕਿ ਜੀਵਚ ਤਿਵਾਰੀ (60) ਵਾਸੀ ਧਨਵਾ ਨੇਪਾਲ, ਮਨਪ੍ਰੀਤ ਸਿੰਘ (30) ਵਾਸੀ ਪੱਛਮੀ ਬੰਗਾਲ ਦੇ ਰਹਿਣ ਵਾਲੇ ਅਤੇ ਛਗਨਲਾਲ (45) ਵਾਸੀ ਰਾਜੋਤ ਜ਼ਿਲ੍ਹਾ ਮੱਧ ਪ੍ਰਦੇਸ਼ ਦੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪੁਲਿਸ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਾਮ 6:30 ਵਜੇ ਤੋਂ ਬਾਅਦ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਸੀ। ਇਹ ਹਾਦਸਾ ਉਹ ਲੋਕਾਂ ਜੋ ਗੌਰੀਕੁੰਡ ਤੋਂ ਸੋਨਪ੍ਰਯਾਗ ਚਲੇ ਗਏ ਨਾਲ ਵਾਪਰਿਆ ਹੈ। 

(For more news apart from stone fell from a mountain on pedestrians in Kedarnath, 5 died News in Punjabi, stay tuned to Rozana Spokesman)

Location: India, Uttarakhand, Rudrapur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement