
ਅਮੇਠੀ ਪੁਲਿਸ ਵਿਧਾਇਕ ਨੂੰ ਪੁਰਾਣੇ ਕੇਸ ਵਿਚ ਗਿ੍ਰਫ਼ਤਾਰ
ਰਾਏਬਰੇਲੀ : ਰਾਏਬਰੇਲੀ ਵਿਚ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ’ਤੇ ਇਕ ਨੌਜਵਾਨ ਨੇ ਸਿਆਹੀ ਸੁੱਟ ਦਿਤੀ। ਉਥੇ, ਅਮੇਠੀ ਪੁਲਿਸ ਨੇ ਵਿਧਾਇਕ ਨੂੰ ਉਸ ਵਿਰੁਧ ਦਰਜ ਇਕ ਕੇਸ ਵਿਚ ਰਾਏਬਰੇਲੀ ਤੋਂ ਗਿ੍ਰਫ਼ਤਾਰ ਕੀਤਾ ਹੈ। ਆਮ ਆਦਮੀ ਪਾਰਟੀ ਅਤੇ ਸੋਮਨਾਥ ਭਾਰਤੀ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਵਿਚਕਾਰ ਇਲਜ਼ਾਮਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਐਤਵਾਰ ਰਾਤ ਸਿੰਚਾਈ ਵਿਭਾਗ ਵਿਚ ਰੁਕੇ ਸਨ। ਸੋਮਵਾਰ ਸਵੇਰੇ ਉਹ ਖੇਤਰ ਵਿਚ ਜਾਣ ਲਈ ਤਿਆਰ ਹੋ ਕੇ ਜਿਵੇਂ ਹੀ ਬਾਹਰ ਨਿਕਲੇ ਇਕ ਨੌਜਵਾਨ ਨੇ ਉਨ੍ਹਾਂ ਉੱਤੇ ਸਿਆਹੀ ਸੁੱਟ ਦਿਤੀ।
AAP MLA
ਇਸੇ ਦੌਰਾਨ ਵਿਧਾਇਕ ਦੇ ਰਾਏਬਰੇਲੀ ਵਿਚ ਹੋਣ ਦੀ ਸੂਚਨਾ ਮਿਲਦੇ ਹੀ ਅਮੇਠੀ ਪੁਲਿਸ ਉਥੇ ਪਹੁੰਚੀ ਅਤੇ ਉਨ੍ਹਾਂ ਨੂੰ ਅਪਣੇ ਨਾਲ ਲੈ ਗਈ। ਪੁਲਿਸ ਸੁਪਰਡੈਂਟ ਰਾਏਬਰੇਲੀ ਸ਼ਲੋਕ ਕੁਮਾਰ ਨੇ ਦਸਿਆ ਕਿ ‘ਆਪ’ ਵਿਧਾਇਕ ‘ਤੇ ਸਿਆਹੀ ਸੁੱਟਣ ਦੀ ਘਟਨਾ ਵਾਪਰੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।
AAP MLA
ਇਸੇ ਦੌਰਾਨ ਅਮੇਠੀ ਤੋਂ ਮਿਲੀ ਖ਼ਬਰ ਅਨੁਸਾਰ ਜ਼ਿਲ੍ਹੇ ਦੀ ਜਗਦੀਸ਼ਪੁਰ ਪੁਲਿਸ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਅਮੇਠੀ ਦੇ ਐਡੀਸ਼ਨਲ ਪੁਲਿਸ ਸੁਪਰਡੈਂਟ ਦਇਆ ਰਾਮ ਨੇ ਦਸਿਆ ਕਿ ਸੋਮਨਾਥ ਭਾਰਤੀ ਵਿਰੁਧ ਜਗਦੀਸ਼ਪੁਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ, ਇਸੇ ਕੇਸ ਵਿਚ ਉਸ ਨੂੰ ਰਾਏਬਰੇਲੀ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ।