97 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਤਿਰੂਵਨੰਤਪੁਰਮ : ਨੋਬਲ ਪੁਰਸਕਾਰ ਜੇਤੂ ਵਿਗਿਆਨੀ ਜੇਮਜ਼ ਵਾਟਸਨ ਦਾ 97 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਤਿਰੂਵਨੰਤਪੁਰਮ ਦੇ ਰਾਜੀਵ ਗਾਂਧੀ ਸੈਂਟਰ ਫਾਰ ਬਾਇਓਟੈਕਨਾਲੋਜੀ ਦੇ ਵਿਗਿਆਨੀਆਂ ਨੇ ਸੰਯੁਕਤ ਰਾਜ ਅਮਰੀਕਾ ਵਿਚ ਕੋਲਡ ਸਪਰਿੰਗ ਹਾਰਬਰ ਲੈਬਾਰਟਰੀ ਦੇ ਸਾਬਕਾ ਪ੍ਰਧਾਨ ਵਾਟਸਨ ਦੇ ਦੇਹਾਂਤ ’ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ।
ਅਪਣੇ ਸ਼ੋਕ ਸੰਦੇਸ਼ ਵਿਚ ਰਾਜੀਵ ਗਾਂਧੀ ਸੈਂਟਰ ਫਾਰ ਬਾਇਓਟੈਕਨਾਲੋਜੀ ਦੇ ਡਾਇਰੈਕਟਰ (ਵਧੀਕ ਚਾਰਜ) ਡਾ. ਟੀ.ਆਰ. ਸੰਤੋਸ਼ ਕੁਮਾਰ ਨੇ ਕਿਹਾ ਕਿ ਜੇਮਜ਼ ਵਾਟਸਨ ਨੇ ਡੀਐਨਏ ਦੀ ਬਣਤਰ ਨੂੰ ਸਮਝ ਕੇ ਇਕ ਮਹੱਤਵਪੂਰਨ ਵਿਗਿਆਨਕ ਖੋਜ ਕੀਤੀ, ਜਿਸ ਨੇ 20ਵੀਂ ਸਦੀ ਦੇ ਅਖੀਰ ਵਿਚ ਬਾਇਓਟੈਕਨਾਲੋਜੀ ਕ੍ਰਾਂਤੀ ਦੀ ਨੀਂਹ ਰੱਖੀ। (ਏਜੰਸੀ)
