
ਕੇਂਦਰ ਦੀ ਟੀਮ ਦੇ ਆਡਿਟ ਤੋਂ ਬਾਅਦ ਇਸ ਦੀ ਰੀਪੋਰਟ ਦੇ ਆਧਾਰ 'ਤੇ ਹੀ 56 ਬਜ਼ਾਰ ਨੂੰ ਕਲੀਨ ਸਟ੍ਰੀਟ ਫੂਡ ਹਬ ਦਾ ਦਰਜਾ ਦਿਤਾ ਜਾਵੇਗਾ।
ਇੰਦੌਰ : ਸ਼ਹਿਰ ਦੇ ਮਸ਼ਹੂਰ 56 ਦੁਕਾਨ ਨੂੰ ਦੇਸ਼ ਦਾ ਦੂਜਾ ਕਲੀਨ ਸਟ੍ਰੀਟ ਫੂਡ ਹਬ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਦਾ ਜਨਰਲ ਆਡਿਟ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਦੇ ਆਖਰ ਵਿਚ ਕੇਂਦਰ ਵੱਲੋ ਆਡਿਟ ਟੀਮ ਇੰਦੌਰ ਆ ਕੇ ਦੁਬਾਰਾ ਆਡਿਟ ਕਰੇਗੀ। ਜੇਕਰ ਕੋਈ ਰੁਕਾਵਟ ਨਹੀਂ ਆਈ ਤਾਂ ਇਸੇ ਵਿੱਤੀ ਸਾਲ ਵਿਚ 56 ਦੁਕਾਨ ਨੂੰ ਕਲੀਨ ਸਟ੍ਰੀਟ ਫੂਡ ਹਬ ਦਾ ਦਰਜਾ ਮਿਲ ਜਾਵੇਗਾ। ਦੇਸ਼ ਵਿਚ ਹੁਣ ਤੱਕ ਸਿਰਫ ਅਹਿਮਦਾਬਾਦ ਦੇ ਕਾਂਕਰਿਆ ਲੇਕ 'ਤੇ ਬਣੀ ਚੌਪਾਟੀ ਨੂੰ ਹੀ ਇਹ ਦਰਜ਼ਾ ਹਾਸਲ ਹੈ।
56 Bazaar
ਮੁਖ ਖਾਦ ਸੁਰੱਖਿਆ ਅਧਿਕਾਰੀ ਮਨੀਸ਼ ਸਵਾਮੀ ਮੁਤਾਬਕ ਕਲੀਨ ਸਟ੍ਰੀਟ ਫੂਡ ਹਬ ਦਾ ਦਰਜਾ ਮਿਲਣ ਤੋਂ ਬਾਅਦ 56 ਬਜ਼ਾਰ ਦੀਆਂ ਸਾਰੀਆਂ ਦੁਕਾਨਾਂ ਵਿਚ ਖਾਣਾ ਤਿਆਰ ਕਰਨ ਵਾਲੇ ਅਤੇ ਕਰਮਚਾਰੀ ਇਕੋ ਜਿਹੀ ਵਰਦੀ ਵਿਚ ਨਜ਼ਰ ਆਉਣਗੇ। ਖਾਣ-ਪੀਣ ਦੀਆਂ ਚੀਜ਼ਾਂ ਸਿਰਫ ਆਰਓ ਦੇ ਪਾਣੀ ਵਿਚ ਪੱਕਣਗੀਆਂ। ਦੁਕਾਨਾਂ ਦੀ ਰਸੋਈ ਵਿਚ ਵੀ ਖਾਦ ਸੁਰੱਖਿਆ ਦੇ ਸਾਰੇ ਨਿਯਮ ਬਾਕਾਇਦਾ ਲਾਗੂ ਹੋਣਗੇ। ਕੇਂਦਰ ਦੀ ਟੀਮ ਦੇ ਆਡਿਟ ਤੋਂ ਬਾਅਦ ਇਸ ਦੀ ਰੀਪੋਰਟ ਦੇ ਆਧਾਰ 'ਤੇ ਹੀ 56 ਬਜ਼ਾਰ ਨੂੰ ਕਲੀਨ ਸਟ੍ਰੀਟ ਫੂਡ ਹਬ ਦਾ ਦਰਜਾ ਦਿਤਾ ਜਾਵੇਗਾ।
Exploring 56 Dukan
ਹਰ ਦੁਕਾਨਦਾਰ ਦੇ ਕੋਲ ਖਾਦ ਸੁਰੱਖਿਆ ਅਤੇ ਸਟੈਂਡਰਰਡ ਨਿਯਮਾਂ ਅਧੀਨ ਰਜਿਸਟੇਸ਼ਨ ਹੋਵੇਗਾ। ਦੁਕਾਨ ਦੇ ਬਾਹਰ ਇਕੋ ਜਿਹੇ ਸਾਈਨ ਬੋਰਡ ਦਰਸਾਏ ਜਾਣਗੇ ਜਿਹਨਾਂ 'ਤੇ ਦੁਕਾਨ ਦਾ ਰਜਿਸਟਰੇਸ਼ਨ ਨੰਬਰ ਦਿਖਾਇਆ ਜਾਵੇਗਾ। ਖਾਣਾ ਤਿਆਰ ਕਰਨ ਵਾਲਿਆਂ ਸਮੇਤ ਸਾਰੇ ਕਰਮਚਾਰੀ ਸਾਫ ਸੁਥਰੇ ਕਪੜਿਆਂ ਵਿਚ ਨਜ਼ਰ ਆਉਣਗੇ। ਉਹ ਦਸਤਾਨੇ ਪਾ ਕੇ ਹੀ ਭੋਜਨ ਪਕਾਉਣਗੇ ਅਤੇ ਵਰਤਾਉਣਗੇ। ਦੁਕਾਨਾਂ 'ਤੇ ਗਾਹਕਾਂ ਅਤੇ ਕਰਮਚਾਰੀਆਂ ਲਈ ਹੱਥ ਧੋਣ ਦੀ ਸਹੂਲਤ ਵੀ ਦੇਣੀ ਪਵੇਗੀ।
56 Dukaan View
ਖੇਤਰ ਵਿਚ ਸੰਕ੍ਰਮਣ ਅਤੇ ਬੀਮਾਰੀਆਂ ਤੋਂ ਪੀੜਤ ਵਿਅਕਤੀ ਨੂੰ ਦਾਖਲ ਨਹੀਂ ਹੋਣ ਦਿਤਾ ਜਾਵੇਗਾ। ਅਜਿਹੇ ਵਿਅਕਤੀ ਜਿਹਨਾਂ ਦੇ ਕੋਈ ਸੱਟ ਲਗੀ ਹੋਵੇ, ਉਹ ਆ ਤਾਂ ਸਕਣਗੇ ਪਰ ਉਹਨਾਂ ਨੂੰ ਜਖ਼ਮ 'ਤੇ ਚੰਗੀ ਤਰ੍ਹਾਂ ਪੱਟੀ ਕਰਵਾਉਣੀ ਪਵੇਗੀ। ਭੋਜਨ ਪਕਾਉਣ ਅਤੇ ਵਰਤਾਉਣ ਲਈ ਸਟੀਲ ਦੇ ਭਾਂਡੇ ਹੀ ਵਰਤੇ ਜਾਣਗੇ। ਇਸ ਤੋਂ ਇਲਾਵਾ ਖੇਤਰ ਨੂੰ ਮੱਛਰ, ਚੂਹੇ ਅਤੇ ਕਾਕਰੋਚਾਂ ਤੋਂ ਮੁਕਤ ਰੱਖਣਾ ਪਵੇਗਾ।