
ਸ੍ਰੀਨਗਰ ਦੇ ਲਾਲ ਚੌਕ ਇਲਾਕੇ 'ਚ ਅਤਿਵਾਦੀਆਂ ਵਲੋਂ ਕੀਤੇ ਗਏ ਇਕ ਗਰਨੇਡ ਹਮਲੇ 'ਚ ਸੱਤਾ ਸੁਰੱਖਿਆ ਮੁਲਾਜ਼ਮਾਂ ਸਮੇਤ 11 ਜਣੇ ਜ਼ਖ਼ਮੀ ਹੋ ਗਏ.....
ਸ੍ਰੀਨਗਰ: ਸ੍ਰੀਨਗਰ ਦੇ ਲਾਲ ਚੌਕ ਇਲਾਕੇ 'ਚ ਅਤਿਵਾਦੀਆਂ ਵਲੋਂ ਕੀਤੇ ਗਏ ਇਕ ਗਰਨੇਡ ਹਮਲੇ 'ਚ ਸੱਤਾ ਸੁਰੱਖਿਆ ਮੁਲਾਜ਼ਮਾਂ ਸਮੇਤ 11 ਜਣੇ ਜ਼ਖ਼ਮੀ ਹੋ ਗਏ। ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਅਤਿਵਾਦੀਆਂ ਨੇ ਸ਼ਾਮ ਲਗਭਗ 6:45 ਵਜੇ ਲਾਲ ਚੌਕ ਦੇ ਪੈਲੇਡੀਅਮ ਸਿਨੇਮਾ ਨੇੜੇ ਸੁਰੱਖਿਆ ਬਲਾਂ 'ਤੇ ਗਰਨੇਡ ਹਮਲਾ ਕੀਤਾ। ਹਮਲੇ 'ਚ 11 ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ, ''ਅਤਿਵਾਦੀ ਹਮਲੇ 'ਚ ਚਾਰ ਪੁਲਿਸ ਮੁਲਾਜ਼ਮ, ਸੀ.ਆਰ.ਪੀ.ਐਫ਼. ਦੇ ਤਿੰਨ ਜਵਾਨ ਅਤੇ ਚਾਰ ਨਾਗਰਿਕ ਜ਼ਖ਼ਮੀ ਹੋ ਗਏ।'' ਜ਼ਖ਼ਮੀਆਂ 'ਚ ਦੋ ਔਰਤਾਂ ਵੀ ਸ਼ਾਮਲ ਹਨ।
CRPF camp attack in srinagar
ਜ਼ਖ਼ਮੀਆਂ ਨੂੰ ਇਕ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਸਿਲਸਿਲੇ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। (ਪੀਟੀਆਈ)