
ਹੁਣ ਸਿਨੇਮਾਘਰ ਖੁੱਲ੍ਹ ਤਾਂ ਗਏ ਹਨ ਪਰ ਲੋਕਾਂ 'ਚ ਉੱਥੇ ਜਾਣ ਦਾ ਉਤਸ਼ਾਹ ਨਹੀਂ ਹੈ।
ਨਵੀਂ ਦਿੱਲੀ - ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਨਾਲ ਬਹੁਤ ਸਾਰੇ ਕਾਰੋਬਾਰ ਲੰਬੇ ਸਮੇਂ ਤੋਂ ਠੱਪ ਪਏ ਹਨ। ਪਰ ਹੁਣ ਮੁੜ ਤੋਂ ਸਿਨੇਮਾਘਰ ਸ਼ੁਰੂ ਹੋਣ ਜਾ ਰਹੇ ਹਨ। ਦੱਸ ਦੇਈਏ ਕਿ ਇਸ ਸਾਲ ਸਿਨੇਮਾਘਰਾਂ ਦਾ ਵਪਾਰ ਕਾਫ਼ੀ ਪ੍ਰਭਾਵਿਤ ਹੋਇਆ ਹੈ। ਕਰੀਬ 7 ਮਹੀਨਿਆਂ ਤੋਂ ਸਿਨੇਮਾਘਰ ਬੰਦ ਹਨ। ਹੁਣ ਸਿਨੇਮਾਘਰ ਖੁੱਲ੍ਹ ਤਾਂ ਗਏ ਹਨ ਪਰ ਲੋਕਾਂ 'ਚ ਉੱਥੇ ਜਾਣ ਦਾ ਉਤਸ਼ਾਹ ਨਹੀਂ ਹੈ।
ਅਜਿਹੇ 'ਚ ਹੁਣ ਸਿਨੇਮਿਆਂ ਦੇ ਮਾਲਕ ਲੋਕਾਂ ਨੂੰ ਸਿਨੇਮਾਘਰਾਂ 'ਚ ਬੁਲਾਉਣ ਦੇ ਯਤਨ ਕਰ ਰਹੇ ਹਨ। ਹੁਣ ਸਿਨੇਮਾਘਰ ਪੀਵੀਆਰ, ਆਈਨੋਕਸ ਅਤੇ ਸਿਨੇਪੋਲਿਸ ਇਕੱਠੇ ਅੱਗੇ ਆਏ ਹਨ ਤੇ ਉਨ੍ਹਾਂ ਨੇ ਪੁਰਾਣੀਆਂ ਫਿਲਮਾਂ ਦਿਖਾਉਣ ਦਾ ਫ਼ੈਸਲਾ ਲਿਆ ਹੈ।
50 ਰੁਪਏ 'ਚ ਦੇਖੋ ਫਿਲਮ
ਹੁਣ ਯਸ਼ਰਾਜ ਫਿਲਮਜ਼ ਨੇ ਮਲਟੀਪਲੈਕਸ ਦੀ ਮਦਦ ਕਰਨ ਦਾ ਫ਼ੈਸਲਾ ਲਿਆ ਹੈ। ਲੰਬੀ ਗੱਲਬਾਤ ਤੋਂ ਬਾਅਦ ਹੁਣ ਸਿਨੇਮਾਘਰਾਂ ਨੇ ਟਿਕਟ ਦੇ 50 ਰੁਪਏ ਤੈਅ ਕੀਤੇ ਹਨ ਯਾਨੀ ਦਰਸ਼ਕ ਸਿਰਫ਼ 50 ਰੁਪਏ 'ਚ ਫਿਲਮ ਦੇਖ ਸਕਦੇ ਹਨ। ਫਿਲਮਾਂ ਦੇ ਡਿਸਟ੍ਰੀਬਿਊਟਰ ਚਹੁੰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਸਿਨੇਮਾਘਰਾਂ 'ਚ ਆਉਣ।