ਉੱਘੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਵੱਖ-ਵੱਖ ਸ਼ਖ਼ਸ਼ੀਅਤਾਂ ਨੇ ਦਿੱਤੀ ਸ਼ਰਧਾਂਜਲੀ
Published : Oct 10, 2024, 8:04 am IST
Updated : Oct 10, 2024, 11:24 am IST
SHARE ARTICLE
Various personalities expressed grief over the demise of eminent industrialist Ratan Tata
Various personalities expressed grief over the demise of eminent industrialist Ratan Tata

ਉਨ੍ਹਾਂ ਦੇ ਦੇਹਾਂਤ ‘ਤੇ ਰਾਜਨੀਤੀ, ਉਦਯੋਗ ਅਤੇ ਫਿਲਮ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

 Ratan Tata: ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੁੱਧਵਾਰ ਨੂੰ 86 ਸਾਲ ਦੀ ਉਮਰ ‘ਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਿਆ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਤਿੰਨ ਦਿਨ ਪਹਿਲਾਂ ਉਨ੍ਹਾਂ ਦੇ ਦੇਹਾਂਤ ਦੀ ਖਬਰ ਵੀ ਸਾਹਮਣੇ ਆਈ ਸੀ ਪਰ ਬਾਅਦ ‘ਚ ਉਨ੍ਹਾਂ ਖੁਦ ਹੀ ਇਸ ਨੂੰ ਖਾਰਜ਼ ਕਰ ਦਿੱਤਾ ਸੀ। ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਗਿਆ ਕਿ ਉਹ ਬਿਲਕੁਲ ਫਿੱਟ ਅਤੇ ਸਿਹਤਮੰਦ ਹਨ। ਉਨ੍ਹਾਂ ਦੇ ਦੇਹਾਂਤ ‘ਤੇ ਰਾਜਨੀਤੀ, ਉਦਯੋਗ ਅਤੇ ਫਿਲਮ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

PM ਨਰਿੰਦਰ ਮੋਦੀ ਨੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਪ੍ਰਗਟਾਇਆ ਦੁਖ

ਲਿਖਿਆ- ਰਤਨ ਟਾਟਾ ਇੱਕ ਦੂਰਦਰਸ਼ੀ ਵਪਾਰਕ ਨੇਤਾ, ਇੱਕ ਦਿਆਲੂ ਆਤਮਾ ਅਤੇ ਇੱਕ ਅਸਾਧਾਰਨ ਮਨੁੱਖ ਸਨ। ਉਨ੍ਹਾਂ ਨੇ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਕਾਰੀ ਕਾਰੋਬਾਰੀ ਘਰਾਣਿਆਂ ਵਿੱਚੋਂ ਇੱਕ ਨੂੰ ਸਥਿਰ ਅਗਵਾਈ ਪ੍ਰਦਾਨ ਕੀਤੀ।

..

ਗੂਗਲ ਦੀ CEO Sundar Pichai ਨੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਪ੍ਰਗਟਾਇਆ ਦੁਖ

ਲਿਖਿਆ- ਗੂਗਲ 'ਤੇ ਰਤਨ ਟਾਟਾ ਨਾਲ ਮੇਰੀ ਆਖਰੀ ਮੁਲਾਕਾਤ ਵਿੱਚ ਅਸੀਂ ਵੇਮੋ ਦੀ ਪ੍ਰਗਤੀ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਸੁਣਨਾ ਪ੍ਰੇਰਨਾਦਾਇਕ ਸੀ। ਉਹ ਇੱਕ ਅਸਧਾਰਨ ਕਾਰੋਬਾਰ ਅਤੇ ਪਰਉਪਕਾਰੀ ਵਿਰਾਸਤ ਛੱਡ ਗਏ ਹਨ ਅਤੇ ਉਨ੍ਹਾਂ ਨੇ ਭਾਰਤ ਵਿੱਚ ਆਧੁਨਿਕ ਵਪਾਰਕ ਲੀਡਰਸ਼ਿਪ ਨੂੰ ਸਲਾਹ ਦੇਣ ਅਤੇ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

..

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਪ੍ਰਗਟਾਇਆ ਦੁਖ

ਲਿਖਿਆ- ਰਤਨ ਟਾਟਾ ਦੀ ਦੁਖਦਾਈ ਮੌਤ ਨਾਲ, ਭਾਰਤ ਨੇ ਇੱਕ ਅਜਿਹੇ ਪ੍ਰਤੀਕ ਨੂੰ ਗੁਆ ਦਿੱਤਾ ਹੈ ਜਿਸ ਨੇ ਕਾਰਪੋਰੇਟ ਵਿਕਾਸ ਨੂੰ ਰਾਸ਼ਟਰ ਨਿਰਮਾਣ ਅਤੇ ਨੈਤਿਕਤਾ ਦੇ ਨਾਲ ਉੱਤਮਤਾ ਦਾ ਸੁਮੇਲ ਕੀਤਾ ਸੀ। ਪਦਮ ਵਿਭੂਸ਼ਣ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ, ਉਨ੍ਹਾਂ ਨੇ ਮਹਾਨ ਟਾਟਾ ਵਿਰਾਸਤ ਨੂੰ ਅੱਗੇ ਵਧਾਇਆ ਅਤੇ ਇਸ ਨੂੰ ਇੱਕ ਹੋਰ ਪ੍ਰਭਾਵਸ਼ਾਲੀ ਵਿਸ਼ਵ ਮੌਜ਼ੂਦਗੀ ਪ੍ਰਦਾਨ ਕੀਤੀ।

..

ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ਦੀ ਖ਼ਬਰ ਸੁਣ ਚੱਲਦੇ ਸ਼ੋਅ ਦੌਰਾਨ ਦਿਲਜੀਤ ਦੋਸਾਂਝ ਨੇ ਦਿੱਤੀ ਸ਼ਰਧਾਂਜਲੀ

ਕਿਹਾ- ਰਤਨ ਟਾਟਾ ਨੇ ਆਪਣੀ ਜ਼ਿੰਦਗੀ ’ਚ ਸਖ਼ਤ ਮਿਹਨਤ ਕੀਤੀ। ਅਸੀਂ ਕਦੇ ਨਹੀਂ ਸੁਣਿਆ ਕਿ ਉਨ੍ਹਾਂ ਨੇ ਕਿਸੇ ਨੂੰ ਬੁਰਾ ਜਾਂ ਮਾੜਾ ਬੋਲਿਆ ਹੋਵੇ। ਅੱਜ ਅਸੀਂ ਉਨ੍ਹਾਂ ਤੋਂ ਇਹੀ ਸਿੱਖ ਸਕਦੇ ਹਾਂ ਕਿ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰੋ ਤੇ ਹਮੇਸ਼ਾ ਚੰਗਾ ਸੋਚੋ।

Diljit Dosanjh paid tribute to industrialist Ratan Tata during the showDiljit Dosanjh paid tribute to industrialist Ratan Tata during the show

ਰਾਹੁਲ ਗਾਂਧੀ ਨੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਪ੍ਰਗਟਾਇਆ ਦੁਖ

ਲਿਖਿਆ- ਰਤਨ ਟਾਟਾ ਦੂਰਦਰਸ਼ੀ ਇਨਸਾਨ ਸਨ। ਉਨ੍ਹਾਂ ਨੇ ਵਪਾਰ ਅਤੇ ਪਰਉਪਕਾਰ ਦੋਵਾਂ 'ਤੇ ਇੱਕ ਸਦੀਵੀ ਛਾਪ ਛੱਡੀ ਹੈ।

..

CM ਭਗਵੰਤ ਸਿੰਘ ਮਾਨ ਨੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਪ੍ਰਗਟਾਇਆ ਦੁਖ

ਲਿਖਿਆ- ਰਤਨ ਟਾਟਾ ਨੇ ਉਦਯੋਗ ਖੇਤਰ ਤੋਂ ਇਲਾਵਾ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਵੀ ਅਹਿਮ ਯੋਗਦਾਨ ਪਾਇਆ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।

.

 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਪ੍ਰਗਟਾਇਆ ਦੁਖ

ਲਿਖਿਆ- ਮਹਾਨ ਉਦਯੋਗਪਤੀ ਅਤੇ ਸੱਚੇ ਰਾਸ਼ਟਰਵਾਦੀ, ਰਤਨ ਟਾਟਾ ਦੇ ਦੇਹਾਂਤ 'ਤੇ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਨਿਰਸਵਾਰਥ ਹੋ ਕੇ ਸਾਡੇ ਦੇਸ਼ ਦੇ ਵਿਕਾਸ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।

.

 

MP ਰਾਘਵ ਚੱਢਾ ਨੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਪ੍ਰਗਟਾਇਆ ਦੁੱਖ

''ਆਪਣੇ ਨਾਮ 'ਰਤਨ' ਵਾਂਗ, ਉਹ ਇੱਕ ਦੁਰਲੱਭ ਰਤਨ ਸਨ। ਉਨ੍ਹਾਂ ਦੀ ਉੱਦਮਤਾ, ਇਮਾਨਦਾਰੀ ਅਤੇ ਪਰਉਪਕਾਰ ਦੀ ਸ਼ਾਨਦਾਰ ਵਿਰਾਸਤ ਜਾਰੀ ਰਹੇਗੀ, ਉਦਯੋਗਾਂ ਨੂੰ ਆਕਾਰ ਦਿੰਦੀ ਰਹੇਗੀ, ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਦੀ ਰਹੇਗੀ''

..

ਗੌਤਮ ਅਡਾਨੀ ਨੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਪ੍ਰਗਟਾਇਆ ਦੁਖ

ਲਿਖਿਆ- ਭਾਰਤ ਨੇ ਇੱਕ ਵਿਸ਼ਾਲ, ਇੱਕ ਦੂਰਦਰਸ਼ੀ ਨੂੰ ਗੁਆ ਦਿੱਤਾ ਹੈ ਜਿਸ ਨੇ ਆਧੁਨਿਕ ਭਾਰਤ ਦੇ ਮਾਰਗ ਨੂੰ ਮੁੜ ਪਰਿਭਾਸ਼ਿਤ ਕੀਤਾ। ਰਤਨ ਟਾਟਾ ਸਿਰਫ਼ ਇੱਕ ਵਪਾਰਕ ਆਗੂ ਹੀ ਨਹੀਂ ਸਨ - ਉਨ੍ਹਾਂ ਨੇ ਭਾਰਤ ਦੀ ਭਾਵਨਾ ਨੂੰ ਅਖੰਡਤਾ, ਦਇਆ ਅਤੇ ਮਹਾਨ ਭਲੇ ਲਈ ਇੱਕ ਅਟੁੱਟ ਵਚਨਬੱਧਤਾ ਨਾਲ ਮੂਰਤੀਮਾਨ ਕੀਤਾ।

...

 

ਭਾਰਤ ਨੇ ਅਸੰਭਵ ਨੂੰ ਸੰਭਵ ਵਿੱਚ ਬਦਲਣ ਵਾਲਾ ਆਪਣਾ ਸੱਚਾ “ਰਤਨ” ਗੁਆ ਦਿੱਤਾ ਹੈ। ਰਤਨ ਟਾਟਾ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ- ਅਰਵਿੰਦ ਕੇਜਰੀਵਾਲ

..

.

.

...

.

.

.

..

.

.

.

 

.

 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement