
Delhi High Court: ਧੀ ਦੇ ਜੰਮਣ 'ਤੇ ਨੂੰਹ ਨੂੰ ਕੋਸਣ ਵਾਲਿਆਂ ਨੂੰ ਦਿੱਲੀ ਹਾਈਕੋਰਟ ਨੇ ਪਾਈ ਝਾੜ
Delhi High Court statement Only the male chromosome is responsible for the birth of a girl or a boy News in punjabi: ਦਾਜ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਤਿੱਖੀ ਟਿੱਪਣੀ ਕੀਤੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਔਰਤ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਸੀ ਕਿ ਬੱਚੀ ਪੈਦਾ ਹੋਣ ਤੋਂ ਬਾਅਦ ਧੀ ਦੇ ਸਹੁਰੇ ਵਾਲੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਲੋਕਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਲੜਕੀ ਜਾਂ ਲੜਕੇ ਦੇ ਜਨਮ ਦਾ ਫੈਸਲਾ ਔਰਤ ਦੇ ਨਹੀਂ ਸਗੋਂ ਪੁਰਸ਼ ਦੇ ਕ੍ਰੋਮੋਸੋਮ ਨਾਲ ਹੁੰਦਾ ਹੈ।
ਇਹ ਵੀ ਪੜ੍ਹੋ: Punjab News : ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਠੇਕਾ ਅਧਾਰਿਤ ਮੁਲਾਜ਼
ਅਦਾਲਤ ਨੇ ਅੱਗੇ ਕਿਹਾ ਕਿ ਜੋ ਲੋਕ ਧੀ ਦੇ ਜਨਮ ਤੋਂ ਬਾਅਦ ਆਪਣੀਆਂ ਨੂੰਹਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ, ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਧੀ ਦੇ ਜਨਮ ਲਈ ਉਨ੍ਹਾਂ ਦਾ ਪੁੱਤਰ ਜ਼ਿੰਮੇਵਾਰ ਹੈ, ਨੂੰਹ ਨਹੀਂ। ਆਦਮੀ ਦੇ ਕ੍ਰੋਮੋਸੋਮ ਬੱਚੇ ਦੇ ਲਿੰਗ ਦਾ ਫੈਸਲਾ ਕਰਦੇ ਹਨ। ਹਾਈਕੋਰਟ 'ਚ ਦਾਜ ਕਾਰਨ ਔਰਤ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ।
ਇਹ ਵੀ ਪੜ੍ਹੋ: Kapurthala News: ਟਰੱਕ ਨੇ ਐਕਟਿਵਾ ਸਵਾਰ ਮਾਂ-ਪੁੱਤ ਨੂੰ ਮਾਰੀ ਟੱਕਰ, ਪੁੱਤ ਸਾਹਮਣੇ ਮਾਂ ਨੇ ਤੋੜਿਆ ਦਮ
ਔਰਤ ਨੇ ਦੋ ਬੇਟੀਆਂ ਨੂੰ ਜਨਮ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੇ ਸਹੁਰੇ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਉਹ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਸਨ। ਅਦਾਲਤ ਨੇ ਕਿਹਾ ਕਿ ਇਕ ਤਾਂ ਲੜਕੀ ਆਪਣਾ ਘਰ ਛੱਡ ਕੇ ਸਹੁਰੇ ਘਰ ਆਉਂਦੀ ਤੇ ਸਹੁਰੇ ਵਾਲੇ ਉਸ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਦੇ। ਉਸ ਦੇ ਸਹੁਰੇ ਉਸ ਨੂੰ ਪਿਆਰ ਦੇਣ ਦੀ ਬਜਾਏ ਉਸ ਤੋਂ ਦਾਜ ਦੀ ਮੰਗ ਕਰਦੇ ਹਨ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ। ਇਸ ਕਾਰਨ ਉਹ ਆਪਣੀ ਜਾਨ ਕੁਰਬਾਨ ਕਰ ਦਿੰਦੀਆਂ ਹਨ। ਔਰਤਾਂ ਨੂੰ ਖਾਸ ਤੌਰ 'ਤੇ ਹੋਰ ਤਸੀਹੇ ਝੱਲਣੇ ਪੈਂਦੇ ਹਨ ਜਦੋਂ ਉਹ ਇਕ ਧੀ ਨੂੰ ਜਨਮ ਦਿੰਦੀਆਂ ਜਿਵੇਂ ਧੀ ਨੂੰ ਜਨਮ ਦੇਣ ਲਈ ਉਹ ਹੀ ਜ਼ਿੰਮੇਵਾਰ ਹੈ।
ਅਦਾਲਤ ਨੇ ਅੱਗੇ ਕਿਹਾ ਕਿ ਲੋਕ ਬੱਚੇ ਦੇ ਜਨਮ ਨੂੰ ਲੈ ਕੇ ਵਿਗਿਆਨ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ। ਅਦਾਲਤ ਨੇ ਕਿਹਾ ਕਿ X ਅਤੇ Y ਕ੍ਰੋਮੋਸੋਮ ਬੱਚੇ ਦੇ ਜਨਮ ਲਈ ਜ਼ਿੰਮੇਵਾਰ ਹਨ। ਔਰਤਾਂ ਵਿੱਚ ਸਿਰਫ਼ XX ਕ੍ਰੋਮੋਸੋਮ ਹੁੰਦੇ ਹਨ। ਜਦੋਂ ਕਿ ਮਰਦਾਂ ਕੋਲ X ਅਤੇ Y ਦੋਵੇਂ ਕ੍ਰੋਮੋਸੋਮ ਹੁੰਦੇ ਹਨ। ਐਕਸ ਜਾਂ ਵਾਈ ਕ੍ਰੋਮੋਸੋਮ ਵਾਲੇ ਸ਼ੁਕ੍ਰਾਣੂ ਦੇ ਨਾਲ ਆਂਡਾ ਮੇਲ ਖਾਂਦਾ ਹੈ ਜਾਂ ਨਹੀਂ, ਨਤੀਜੇ ਵਜੋਂ ਲੜਕੀ ਜਾਂ ਲੜਕੇ ਦਾ ਜਨਮ ਹੁੰਦਾ ਹੈ। ਇਸ ਤੋਂ ਬਾਅਦ ਅਦਾਲਤ ਨੇ ਦਾਜ ਹੱਤਿਆ ਮਾਮਲੇ 'ਚ ਪਤੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪਤੀ ਤੇ ਪਰਿਵਾਰ ਮੈਂਬਰਾਂ ਨਾਲ ਮਿਲ ਕੇ ਪਤਨੀ ਨੂੰ ਦਾਜ ਲਈ ਤੰਗ ਕਰਨ ਦਾ ਦੋਸ਼ ਹੈ, ਜਿਸ ਕਾਰਨ ਉਸ ਦੀ ਪਤਨੀ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਔਰਤ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਅਤੇ ਉਸ ਦੇ ਪਰਿਵਾਰ ਵਾਲੇ ਦਾਜ ਦੀ ਮੰਗ ਕਰਦੇ ਸਨ। ਜਿਸ ਕਾਰਨ ਉਸ ਦੀ ਬੇਟੀ ਕਾਫੀ ਪਰੇਸ਼ਾਨ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਦੋ ਧੀਆਂ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਤਾਅਨੇ ਮਾਰੇ ਗਏ ਅਤੇ ਦੁਰਵਿਵਹਾਰ ਕੀਤਾ ਗਿਆ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਪਹਿਲੀ ਨਜ਼ਰੇ ਇਸ ਪੜਾਅ 'ਤੇ ਇੱਕ ਔਰਤ ਨੂੰ ਧੀਆਂ ਨੂੰ ਜਨਮ ਦੇਣ ਲਈ ਆਪਣੀ ਜਾਨ ਗਵਾਉਣੀ ਪਈ ਹੈ, ਜੋ ਸਮਾਜ ਲਈ ਅਸਵੀਕਾਰਨਯੋਗ ਹੈ ਅਤੇ ਅਜਿਹੇ ਅਪਰਾਧਾਂ ਨੂੰ ਗੰਭੀਰ ਮੰਨਿਆ ਜਾਣਾ ਚਾਹੀਦਾ ਹੈ।
(For more Punjabi news apart from The truck hit the mother and son riding Activa Kapurthala News In punjabi, stay tuned to Rozana Spokesman)