
ਚੰਦਰੂ ਨੇ ਉਸ ਨੂੰ ਬਚਾਉਣ ਲਈ ਨਦੀ 'ਚ ਛਾਲ ਮਾਰ ਦਿੱਤੀ।
ਬੰਗਲੁਰੂ: ਅੱਜ ਕੱਲ੍ਹ ਵਿਆਹ ਤੋਂ ਪਹਿਲਾਂ ਜੋੜਿਆਂ ਪ੍ਰੀ-ਵੈਡਿੰਗ ਸ਼ੂਟ ਕਰਵਾਉਣਾ ਇਕ ਟਰੇਂਡ ਹੋ ਗਿਆ ਹੈ। ਵਿਆਹ ਤੋਂ ਪਹਿਲਾਂ ਆਪਣੀਆਂ ਯਾਦਗਾਰੀ ਫੋਟੋਆਂ ਖਿੱਚਣ ਲਈ ਜੋੜੇ ਵੱਖ-ਵੱਖ ਰੋਮਾਂਚਕ ਵਿਚਾਰਾਂ ਦੀ ਭਾਲ ਕਰ ਰਹੇ ਹਨ। ਵਿਆਹ ਤੋਂ ਪਹਿਲਾਂ ਅਜਿਹੀ ਹੀ ਇਕ ਸ਼ੂਟਿੰਗ ਮੈਸੂਰ ਦੇ ਇਕ ਜੋੜਾ ਲਈ ਜਾਨਲੇਵਾ ਬਣ ਗਈ। ਪ੍ਰੀ-ਵੈਡਿੰਗ ਸ਼ੂਟ ਦੌਰਾਨ ਜੋੜੇ ਦੀ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।
ਇਹ ਘਟਨਾ ਕਰਨਾਟਕ ਦੇ ਮਾਇਸੂਰੂ ਜ਼ਿਲ੍ਹੇ ਤਾਲਾਕੜ ਦੀ ਹੈ। ਇੱਕ ਪ੍ਰੀ-ਵੈਡਿੰਗ ਫੋਟੋਸ਼ੂਟ ਦੌਰਾਨ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਤ੍ਰਾਸਦੀ 'ਚ 28 ਸਾਲਾ ਵਿਅਕਤੀ ਤੇ ਉਸ ਦੀ ਮੰਗੇਤਰ ਨਦੀ 'ਚ ਡੁੱਬ ਗਈ। ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦੋਂ 20 ਸਾਲਾ ਲੜਕੀ ਕਿਸ਼ਤੀ 'ਤੇ ਸਵਾਰੀ ਦੌਰਾਨ ਸੰਤੁਲਨ ਗੁਆ ਬੈਠੀ ਤੇ ਫੋਟੋ ਖਿਚਵਾਉਣ ਦੌਰਾਨ ਨਦੀ 'ਚ ਡਿੱਗ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਵਲ ਕਾਂਟਰੈਕਟਰ ਚੰਦਰੂ ਤੇ ਸ਼ਸ਼ੀਕਲਾ ਦਾ ਵਿਆਹ ਇਸ ਮਹੀਨੇ ਦੇ ਅਖੀਰ ਵਿੱਚ ਹੋਣਾ ਤੈਅ ਹੋਇਆ ਸੀ।
ਉਹ ਆਪਣੇ ਰਿਸ਼ਤੇਦਾਰਾਂ ਤੇ ਫੋਟੋਗ੍ਰਾਫਰਸ ਨਾਲ ਪ੍ਰੀ-ਵੈਡਿੰਗ ਫੋਟੋਸ਼ੂਟ ਲਈ ਮੁਦੁਕੁਥੋਰ ਸਥਿਤ ਮੱਲੀਕਾਰਜੁਨ ਸਵਾਮੀ ਮੰਦਿਰ ਆਏ ਸੀ। ਵਾਪਸ ਆਉਂਦੇ ਹੋਏ ਉਨ੍ਹਾਂ ਨੇ ਤਾਲਾਕੜ ਵਿਖੇ ਕਾਵੇਰੀ ਨਦੀ ਵਿੱਚ ਕਿਸ਼ਤੀ 'ਤੇ ਕੁਝ ਫੋਟੋਆਂ ਲੈਣ ਬਾਰੇ ਸੋਚਿਆ। ਕਿਸ਼ਤੀ ਨਾ ਹੋਣ ਕਰਕੇ ਉਨ੍ਹਾਂ ਨੇ ਚੰਦਰੂ ਦੇ ਦੋਸਤ ਦੇ ਨਾਲ, ਇੱਕ ਛੋਟੀ ਨਾਵ ਦੀ ਸਵਾਰੀ ਕਰਨ ਦਾ ਫੈਸਲਾ ਕੀਤਾ।ਨਦੀ ਦੇ ਵਿਚਕਾਰ ਸ਼ਸ਼ੀਕਲਾ ਨਾਵ 'ਤੇ ਖੜ੍ਹੀ ਹੋ ਗਈ, ਜਿਸ ਕਾਰਨ ਸੰਤੁਲਣ ਵਿਗੜਨ ਕਰਕੇ ਉਹ ਨਦੀ 'ਚ ਜਾ ਡਿੱਗੀ। ਚੰਦਰੂ ਨੇ ਉਸ ਨੂੰ ਬਚਾਉਣ ਲਈ ਨਦੀ 'ਚ ਛਾਲ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਨਾਵ ਦਾ ਸੰਤੁਲਣ ਵਿਗੜਨ ਕਰਕੇ ਨਦੀ 'ਚ ਜਾ ਡਿੱਗੀ, ਕਿਸ਼ਤੀ ਚਾਲਕ ਆਪਣੇ ਆਪ ਨੂੰ ਬਚਾਉਣ ਲਈ ਉਥੋਂ ਤੈਰ ਕੇ ਨਿਕਲ ਗਿਆ ਜਦਕਿ ਉਥੇ ਮੌਜੂਦ ਕੁਝ ਲੋਕਾਂ ਨੇ ਚੰਦਰੂ ਦੇ ਦੋਸਤ ਨੂੰ ਬਚਾ ਲਿਆ।