
ਐਨ.ਆਈ.ਏ. ਨੇ 24 ਮਾਰਚ ਨੂੰ 14 ਮੁਲਜ਼ਮਾਂ ਵਿਰੁਧ ਅਪਣੀ ਸ਼ੁਰੂਆਤੀ ਚਾਰਜਸ਼ੀਟ ਦਾਖ਼ਲ ਕੀਤੀ ਸੀ
NIA News : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸ਼ੁਕਰਵਾਰ ਨੂੰ ਗਰਮਖ਼ਿਆਲੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਅਤੇ ਲਾਰੈਂਸ ਬਿਸ਼ਨੋਈ ਦੇ ਅਪਰਾਧਿਕ ਗਿਰੋਹ ਦਰਮਿਆਨ ਗਠਜੋੜ ਦੇ ਮਾਮਲੇ ਵਿਚ ਚਾਰ ਮੁਲਜ਼ਮਾਂ ਵਿਰੁਧ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਏਜੰਸੀ ਦੇ ਬੁਲਾਰੇ ਨੇ ਦਸਿਆ ਕਿ ਦਰਮਨ ਸਿੰਘ ਉਰਫ਼ ‘ਦਰਮਨਜੋਤ ਕਾਹਲੋਂ’, ਪਰਵੀਨ ਵਾਧਵਾ ਉਰਫ਼ ‘ਪ੍ਰਿੰਸ’, ਯੁੱਧਵੀਰ ਸਿੰਘ ਉਰਫ਼ ਸਾਧੂ ਅਤੇ ਵਿਕਾਸ ਸਿੰਘ ਵਿਰੁਧ ਵਿਸ਼ੇਸ਼ ਐਨ.ਆਈ.ਏ. ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਐਨ.ਆਈ.ਏ. ਨੇ 24 ਮਾਰਚ ਨੂੰ 14 ਮੁਲਜ਼ਮਾਂ ਵਿਰੁਧ ਅਪਣੀ ਸ਼ੁਰੂਆਤੀ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਸ ਤੋਂ ਬਾਅਦ 9 ਅਗੱਸਤ ਨੂੰ ਤਿੰਨ ਹੋਰ ਵਿਅਕਤੀਆਂ ਵਿਰੁਧ ਪਹਿਲੀ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ।
(For more news apart from NIA News, stay tuned to Rozana Spokesman)