
ਬਿਜਲੀ ਸੰਕਟ ਨੂੰ ਲੈ ਕੇ ਕੇਜਰੀਵਾਲ ਨੇ ਮੋਦੀ ਨੂੰ ਲਿਖੀ ਚਿੱਠੀ
ਨਵੀਂ ਦਿੱਲੀ : ਕੋਲਾ ਸੰਕਟ ’ਤੇ ਦਿੱਲੀ ਦੇ ਊਰਜਾ ਮੰਤਰੀ ਦਾ ਕਹਿਣਾ ਹੈ ਕਿ ਜੇਕਰ ਸਪਲਾਈ ਨਹੀਂ ਹੁੰਦੀ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ’ਚ 2 ਦਿਨਾਂ ਬਾਅਦ ਪੂਰੇ ਸ਼ਹਿਰ ’ਚ ਹਨੇਰਾ ਛਾ ਜਾਵੇਗਾ। ਸਨਿਚਰਵਾਰ ਨੂੰ ਊਰਜਾ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦੇਸ਼ ਭਰ ’ਚ ਜਿੰਨੇ ਵੀ ਪਾਵਰ ਪਲਾਂਟ ਹਨ, ਜੋ ਕੋਲੇ ਨਾਲ ਚੱਲਦੇ ਹਨ, ਉੱਥੇ ਪਿਛਲੇ ਕੁੱਝ ਦਿਨਾਂ ਤੋਂ ਕੋਲੇ ਦੀ ਬਹੁਤ ਕਮੀ ਹੈ। ਦਿੱਲੀ ਨੂੰ ਜਿਨ੍ਹਾਂ ਪਾਵਰ ਪਲਾਂਟ ਤੋਂ ਸਪਲਾਈ ਹੁੰਦੀ ਹੈ, ਉਨ੍ਹਾਂ ਸਾਰਿਆਂ ਨੂੰ ਘੱਟੋ-ਘੱਟ ਇਕ ਮਹੀਨੇ ਦਾ ਕੋਲਾ ਸਟਾਕ ਰਖਣਾ ਹੁੰਦਾ ਹੈ ਪਰ ਹੁਣ ਉਹ ਘੱਟ ਹੋ ਕੇ ਇਕ ਦਿਨ ਦਾ ਰਹਿ ਗਿਆ ਹੈ।
PM MODI
ਕੇਂਦਰ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਰੇਲਵੇ ਵੈਗਨ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਕੋਲਾ ਜਲਦ ਤੋਂ ਜਲਦ ਪਲਾਂਟਾਂ ਤਕ ਪਹੁੰਚਾਇਆ ਜਾਵੇ। ਜਿੰਨੇ ਵੀ ਪਲਾਂਟ ਹਨ, ਉਹ ਪਹਿਲਾਂ ਤੋਂ ਹੀ ਸਿਰਫ਼ 55 ਫ਼ੀ ਸਦੀ ਸਮਰੱਥਾ ਨਾਲ ਚੱਲ ਰਹੇ ਹਨ। 3.4 ਲੱਖ ਮੈਗਾਵਾਟ ਦੀ ਜਗ੍ਹਾ ਅੱਜ ਸਿਰਫ਼ ਇਕ ਲੱਖ ਮੈਗਾਵਾਟ ਮੰਗ ਰਹਿ ਗਈ ਹੈ, ਇਸ ਦੇ ਬਾਵਜੂਦ ਪਾਵਰ ਪਲਾਂਟ ਸਪਲਾਈ ਨਹੀਂ ਕਰ ਪਾ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ,‘‘ਸਾਡੇ ਜੋ ਹਾਈਡ੍ਰੋਇਲੈਕਟਿ੍ਰਕ ਪਲਾਂਟ ਹਨ, ਉਨ੍ਹਾਂ ਦੀ ਵੀ ਸਮਰੱਥਾ 45 ਹਜ਼ਾਰ ਮੈਗਾਵਾਟ ਤੋਂ ਘੱਟ ਕੇ 30 ਹਜ਼ਾਰ ਮੈਗਾਵਾਟ ਰਹਿ ਗਏ ਹਨ।
Electricity
ਅਸੀਂ ਚਾਹੁੰਦੇ ਹਾਂ ਕਿ ਪੀਕ ਆਵਰ ’ਚ ਉੱਥੇ 45 ਹਜ਼ਾਰ ਮੈਗਾਵਾਟ ਦਾ ਉਤਪਾਦਨ ਹੋਵੇ। ਇਹ ਹਾਲ ਉਦੋਂ ਹੈ, ਜਦੋਂ ਅਸੀਂ ਪਾਵਰ ਖ਼ਰੀਦ ਸਮਝੌਤੇ ਕੀਤੇ ਹੋਏ ਹਨ। ਐਨ.ਟੀ.ਪੀ.ਸੀ. ਤੋਂ ਹੀ ਸਾਢੇ 3-4 ਹਜ਼ਾਰ ਮੈਗਾਵਾਟ ਦਾ ਸਾਡਾ ਸਮਝੌਤਾ ਹੈ। ਉਸ ਦੇ ਬਾਵਜੂਦ ਅਸੀਂ 20 ਰੁਪਏ ਯੂਨਿਟ ਬਿਜਲੀ ਖ਼੍ਰੀਦਣ ਨੂੰ ਤਿਆਰ ਹੈ।
ਅਸੀਂ ਕਿਹਾ ਹੈ ਕਿ ਕਿੰਨੀ ਵੀ ਮਹਿੰਗੀ ਬਿਜਲੀ ਮਿਲੇ ਖ਼ਰੀਦ ਲੈਣਾ। ਜੈਨ ਨੇ ਕਿਹਾ,‘‘ਅਜਿਹਾ ਲੱਗ ਰਿਹਾ ਹੈ ਕਿ ਇਹ ਮਨੁੱਖ ਦੁਆਰਾ ਬਣਾਇਆ ਸੰਕਟ ਹੈ। ਅਜਿਹੀ ਰਾਜਨੀਤੀ ਚੱਲਦੀ ਹੈ ਕਿ ਸੰਕਟ ਪੈਦਾ ਕਰੋ ਤਾਂ ਲੱਗੇਗਾ ਕੁੱਝ ਵੱਡਾ ਕੰਮ ਕੀਤਾ ਹੈ। ਜਿਵੇਂ ਆਕਸੀਜਨ ਦਾ ਸੰਕਟ ਹੋਇਆ ਸੀ
ਉਹ ਵੀ ਮਨੁੱਖ ਵਲੋਂ ਬਣਾਇਆ ਗਿਆ ਸੀ, ਫਿਰ ਤੋਂ ਉਹੀ ਸੰਕਟ ਨਜ਼ਰ ਆ ਰਿਹਾ ਹੈ ਕਿ ਕੋਲੇ ਦੀ ਸਪਲਾਈ ਬੰਦ ਕਰ ਦਿਓ। ਇਸ ਦੇਸ਼ ’ਚ ਕੋਲਾ ਉਤਪਾਦਨ ਹੁੰਦਾ ਹੈ, ਦੇਸ਼ ’ਚ ਪਾਵਰ ਪਲਾਂਟ ਹਨ ਅਤੇ ਜਿੰਨੀ ਡਿਮਾਂਡ ਹੈ, ਉਸ ਤੋਂ ਸਾਢੇ 3 ਗੁਣਾ ਪ੍ਰੋਡਕਸ਼ਨ ਦੀ ਸਾਡੀ ਸਮਰੱਥਾ ਹੈ, ਇਸ ਲਈ ਲਗਦਾ ਹੈ ਇਹ ਮਨੁੱਖ ਵਲੋਂ ਬਣਾਇਆ ਸੰਕਟ ਹੈ।
Electricity
ਬਿਜਲੀ ਕੰਪਨੀ ਨੇ ਭੇਜੇ ਮੈਸੇਜ : ਸੰਭਾਲ ਕੇ ਖ਼ਰਚੋ ਬਿਜਲੀ, ਕੋਲਾ ਹੋ ਰਿਹੈ ਖ਼ਤਮ
ਉਧਰ ਦੂਜੇ ਪਾਸੇ ਦਿੱਲੀ ਨੂੰ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਟਾਟਾ ਪਾਵਰ ਦਿੱਲੀ ਡਿਸਟ੍ਰੀਬੀਊਸ਼ਨ ਲਿਮਟੇਡ (ਟੀਪੀਡੀਡੀਐਲ) ਦੇ ਸੀ.ਈ.ਓ. ਨੇ ਸਨਿਚਰਵਾਰ ਨੂੰ ਕਿਹਾ ਕਿ ਦੇਸ਼ ਭਰ ’ਚ ਕੋਲੇ ਦੀ ਘਾਟ ਕਾਰਨ ਬਿਜਲੀ ਦਾ ਉਤਪਾਦਨ ਘੱਟ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਦਿੱਲੀ ’ਚ ਵਾਰੀ-ਵਾਰੀ ਨਾਲ ਬਿਜਲੀ ਕਟੌਤੀ ਹੋ ਸਕਦੀ ਹੈ। ਉਨ੍ਹਾਂ ਕਿਹਾ ਬਿਜਲੀ ਪਲਾਂਟਾਂ ’ਚ 20 ਦਿਨਾਂ ਦੇ ਮੁਕਾਬਲੇ ਸਿਰਫ਼ ਇਕ ਜਾਂ ਦੋ ਦਿਨਾਂ ਲਈ ਹੀ ਉਤਪਾਦਨ ਲੋੜਾਂ ਨੂੰ ਪੂਰਾ ਕਰਨ ਲਈ ਕੋਲਾ ਵਚਿਆ ਹੈ। ਕੰਪਨੀ ਨੇ ਲੋਕਾਂ ਦੇ ਮੋਬਾਈਲ ਫ਼ੋਨਾਂ ’ਤੇ ਮੈਸੇਜ ਭੇਜ ਕੇ ਉਨ੍ਹਾਂ ਨੂੰ ਧਿਆਨ ਨਾਲ ਨਾਲ ਬਿਜਲੀ ਖ਼ਰਚ ਕਰਨ ਲਈ ਕਿਹਾ ਹੈ।
ਡੱਬੀ
Delhi could face a power crisis. I am personally keeping a close watch over the situation. We are trying our best to avoid it. In the meanwhile, I wrote a letter to Hon’ble PM seeking his personal intervention. pic.twitter.com/v6Xm5aCUbm
— Arvind Kejriwal (@ArvindKejriwal) October 9, 2021
ਬਿਜਲੀ ਸੰਕਟ ਨੂੰ ਲੈ ਕੇ ਕੇਜਰੀਵਾਲ ਨੇ ਮੋਦੀ ਨੂੰ ਲਿਖੀ ਚਿੱਠੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਨਿਚਰਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਨੂੰ ਬਿਜਲੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਦੀ ਸਰਕਾਰ ਇਸ ਸਥਿਤੀ ਨਾਲ ਨਜਿੱਠਣ ਲਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਬਿਜਲੀ ਦੀ ਸਪਲਾਈ ਕਰਨ ਵਾਲੇ ਉਤਪਾਦਨ ਪਲਾਂਟਾਂ ’ਚ ਕੋਲੇ ਅਤੇ ਗੈਸ ਦੀ ਉੱਚਿਤ ਵਿਵਸਥਾ ਹੁੰਦੇ ਰਹੇ, ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲਅੰਦਾਜੀ ਕਰਨ ਲਈ ਚਿੱਠੀ ਲਿਖੀ ਹੈ।
ਕੇਜਰੀਵਾਲ ਨੇ ਟਵੀਟ ਕੀਤਾ,‘‘ਦਿੱਲੀ ਨੂੰ ਬਿਜਲੀ ਦੀ ਸਮਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੈਂ ਨਿੱਜੀ ਰੂਪ ਨਾਲ ਇਸ ਸਥਿਤੀ ’ਤੇ ਨਜ਼ਰ ਰੱਖ ਰਿਹਾ ਹਾਂ।
Electricity
ਅਜਿਹੀ ਸਥਿਤੀ ਨਾ ਆਏ, ਇਸ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਸ ਵਿਚ, ਮੈਂ ਪ੍ਰਧਾਨ ਮੰਤਰੀ ਨੂੰ ਵਿਅਕਤੀਗਤ ਰੂਪ ਨਾਲ ਦਖ਼ਲਅੰਦਾਜੀ ਕਰਨ ਲਈ ਚਿੱਠੀ ਲਿਖੀ ਹੈ।’’ ਮੋਦੀ ਨੂੰ ਲਿਖੀ ਚਿੱਠੀ ’ਚ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਅਗੱਸਤ ਤੋਂ ਕੋਲੇ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਚਿੱਠੀ ’ਚ ਕਿਹਾ ਗਿਆ,‘‘ਮੈਂ ਤੁਹਾਡਾ ਧਿਆਨ ਕੋਲੇ ਦੀ ਕਮੀ ਦੀ ਸਥਿਤੀ ’ਤੇ ਦਿਵਾਉਣਾ ਚਾਹੁੰਦਾ ਹਾਂ ਜੋ ਅਗੱਸਤ/ਸਤੰਬਰ ਤੋਂ ਜਾਰੀ ਹੈ ਅਤੇ ਹੁਣ ਤਿੰਨ ਮਹੀਨੇ ਹੋਣ ਜਾ ਰਹੇ ਹਨ।’’ ਚਿੱਠੀ ’ਚ ਕਿਹਾ ਗਿਆ,‘‘ਦਿੱਲੀ ਨੂੰ ਬਿਜਲੀ ਦੀ ਸਪਲਾਈ ਕਰਨ ਵਾਲੇ ਮੁੱਖ ਕੇਂਦਰੀ ਉਤਪਾਦਨ ਪਲਾਂਟ ਇਸ ਤੋਂ ਪ੍ਰਭਾਵਤ ਹਨ।’’ (ਏਜੰਸੀ)
ਅਰਵਿੰਦ ਕੇਜਰੀਵਾਲ ਨੇ ਨਰਿੰਦਰ ਮੋਦੀ ਕੋਲੋਂ ਮਦਦ ਮੰਗੀ