ਉੱਤਰ ਪ੍ਰਦੇਸ਼ 'ਚ ਧੁੰਦ ਕਾਰਨ ਖੋਖੇ 'ਚ ਜਾ ਵੱਜਿਆ ਤੇਜ਼ ਰਫਤਾਰ ਡੰਪਰ, 4 ਮੌਤਾਂ

By : GAGANDEEP

Published : Jan 11, 2023, 2:20 pm IST
Updated : Jan 11, 2023, 2:20 pm IST
SHARE ARTICLE
ACCIDENT
ACCIDENT

6 ਲੋਕ ਗੰਭੀਰ ਜ਼ਖਮੀ

 

ਰਾਏਬਰੇਲੀ: ਰਾਏਬਰੇਲੀ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਇਥੇ ਤੇਜ਼ ਰਫਤਾਰ ਡੰਪਰ ਬੇਕਾਬੂ ਹੋ ਕੇ ਖੋਖੇ  'ਚ ਜਾ ਵੜਿਆ। ਇਹ ਦਰਦਨਾਕ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ। ਖੋਖੇ 'ਤੇ ਬੈਠੇ 12 ਲੋਕਾਂ 'ਚੋਂ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਸ ਦੇ ਨਾਲ ਹੀ 6 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਸਥਾਨਕ ਲੋਕਾਂ ਨੇ ਡੰਪਰ ਹੇਠੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਜਾਰੀ ਕਰ ਦਿੱਤਾ ਹੈ। ਲੋਕਾਂ ਨੂੰ ਡੰਪਰ ਹੇਠੋਂ ਕੱਢਿਆ ਜਾ ਰਿਹਾ ਹੈ।

ਇਹ ਸਾਰੀ ਘਟਨਾ ਗੁਰਬਖਸ਼ ਗੰਜ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਖਗੀਆ ਖੇੜਾ ਨੇੜੇ ਵਾਪਰੀ। ਜਿੱਥੇ ਬਛਰਾਵਾਂ ਸਾਈਡ ਤੋਂ ਤੇਜ਼ ਰਫਤਾਰ ਨਾਲ ਆ ਰਿਹਾ ਡੰਪਰ ਬੇਕਾਬੂ ਹੋ ਕੇ ਚਾਹ ਦੀ ਦੁਕਾਨ ਨਾਲ ਟਕਰਾ ਕੇ ਪਲਟ ਗਿਆ। ਹਾਦਸੇ 'ਚ ਦੁਕਾਨ 'ਤੇ ਬੈਠੇ 4 ਵਿਅਕਤੀਆਂ ਨੂੰ ਡੰਪਰ ਨੇ ਟੱਕਰ ਮਾਰ ਦਿੱਤੀ, ਜਿਨ੍ਹਾਂ 'ਚ ਰਵਿੰਦਰ ਕੁਮਾਰ (35) ਪੁੱਤਰ ਛੀਦ ਵਾਸੀ ਖਗੀਆ ਖੇੜਾ, ਲੱਲੂ ਪੁੱਤਰ ਸਤਿਆਨਾਰਾਇਣ (50), ਲਾਲੀ (65) ਪੁੱਤਰ ਬਦਰੀ ਵਾਸੀ ਖਗੀਆ ਖੇੜਾ ਅਤੇ ਇਕ ਅਣਪਛਾਤਾ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਚਾਹ ਸਟਾਲ ਦਾ ਮਾਲਕ ਵੀ ਸ਼ਾਮਲ ਹੈ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement