
ਹਰਿਆਣਾ ਵਿਧਾਨ ਸਭਾ ‘ਚ ਵਿਰੋਧੀ ਨੇਤਾ ਰਹਿ ਚੁੱਕੇ ਇਨੈਲੋ ਦੇ ਵਿਧਾਇਕ...
ਸਿਰਸਾ: ਹਰਿਆਣਾ ਵਿਧਾਨ ਸਭਾ ‘ਚ ਵਿਰੋਧੀ ਨੇਤਾ ਰਹਿ ਚੁੱਕੇ ਇਨੈਲੋ ਦੇ ਵਿਧਾਇਕ ਅਭੈ ਚੌਟਾਲਾ ਨੇ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਵਿਚ ਵਿਧਾਨ ਸਭਾ ਦੇ ਮੈਂਬਰ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੂਰੇ ਪ੍ਰਦੇਸ਼ ਵਿਚ ਅਭੈ ਚੌਟਾਲਾ ਇਕ ਅਜਿਹੇ ਵਿਧਾਇਕ ਹਨ, ਜਿਨ੍ਹਾਂ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਦਮ ਦਿਖਾਇਆ ਹੈ। ਹਾਲਾਂਕਿ ਅਭੈ ਦਾ ਇਹ ਅਸਤੀਫ਼ਾ ਰਾਖਵਾ ਰੱਖ ਲਿਆ ਹੈ। ਉਨ੍ਹਾਂ ਨੇ ਈ-ਮੇਲ ਦੇ ਜ਼ਰੀਏ ਵਿਧਾਨ ਸਭਾ ਪ੍ਰਧਾਨ ਨੂੰ ਅਪਣਾ ਅਸਤੀਫ਼ਾ ਭੇਜਿਆ ਹੈ।
Resign
ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਨੂੰ ਭੇਜੇ ਗਏ ਪੱਤਰ ਵਿਚ ਅਭੈ ਚੌਟਾਲਾ ਨੇ ਕਿਹਾ ਹੈ ਕਿ 26 ਨਜਵਰੀ ਤੱਕ ਕਿਸਾਨਾਂ ਦੀ ਮੰਗ ਨੂੰ ਲੈ ਤਿੰਨਾਂ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ 27 ਜਨਵਰੀ ਨੂੰ ਉਨ੍ਹਾਂ ਦਾ ਅਸਤੀਫ਼ਾ ਮੰਜ਼ੂਰ ਕਰ ਲਿਆ ਜਾਵੇ। ਅਭੈ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਇਸ ਪੱਤਰ ਨੂੰ ਅਸਤੀਫ਼ਾ ਮੰਨ ਲਿਆ ਜਾਵੇ। ਵਿਧਾਨ ਸਭਾ ਪ੍ਰਧਾਨ ਨੂੰ ਭੇਜੇ ਗਏ ਪੱਤਰ ਉਤੇ ਅਭੈ ਚੋਟਾਲਾ ਨੇ ਅਪਣੇ ਦਸਤਖਤ ਕੀਤੇ ਹਨ ਅਤੇ ਉਸ ‘ਤੇ 11 ਜਨਵਰੀ ਦੀ ਤਰੀਖ ਲਿਖੀ ਹੋਈ ਹੈ।
kisan protest
ਪ੍ਰਦੇਸ਼ ਵਿਚ ਤਮਾਮ ਵਿਰੋਧੀ ਰਾਜਨੀਤਿਕ ਦਲ ਕਿਸਾਨਾਂ ਦੇ ਹੱਕ ਦੀ ਆਵਾਜ ਬੁਲੰਦ ਕਰ ਰਹੇ ਹਨ। ਸੱਤਾਧਾਰੀ ਨਾਲ ਜੁੜੇ ਸੋਮਵੀਰ ਸਾਂਗਵਾਨ ਅਤੇ ਜੋਗੀ ਰਾਮ ਸਿਹਾਗ ਸਮੇਤ ਕੁਝ ਵਿਧਾਇਕਾਂ ਨੇ ਹਾਲਾਂਕਿ ਬੋਰਡ ਅਤੇ ਨਿਗਮਾਂ ਦੇ ਚੇਅਰਮੈਨ ਅਹੁਦੇ ਛੱਡ ਦਿੱਤੇ ਅਤੇ ਮਹਿਮ ਦੇ ਵਿਧਾਇਕ ਬਲਰਾਜ ਕੁੰਡੂ ਨੇ ਸਰਕਾਰ ਤੋਂ ਅਪਣਾ ਸਮਰਥਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ, ਪਰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੀ ਪਹਿਲ ਇਕ ਵਿਧਾਇਕ ਚੌਟਾਲਾ ਨੇ ਕੀਤੀ ਹੈ।
Kissan
ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇਸਦਾ ਐਲਾਨ ਕੀਤਾ ਸੀ ਅਤੇ ਹੁਣ ਇਸਨੂੰ ਪੂਰਾ ਕਰ ਦਿੱਤਾ ਹੈ। ਤਾਊ ਦੇਵੀ ਲਾਲ ਦੇ ਪਾਤਰ ਅਭੈ ਚੋਟਾਲਾ ਦੇ ਪਰਿਵਾਰ ਤੋਂ ਭਾਜਪਾ-ਜਜਬਾ ਗਠਬੰਧਨ ਦੀ ਸਰਕਾਰ ਵਿਚ ਡਿਪਟੀ ਸੀਐਮ ਦੁਸ਼ੰਤ ਚੌਟਾਲਾ, ਬਿਜਲੀ ਮੰਤਰੀ ਰਣਜੀਤ ਚੌਟਾਲਾ ਅਤੇ ਅਦਿੱਤਯ ਚੌਟਾਲਾ ਬੋਰਡ ਦੇ ਚੇਅਰਮੈਨ ਹਨ। ਬਿਜਲੀ ਮੰਤਰੀ ਰਣਜੀਤ ਚੌਟਾਲਾ ਅਤੇ ਅਦਿੱਤਯ ਚੌਟਾਲਾ ਬੋਰਡ ਦੇ ਚੇਅਰਮੈਨ ਹਨ।
Kissan Union
ਵਿਧਾਇਕ ਨੈਨਾ ਚੌਟਾਲਾ ਅਤੇ ਕਾਂਗਰਸ ਵਿਧਾਇਕ ਅਮਿਤ ਸਿਹਾਗ ਵੀ ਤਾਊ ਦੇਵੀਲਾਲ ਦੇ ਪਰਿਵਾਰ ਤੋਂ ਹਨ, ਪਰ ਕਿਸਾਨਾਂ ਦੇ ਹੱਕ ਵਿਚ ਅਸਤੀਫ਼ਾ ਦੇਣ ਦੀ ਪਹਿਲ ਕਰ ਅਭੈ ਚੌਟਾਲਾ ਨੇ ਨਾ ਸਿਰਫ਼ ਵੱਡੀ ਗੇਮ ਖੇਡੀ ਹੈ ਸਗੋਂ ਕਿਸਾਨਾਂ ਦੇ ਨੇਤਾ ਦੇ ਰੂਪ ਵਿਚ ਅਪਣੀ ਛਵੀ ਬਣਾਉਂਦੇ ਹੋਏ ਤਾਊ ਦੇਵੀਲਾਲ ਦੇ ਰਾਜਨੀਤਿਕ ਉਤਰਾਧਿਕਾਰੀ ਹੋਣ ‘ਤੇ ਅਪਣੀ ਮਜਬੂਤ ਦਾਅਵੇਦਾਰੀ ਪੇਸ਼ ਕੀਤੀ ਹੈ।