
ਈ-ਚਲਾਨ ਦੇਖ ਕੇ ਹੈਰਾਨ ਹੋਏ ਪਵਨ ਅਗਰਵਾਲ ਨੂੰ ਪਤਾ ਨਹੀਂ ਚੱਲ ਰਿਹਾ ਕਿ ਹੁਣ ਉਹ ਕੀ ਕਰੇ।
ਕਾਨਪੁਰ- ਬਿਨ੍ਹਾਂ ਹੈਲਮੇਟ ਦੇ ਦੋ ਪਹੀਆ ਵਾਹਨ ਚਲਾਉਣ ਦੇ ਚਲਾਨ ਕੱਟਦੇ ਵੇਖੇ ਅਤੇ ਸੁਣੇ ਆਮ ਹੀ ਜਾਂਦੇ ਹਨ, ਪਰ ਬਿਨ੍ਹਾਂ ਹੈਲਮੇਟ ਦੇ ਕਾਰ ਚਲਾਉਂਦੇ ਡਰਾਇਵਰ ਦਾ ਚਲਾਨ ਕੱਟਿਆ ਪਹਿਲੀ ਵਾਰ ਸੁਣਿਆ ਹੋਵੇਗਾ। ਟ੍ਰੈਫਿਕ ਵਿਭਾਗ ਨੇ ਸ਼ਿਆਮਨਗਰ ਨਿਵਾਸੀ ਪਵਨ ਅਗਰਵਾਲ 'ਤੇ ਇਹ ਅਜੀਬੋ ਗਰੀਬ ਜ਼ੁਰਮਾਨਾ ਲਗਾਇਆ। ਈ-ਚਲਾਨ ਦੇਖ ਕੇ ਹੈਰਾਨ ਹੋਏ ਪਵਨ ਅਗਰਵਾਲ ਨੂੰ ਪਤਾ ਨਹੀਂ ਚੱਲ ਰਿਹਾ ਕਿ ਹੁਣ ਉਹ ਕੀ ਕਰੇ।
Challans
ਪਵਨ ਅਗਰਵਾਲ, ਸ਼ਿਆਮ ਨਗਰ ਦਾ ਵਸਨੀਕ, ਨਿਊ ਇੰਡੀਆ ਬੀਮਾ ਦੀ ਉਨਾਓ ਬ੍ਰਾਂਚ ਵਿਚ ਮੈਨੇਜਰ ਹੈ। ਉਸ ਕੋਲ ਇਕ ਕਾਰ (ਨੰਬਰ ਯੂ ਪੀ 78 ਐੱਫ ਪੀ 8283) ਹੈ, ਜੋ ਕੰਪਨੀ ਦੇ ਨਾਮ ਤੇ ਆਰਟੀਓ ਵਿਚ ਰਜਿਸਟਰਡ ਹੈ। ਇਸ ਕਾਰ ਨੂੰ ਇਸ ਸਾਲ ਜਨਵਰੀ ਵਿਚ ਖਰੀਦਿਆ ਗਿਆ ਸੀ। ਉਹ ਸ਼ੁੱਕਰਵਾਰ ਨੂੰ ਕਿਸੇ ਕੰਮ ਲਈ ਮਾਲਰੋਡ ਗਿਆ ਸੀ। ਸ਼ਨੀਵਾਰ ਨੂੰ ਉਸ ਦੇ ਫੋਨ 'ਤੇ ਇਕ ਮੈਸਜ ਆਇਆ ਕਿ ਉਹ ਸ਼ੁੱਕਰਵਾਰ ਦੁਪਹਿਰ ਸਾਢੇ ਤਿੰਨ ਵਜੇ ਅਫ਼ੀਮ ਕੋਠੀ ਕੋਲੋ ਲੰਘਿਆ ਸੀ।
Traffic police
ਮੈਸਜ ਵਿਚ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਲਮ ਵਿਚ ਲਿਖਿਆ ਗਿਆ ਹੈ ਕਿ ਉਹ ਬਿਨਾਂ ਹੈਲਮੇਟ ਕਰ ਚਲਾ ਰਿਹਾ ਸੀ, ਇਸ ਲਈ ਉਸ ਨੂੰ 500 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਉਨ੍ਹਾਂ ਨੂੰ ਇਸ ਜ਼ੁਰਮਾਨੇ ਦਾ ਭੁਗਤਾਨ ਕਰਨ ਲਈ ਆਨਲਾਈਨ ਅਤੇ ਆਫ਼ਲਾਈਨ ਦੋਨੋਂ ਆਪਸ਼ਨ ਦਿੱਤੀਆਂ ਗਈਆਂ ਹਨ।