Rajasthan Rape News : ਏਜੰਟ 12 ਸਾਲ ਦੀ ਕੁੜੀ ਨੂੰ ਮਜ਼ਦੂਰੀ ਦੇ ਬਹਾਨੇ ਲੈ ਗਿਆ ਗੁਜਰਾਤ
Published : Jan 11, 2025, 11:47 am IST
Updated : Jan 11, 2025, 11:47 am IST
SHARE ARTICLE
Agent took 12 year old girl to Gujarat on the pretext of labour Latest News in Punjabi
Agent took 12 year old girl to Gujarat on the pretext of labour Latest News in Punjabi

Rajasthan Rape News : ਇਕ ਸਾਲ ਤਕ ਸਹਿ-ਕਰਮਚਾਰੀਆਂ ਨਾਲ ਮਿਲ ਕੇ ਕੀਤਾ ਬਲਾਤਕਾਰ

Agent took 12 year old girl to Gujarat on the pretext of labour Latest News in Punjabi : ਰਾਜਸਥਾਨ ਦੀ 12 ਸਾਲਾ ਗੁਨਗੁਨ (ਨਾਮ ਬਦਲਿਆ ਹੋਇਆ) ਨੂੰ ਗ਼ਰੀਬੀ ਕਾਰਨ ਪੜ੍ਹਾਈ ਛੱਡਣੀ ਪਈ। ਪਿੰਡ ਦਾ ਇਕ ਦਲਾਲ ਉਸ ਨੂੰ ਮਜ਼ਦੂਰ ਵਜੋਂ ਕੰਮ ਕਰਨ ਲਈ ਗੁਜਰਾਤ ਲੈ ਗਿਆ। ਬਦਲੇ ਵਿਚ, ਉਹ ਹਰ ਮਹੀਨੇ ਉਸ ਦੇ ਪਰਵਾਰ ਨੂੰ 1500 ਰੁਪਏ ਭੇਜਦਾ ਰਿਹਾ। ਲਗਭਗ 1 ਸਾਲ ਬਾਅਦ ਘਰ ਪਰਤੀ ਗੁਨਗੁਨ ਦੁਆਰਾ ਦੱਸੀ ਗਈ ਸੱਚਾਈ ਸੁਣ ਕੇ ਸਾਰਿਆਂ ਦੀ ਰੂਹ ਕੰਬ ਗਈ।

ਏਜੰਟ ਨੇ ਗੁਨਗੁਨ ਨੂੰ ਜਿਸ ਫ਼ਾਰਮ ਹਾਊਸ ਦੇ ਮਾਲਕ ਨੂੰ ਮਜ਼ਦੂਰੀ ਲਈ ਸੌਂਪਿਆ ਸੀ, ਉਹ ਇਕ ਸਾਲ ਤਕ ਉਸ ਨਾਲ ਦਰਿੰਦਗੀ ਕਰਦਾ ਰਿਹਾ। ਉਹ ਉਸ ਨਾਲ ਇਨ੍ਹੀ ਬੇਰਹਿਮੀ ਨਾਲ ਪੇਸ਼ ਆਇਆ ਕਿ ਉਹ ਮਰਦਾਂ ਨੂੰ ਦੇਖ ਕੇ ਡਰ ਜਾਣ ਲੱਗਦੀ ਸੀ। ਉਹ 2 ਸਾਲਾਂ ਤਕ ਘਰ ਦੀਆਂ ਚਾਰ ਦੀਵਾਰੀ ਤੋਂ ਬਾਹਰ ਨਹੀਂ ਨਿਕਲੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਗੁਨਗੁਨ ਵਾਂਗ, ਰਾਜਸਥਾਨ ਦੇ ਗਰੀਬ ਇਲਾਕਿਆਂ ਦੇ ਲੱਖਾਂ ਬੱਚਿਆਂ ਨੇ ਵਿਚੋਲਿਆਂ ਦੇ ਚੁੰਗਲ ਵਿਚ ਫਸ ਕੇ ਇਸੇ ਤਰ੍ਹਾਂ ਦੀ ਮੁਸੀਬਤ ਝੱਲੀ ਹੈ।

ਰਾਜਸਥਾਨ ਦੇ ਉਦੈਪੁਰ ਦੀ ਝੜੋਲ ਤਹਿਸੀਲ ਦੇ ਇਕ ਪਿੰਡ ਦੀ ਰਹਿਣ ਵਾਲੀ ਗੁਨਗੁਨ ਸਰਕਾਰੀ ਸਕੂਲ ਵਿਚ ਛੇਵੀਂ ਜਮਾਤ ਵਿਚ ਪੜ੍ਹਦੀ ਸੀ। ਉਸੇ ਸਕੂਲ ਦੇ ਇਕ ਅਧਿਆਪਕ ਦੁਰਗਾਰਾਮ ਚੌਧਰੀ ਨੇ ਦਸਿਆ ਕਿ ਇਕ ਏਜੰਟ ਵਿਦਿਆਰਥਣ ਨੂੰ ਮਜ਼ਦੂਰੀ ਲਈ ਗੁਜਰਾਤ ਦੇ ਇਕ ਫਾਰਮ ਹਾਊਸ ਲੈ ਗਿਆ ਸੀ, ਪਰ ਉੱਥੇ ਕੁੜੀ ਨਾਲ ਜੋ ਹੋਇਆ ਉਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਉਹ ਮੇਰੇ ਸਕੂਲ ਦੀ ਵਿਦਿਆਰਥਣ ਸੀ, ਜਦੋਂ ਮੈਂ ਇਕ ਸਾਲ ਬਾਅਦ ਘਰ ਵਾਪਸ ਆਇਆ, ਤਾਂ ਮੈਂ ਉਸ ਕੁੜੀ ਨੂੰ ਮਿਲਣ ਲਈ ਉਸ ਦੇ ਘਰ ਗਿਆ।

ਉਹ ਕਾਫ਼ੀ ਡਰੀ ਹੋਈ ਸੀ। ਜਦੋਂ ਅਸੀਂ ਵਿਦਿਆਰਥਣ ਨਾਲ ਗੱਲ ਕੀਤੀ, ਤਾਂ ਸਾਨੂੰ ਪਤਾ ਲੱਗਾ ਕਿ ਜਦੋਂ ਉਹ ਗੁਜਰਾਤ ਵਿਚ ਮਜ਼ਦੂਰ ਵਜੋਂ ਕੰਮ ਕਰ ਰਹੀ ਸੀ, ਤਾਂ ਫ਼ਾਰਮ ਹਾਊਸ ਦੇ ਮਾਲਕ ਤੇ ਉਸ ਦੇ ਸਹਿ-ਕਰਮਚਾਰੀਆਂ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਸੀ। ਉਸ ਦਾ ਇੰਨਾ ਸ਼ੋਸ਼ਣ ਕੀਤਾ ਗਿਆ ਕਿ ਉਹ ਭੀੜ ਵਿਚ ਤੇ ਬਾਹਰ ਜਾਣ ਤੋਂ ਡਰਨ ਲੱਗ ਗਈ।

ਉਸ ਨੇ ਸਕੂਲ ਜਾਣਾ ਵੀ ਬੰਦ ਕਰ ਦਿਤਾ। ਉਹ ਅਪਣੇ ਘਰੋਂ ਬਾਹਰ ਨਹੀਂ ਜਾਂਦੀ ਸੀ। ਉਹ ਆਮ ਜ਼ਿੰਦਗੀ ਤੋਂ ਦੂਰ ਚਲੀ ਗਈ। ਦੁਰਗਾਰਾਮ ਚੌਧਰੀ ਨੇ ਦਸਿਆ ਕਿ ਉਨ੍ਹਾਂ ਪਰਵਾਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਸਬੰਧੀ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਬਦਨਾਮੀ ਅਤੇ ਗ਼ਰੀਬੀ ਕਾਰਨ, ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਉਣ ਤੋਂ ਇਨਕਾਰ ਕਰ ਦਿਤਾ।

(For more Punjabi news apart from Agent took 12 year old girl to Gujarat on the pretext of labour Latest News in Punjabi stay tuned to Rozana Spokesman)

Location: India, Rajasthan

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement