ਬਾਬਾ ਸਿੱਦੀਕੀ ਕਤਲ ਕੇਸ : ਮੁੱਖ ਸ਼ੂਟਰ ਬਹਿਰਾਈਚ ਦੇ ਨਾਨਪਾੜਾ ਤੋਂ ਇਕ ਹੋਰ ਮੁਲਜ਼ਮ ਗ੍ਰਿਫਤਾਰ
Published : Nov 10, 2024, 10:57 pm IST
Updated : Nov 10, 2024, 10:58 pm IST
SHARE ARTICLE
Representative Image.
Representative Image.

ਨੇਪਾਲ ਭੱਜਣ ਦੀ ਕੋਸ਼ਿਸ਼ ’ਚ ਸੀ ਸ਼ਿਵ ਕੁਮਾਰ, ਮਦਦ ਕਰਨ ਵਾਲੇ 4 ਹੋਰ ਵੀ ਫੜੇ ਗਏ

ਲਖਨਊ/ਮੁੰਬਈ : ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸ.ਟੀ.ਐੱਫ.) ਅਤੇ ਮੁੰਬਈ ਅਪਰਾਧ ਬ੍ਰਾਂਚ ਦੀ ਇਕ ਸਾਂਝੀ ਟੀਮ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਮਾਮਲੇ ’ਚ ਕਥਿਤ ਮੁੱਖ ਸ਼ੂਟਰ ਅਤੇ ਚਾਰ ਹੋਰਾਂ ਨੂੰ ਬਹਿਰਾਈਚ ਜ਼ਿਲ੍ਹੇ ਦੇ ਨਾਨਪਾਰਾ ਤੋਂ ਗ੍ਰਿਫਤਾਰ ਕੀਤਾ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। 

ਬਾਬਾ ਸਿੱਦੀਕੀ (66) ਨੂੰ 12 ਅਕਤੂਬਰ ਦੀ ਰਾਤ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਦੇ ਖੇਰ ਨਗਰ ’ਚ ਉਨ੍ਹਾਂ ਦੇ ਬੇਟੇ ਅਤੇ ਵਿਧਾਇਕ ਜ਼ੀਸ਼ਾਨ ਸਿੱਦੀਕੀ ਦੇ ਦਫਤਰ ਦੇ ਬਾਹਰ ਤਿੰਨ ਵਿਅਕਤੀਆਂ ਨੇ ਗੋਲੀ ਮਾਰ ਦਿਤੀ ਸੀ। ਉਸ ਨੂੰ ਤੁਰਤ ਲੀਲਾਵਤੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਵਧੀਕ ਡੀ.ਜੀ.ਪੀ. (ਕਾਨੂੰਨ ਵਿਵਸਥਾ ਅਤੇ ਐਸ.ਟੀ.ਐਫ.) ਅਮਿਤਾਭ ਯਸ਼ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਬਾਬਾ ਸਿੱਦੀਕੀ ਕਤਲ ਕੇਸ ਦੇ ਸ਼ੂਟਰ ਸ਼ਿਵਕੁਮਾਰ ਨੂੰ ਐਸ.ਟੀ.ਐਫ. ਉੱਤਰ ਪ੍ਰਦੇਸ਼ ਅਤੇ ਮੁੰਬਈ ਕ੍ਰਾਈਮ ਬ੍ਰਾਂਚ ਦੀ ਸਾਂਝੀ ਕਾਰਵਾਈ ’ਚ ਅੱਜ ਬਹਿਰਾਈਚ ਜ਼ਿਲ੍ਹੇ ਦੇ ਨਾਨਪਾਰਾ ਤੋਂ ਗ੍ਰਿਫਤਾਰ ਕੀਤਾ ਗਿਆ। 

ਯਸ਼ ਨੇ ਕਿਹਾ ਕਿ ਦੋਸ਼ੀ ਸ਼ਿਵਕੁਮਾਰ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਨੁਰਾਗ ਕਸ਼ਯਪ, ਗਿਆਨ ਪ੍ਰਕਾਸ਼ ਤ੍ਰਿਪਾਠੀ, ਆਕਾਸ਼ ਸ਼੍ਰੀਵਾਸਤਵ ਅਤੇ ਅਖਿਲੇਂਦਰ ਪ੍ਰਤਾਪ ਸਿੰਘ ਨੂੰ ਵੀ ਸ਼ਿਵਕੁਮਾਰ ਨੂੰ ਪਨਾਹ ਦੇਣ ਅਤੇ ਨੇਪਾਲ ਭੱਜਣ ’ਚ ਮਦਦ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਕੈਸਰਗੰਜ ਦੇ ਸਰਕਲ ਅਧਿਕਾਰੀ (ਸੀ.ਓ.) ਅਨਿਲ ਕੁਮਾਰ ਸਿੰਘ ਨੇ ਦਸਿਆ ਕਿ ਸ਼ਿਵਕੁਮਾਰ ਉਰਫ ਸ਼ਿਵਾ ਕੁੱਝ ਸਾਲ ਪਹਿਲਾਂ ਮਜ਼ਦੂਰੀ ਕਰਨ ਲਈ ਮਹਾਰਾਸ਼ਟਰ ਗਿਆ ਸੀ ਅਤੇ ਇਸ ਸਾਲ ਅਪ੍ਰੈਲ ਵਿਚ ਉਸ ਨੇ ਅਪਣੇ ਗੁਆਂਢੀ ਧਰਮਰਾਜ ਨੂੰ ਅਪਣੇ ਨਾਲ ਕੰਮ ਕਰਨ ਲਈ ਰੱਖਿਆ ਸੀ। 
ਸ਼ਿਵਾ ਦੇ ਪਿਤਾ ਬਾਲਕ੍ਰਿਸ਼ਨ ਇੱਥੇ ਦਿਹਾੜੀ ’ਤੇ ਮਿਸਤਰੀ ਦਾ ਕੰਮ ਕਰਦੇ ਹਨ। 

ਸ਼ਿਵਾ ਦੀ ਮਾਂ ਸੁਮਨ ਨੇ ਕਿਹਾ, ‘‘ਮੇਰਾ ਬੇਟਾ ਸ਼ਿਵ ਅਜਿਹਾ ਨਹੀਂ ਸੀ। ਇੱਥੋਂ ਉਹ ਪੁਣੇ (ਮਹਾਰਾਸ਼ਟਰ) ਇਕ ਕਬਾੜ ਦੀ ਦੁਕਾਨ ’ਤੇ ਕੰਮ ਕਰਨ ਲਈ ਚਲਾ ਗਿਆ। ਅਸੀਂ ਇਹ ਵੀ ਨਹੀਂ ਸੋਚ ਸਕਦੇ ਕਿ ਉਸ ਦੇ ਕਿਸੇ ਅਪਰਾਧਕ ਗਿਰੋਹ ਨਾਲ ਸਬੰਧ ਹਨ। ਇੱਥੇ ਵੀ ਉਸ ਦਾ ਕਦੇ ਕਿਸੇ ਨਾਲ ਝਗੜਾ ਨਹੀਂ ਹੋਇਆ।’’

Tags: murder case

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement