ਨਾਗਰਿਕਤਾ ਬਿੱਲ ‘ਤੇ ਘਮਸਾਨ, ਅਸਮ ਬੰਦ!
Published : Dec 10, 2019, 12:57 pm IST
Updated : Dec 10, 2019, 1:49 pm IST
SHARE ARTICLE
12-hour Assam bandh over Citizenship Amendment Bill hits normal life
12-hour Assam bandh over Citizenship Amendment Bill hits normal life

ਲੋਕ ਸਭਾ ਵਿਚ ਨਾਗਰਿਕਤਾ ਸੋਧ ਬਿੱਲ ਪਾਸ ਹੋ ਗਿਆ ਹੈ। ਇਸ ਬਿੱਲ ਦਾ ਵਿਰੋਧ ਅਸਮ ਵਿਚ ਜਾਰੀ ਹੈ।

ਅਸਮ: ਲੋਕ ਸਭਾ ਵਿਚ ਨਾਗਰਿਕਤਾ ਸੋਧ ਬਿੱਲ ਪਾਸ ਹੋ ਗਿਆ ਹੈ। ਇਸ ਬਿੱਲ ਦਾ ਵਿਰੋਧ ਅਸਮ ਵਿਚ ਜਾਰੀ ਹੈ। ਨਾਰਥ ਈਸਟ ਸਟੂਡੇਂਟਸ ਆਰਗੇਨਾਇਜ਼ੇਸ਼ਨ ਅਤੇ ਆਲ ਅਸਮ ਸਟੂਡੇਂਟਸ ਯੂਨੀਅਨ ਨੇ ਅੱਜ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ 12 ਘੰਟੇ ਬੰਦ ਬੁਲਾਇਆ ਹੈ। ਐਨਈਐਸਓ ਨੂੰ ਕਈ ਸੰਗਠਨਾਂ ਅਤੇ ਸਿਆਸੀ ਧਿਰਾਂ ਦਾ ਸਮਰਥਨ ਹਾਸਲ ਹੈ। ਇਸੇ ਕਾਰਨ ਗੁਵਾਹਟੀ, ਡਿਬਰੂਗੜ੍ਹ ਅਤੇ ਕਾਟਨ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ।

12-hour Assam bandh over Citizenship Amendment Bill hits normal life12-hour Assam bandh over Citizenship Amendment Bill hits normal life

ਉੱਤਰ ਪੂਰਬ ਦੇ ਮੂਲ ਨਿਵਾਸੀਆਂ ਦਾ ਕਹਿਣਾ ਹੈ ਕਿ ਬਾਹਰ ਤੋਂ ਆ ਕੇ ਨਾਗਰਿਕਤਾ ਲੈਣ ਵਾਲੇ ਲੋਕਾਂ ਦੀ ਪਛਾਣ ਨੂੰ ਖਤਹਾ ਹੈ। ਇਹ ਸੰਗਠਨ ਬਿੱਲ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ। ਸਟੂਡੇਂਟਸ ਯੂਨੀਅਨ ਦੇ ਵਰਕਰਾਂ ਨੇ ਐਤਵਾਰ ਸ਼ਾਮ ਨੂੰ ਸ਼ਿਵ ਸਾਗਰ ਦੀਆਂ ਸੜਕਾਂ ‘ਤੇ ਪ੍ਰਦਰਸ਼ਨ ਕੀਤਾ। ਹਾਲਾਂਕਿ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ।

12-hour Assam bandh over Citizenship Amendment Bill hits normal life12-hour Assam bandh over Citizenship Amendment Bill hits normal life

ਉੱਥੇ ਹੀ ਨਲਬਾਰੀ ਨਗਰ ਵਿਚ ਅਸਮ ਗਣ ਪਰੀਸ਼ਦ ਦੇ ਤਿੰਨ ਮੰਤਰੀਆਂ ਖ਼ਿਲਾਫ ਵੱਖ-ਵੱਖ ਥਾਵਾਂ ‘ਤੇ ਪੋਸਟਰ ਚਿਪਕਾਏ ਗਏ। ਅਸਮ ਤੋਂ ਇਲਾਵਾ ਤ੍ਰਿਪੁਰਾ ਵਿਚ ਵੀ ਨਾਗਰਿਕਤਾ ਸੋਧ ਬਿੱਲ ਖਿਲਾਫ ਪ੍ਰਦਰਸ਼ਨ ਹੋ ਰਿਹਾ ਹੈ। ਭਾਜਪਾ ਦੀ ਸਹਿਯੋਗੀ ਇੰਡੀਜੀਨਸ ਪੀਪਲ ਫਰੰਟ ਆਫ ਤ੍ਰਿਪੁਰਾ ਸਮੇਤ ਕਈ ਆਦਿਵਾਸੀ ਸਮੂਹਾਂ ਨੇ ਸੋਮਵਾਰ ਨੂੰ ਨਾਗਰਿਕ ਸੋਧ ਬਿੱਲ ਖਿਲਾਫ ਬੰਦ ਦਾ ਆਯੋਜਨ ਕੀਤਾ, ਜਿਸ ਦੇ ਚਲਦੇ ਤ੍ਰਿਪੁਰਾ ਦੀਆਂ ਕਈ ਥਾਵਾਂ ‘ਤੇ ਜਨਜੀਵਨ ਪ੍ਰਭਾਵਿਤ ਰਿਹਾ।

12-hour Assam bandh over Citizenship Amendment Bill hits normal life12-hour Assam bandh over Citizenship Amendment Bill hits normal life

ਨਿਊਜ਼ ਏਜੰਸੀ ਮੁਤਾਬਕ 10,941 ਵਰਗ ਕਿਲੋਮੀਟਰ ਦੇ ਦੋ-ਤਿਹਾਈ ਖੇਤਰ ‘ਤੇ ਅਧਿਕਾਰ ਵਾਲੇ ਇਸ ਖੇਤਰ ਵਿਚ 12 ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਹਨ, ਜਿਹਨਾਂ ਵਿਚ ਜ਼ਿਆਦਾ ਆਦਿਵਾਸੀ ਹਨ। ਕਿਸੇ ਵੀ ਬੁਰੀ ਘਟਨਾ ਤੋਂ ਨਜਿੱਠਣ ਲਈ Central paramilitary forces ਅਤੇ ਤ੍ਰਿਪੁਰਾ ਸਟੇਟ ਰਾਈਫਲਜ਼ ਸਮੇਤ ਭਾਰੀ ਗਿਣਤੀ ਵਿਚ ਫੌਜ ਤੈਨਾਤ ਕੀਤੀ ਗਈ ਹੈ। ਬੰਦ ਦੇ ਚਲਦੇ ਤ੍ਰਿਪੁਰਾ ਯੂਨੀਵਰਸਿਟੀ ਅਤੇ ਮਹਾਰਾਜਾ ਬੀਰ ਬਿਕਰਮ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ।

 


 

Location: India, Assam, Dibrugarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement