
ਯਾਤਰੀ ਓਮਾਨ ਦੇ ਮਸਕਟ ਤੋਂ ਆ ਰਹੇ ਸਨ
ਚੇਨੱਈ: ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ 3 ਕਿਲੋ ਸੋਨਾ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਕਸਟਮ ਵਿਭਾਗ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਫੜੇ ਗਏ ਦੋਸ਼ੀ ਟਰਾਲੀ ਸੂਟਕੇਸ ਦੇ ਬਾਹਰਲੇ ਹਿੱਸੇ 'ਤੇ ਸੋਨੇ ਦੀ ਪੱਟੀ ਬੰਨ੍ਹ ਕੇ ਓਮਾਨ ਦੇ ਮਸਕਟ ਤੋਂ ਆ ਰਹੇ ਸਨ। ਹਾਲਾਂਕਿ ਏਅਰਪੋਰਟ 'ਤੇ ਉਤਰਦੇ ਹੀ ਕਸਟਮ ਵਿਭਾਗ ਨੇ ਉਹਨਾਂ ਨੂੰ ਫੜ ਲਿਆ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ ਕਰੀਬ 1.33 ਕਰੋੜ ਰੁਪਏ ਹੈ। ਕਸਟਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ।