
ਮੈਂ ਇਕ ਅਜਿਹਾ ਮੰਦਰ ਬਣਾਉਣਾ ਚਾਹੁੰਦੀ ਹਾਂ, ਜੋ ਬੇਹੱਦ ਸੁੰਦਰ ਹੋਵੇਗਾ ਤੇ ਉਥੇ ਮਾਂ ਦੀ ਮਹਿਮਾ ਹੋਵੇਗੀ
ਮੁੰਬਈ - ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਆਪਣੇ ਟਵੀਟਸ ਰਾਹੀਂ ਉਹ ਅਕਸਰ ਸੁਰਖ਼ੀਆਂ 'ਚ ਰਹਿੰਦੀ ਹੈ। ਕਿਸਾਨ ਅੰਦੋਲਨ ਦੇ ਵਿਰੋਧ ’ਚ ਟਵੀਟ ਕਰਨ ਤੋਂ ਬਾਅਦ ਇਕ ਵਾਰ ਮੁੜ ਕੰਗਨਾ ਨੇ ਟਵੀਟ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਪਣੇ ਟਵੀਟ ’ਚ ਉਸ ਨੇ ਐਲਾਨ ਕੀਤਾ ਹੈ ਕਿ ਉਹ ਇਕ ਵਿਸ਼ਾਲ ਮੰਦਰ ਦਾ ਨਿਰਮਾਣ ਕਰਨ ਬਾਰੇ ਸੋਚ ਰਹੀ ਹੈ।
Kangana Ranaut
ਉਸ ਨੇ ਕਿਹਾ ਕਿ ਇਸ ਨੇਕ ਕੰਮ ਲਈ ਮਾਂ ਦੁਰਗਾ ਨੇ ਉਸ ਨੂੰ ਚੁਣਿਆ ਹੈ। ਕੰਗਨਾ ਦੀ ਇਸ ਪੋਸਟ ’ਤੇ ਲੋਕਾਂ ਨੇ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਕੰਗਨਾ ਰਣੌਤ ਨੇ ਆਪਣੀ ਇਕ ਤਸਵੀਰ ਨਾਲ ਟਵੀਟ ਕੀਤਾ ਹੈ। ਇਸ ਤਸਵੀਰ ’ਚ ਦੇਵੀ ਦੀ ਮੂਰਤੀ ਵੀ ਦਿਖਾਈ ਦੇ ਰਹੀ ਹੈ। ਕੰਗਨਾ ਨੇ ਲਿਖਿਆ, ‘ਮਾਂ ਦੁਰਗਾ ਨੇ ਮੈਨੂੰ ਆਪਣੇ ਮੰਦਰ ਦਾ ਨਿਰਮਾਣ ਕਰਨ ਲਈ ਚੁਣਿਆ ਹੈ।
File Photo
ਸਾਡੇ ਪੁਰਖਾਂ ਨੇ ਸਾਡੇ ਲਈ ਜੋ ਬਣਾਇਆ ਹੈ, ਉਸ ਨੂੰ ਅਸੀਂ ਅੱਗੇ ਵਧਾਵਾਂਗੇ। ਦੇਵੀ ਮਾਂ ਬਹੁਤ ਦਿਆਲੂ ਹੈ। ਉਹ ਸਾਡੇ ਇਸ ਭਾਵ ਨੂੰ ਸਵੀਕਾਰ ਕਰੇਗੀ। ਮੈਂ ਇਕ ਅਜਿਹਾ ਮੰਦਰ ਬਣਾਉਣਾ ਚਾਹੁੰਦੀ ਹਾਂ, ਜੋ ਬੇਹੱਦ ਸੁੰਦਰ ਹੋਵੇਗਾ ਤੇ ਉਥੇ ਮਾਂ ਦੀ ਮਹਿਮਾ ਹੋਵੇਗੀ। ਇਹ ਸਾਡੀ ਸੱਭਿਅਤਾ ਲਈ ਹੋਵੇਗਾ। ਜੈ ਮਾਤਾ ਦੀ।’ ਕੰਗਨਾ ਦੀ ਇਸ ਪੋਸਟ ’ਤੇ ਹੁਣ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਹਨ।
Kangana Ranaut
ਕੁਝ ਲੋਕ ਜਿਥੇ ਕੰਗਨਾ ਦੇ ਇਸ ਕਦਮ ਦੀ ਤਾਰੀਫ ਕਰ ਰਹੇ ਹਨ, ਉਥੇ ਕੁਝ ਲੋਕ ਕੰਗਨਾ ’ਤੇ ਭੜਾਸ ਕੱਢ ਰਹੇ ਹਨ। ਦੱਸਣਯੋਗ ਹੈ ਕਿ ਕੰਗਨਾ ਰਣੌਤ ਕਿਸਾਨ ਅੰਦੋਲਨ ’ਤੇ ਆਪਣੇ ਟਵੀਟਸ ਨੂੰ ਲੈ ਕੇ ਚਰਚਾ ’ਚ ਰਹੀ ਸੀ। ਦਿਲਜੀਤ ਦੋਸਾਂਝ ਨਾਲ ਉਸ ਦੀ ਟਵਿਟਰ ਵਾਰ ਸੁਰਖ਼ੀਆਂ ’ਚ ਸੀ।