ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗਾਂ ਨਾਲ ਚੰਦਰਬਾਬੂ ਨਾਇਡੂ ਦੀ ਦਿੱਲੀ 'ਚ ਭੁੱਖ ਹੜਤਾਲ
Published : Feb 11, 2019, 12:53 pm IST
Updated : Feb 11, 2019, 12:53 pm IST
SHARE ARTICLE
Chandrababu Naidu
Chandrababu Naidu

ਅਪਣੇ ਸੂਬੇ ਨੂੰ ਵਿਸ਼ੇਸ਼ ਦਰਜਾ ਦਵਾਉਣ ਅਤੇ ਰਾਜ ਪੁਨਰਗਠਨ ਅਧਿਨਿਯਮ, 2014 ਦੇ ਤਹਿਤ ਕੇਂਦਰ ਦੁਆਰਾ ਕੀਤੇ ਗਏ ਵਾਦਿਆਂ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ..

ਨਵੀਂ ਦਿੱਲੀ: ਅਪਣੇ ਸੂਬੇ ਨੂੰ ਵਿਸ਼ੇਸ਼ ਦਰਜਾ ਦਵਾਉਣ ਅਤੇ ਰਾਜ ਪੁਨਰਗਠਨ ਅਧਿਨਿਯਮ, 2014 ਦੇ ਤਹਿਤ ਕੇਂਦਰ ਦੁਆਰਾ ਕੀਤੇ ਗਏ ਵਾਦਿਆਂ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਆਂਧ੍ਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਸੋਮਵਾਰ ਨੂੰ ਦਿੱਲੀ 'ਚ ਇਕ ਦਿਨ ਦੀ ਭੁੱਖ ਹੜਤਾਲ 'ਤੇ ਬੈਠ ਗਏ ਹਨ। ਨਾਇਡੂ ਨੇ ਵਿਰੋਧੀ ਦਲਾਂ ਤੋਂ ਵੀ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਹਿਯੋਗ ਮੰਗਿਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਨੈਸ਼ਨਲ ਕਾਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਆਂਧ੍ਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸਮਰਥਨ ਦੇਣ ਲਈ ਧਰਨਾਸਥਲ 'ਤੇ ਪੁੱਜੇ।

Andhra Pradesh CM N. Chandrababu Naidu CM N. Chandrababu Naidu

ਰਾਹੁਲ ਨੇ ਉੱਥੇ ਪਹੁੰਚ ਕੇ ਕਿਹਾ ਕਿ ਉਹ ਆਂਧ੍ਰ ਪ੍ਰਦੇਸ਼ ਦੇ ਲੋਕਾਂ ਦੇ ਨਾਲ ਹਨ। ਜ਼ਿਕਰਯੋਗ ਹੈ ਕਿ ਤੇਦੇਪਾ ਸੂਬੇ ਦੇ ਵੰਡੇ ਜਾਣ ਤੋਂ ਬਾਅਦ ਆਂਧ੍ਰ ਪ੍ਰਦੇਸ਼ ਤੋਂ ਕੀਤੇ ਗਏ ਬੇਇਨਸਾਫ਼ੀ ਦਾ ਵਿਰੋਧ ਕਰਦੇ ਹੋਏ ਪਿਛਲੇ ਸਾਲ ਭਾਜਪਾ ਨੀਤ ਰਾਜਗ ਤੋਂ ਬਾਹਰ ਹੋ ਗਈ ਸੀ। ਇਕ ਅਧਿਕਾਰਿਕ ਬਿਆਨ 'ਚ ਕਿਹਾ ਗਿਆ ਹੈ ਕਿ ਨਾਇਡੂ ਸੋਮਵਾਰ ਨੂੰ ਸਵੇਰੇ ਅੱਠ ਵਜੇ ਤੋਂ ਰਾਤ ਅੱਠ ਵਜੇ ਤੱਕ ਆਂਧ੍ਰ ਭਵਨ 'ਚ ਭੁੱਖ ਹੜਤਾਲ 'ਤੇ ਬੈਠਣਗੇ। ਉਹ 12 ਫਰਵਰੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਇਕ ਮੰਗ ਪੱਤਰ ਵੀ ਸੌਪਣਗੇਂ।  

Chandrababu NaiduChandrababu Naidu

ਮੁੱਖ ਮੰਤਰੀ ਅਪਣੇ ਮੰਤਰੀਆਂ,ਪਾਰਟੀ ਦੇ ਵਿਧਾਇਕਾਂ, ਐਮਐਲਸੀ ਅਤੇ ਸੰਸਦਾਂ ਦੇ ਨਾਲ ਧਰਨਾ ਦੇਵਾਂਗੇ। ਰਾਜ ਕਰਮਚਾਰੀ ਸੰਘਾਂ , ਸਮਾਜਿਕ ਸੰਗਠਨਾਂ ਅਤੇ ਵਿਦਿਆਰਥੀ ਸੰਗਠਨਾਂ ਦੇ ਮੈਂਬਰ ਵੀ ਇਸ 'ਚ ਸ਼ਾਮਿਲ ਹੋਏ ਹਨ। ਇਸ ਤੋਂ ਇਲਾਵਾ ਉਹ ਅੱਜ ਦਿੱਲੀ 'ਚ ਉਪਦੇਸ਼ ਰੈਲੀ ਵੀ ਕਰਨਗੇ। ਨਾਇਡੂ ਦੀ ਰੈਲੀ 'ਚ ਸ਼ਾਮਿਲ ਹੋਣ ਲਈ ਦੇਸ਼ ਦੇ ਕਈ ਹਿੱਸੀਆਂ ਤੋਂ ਲੋਕ ਦਿੱਲੀ ਪਹੁੰਚ ਰਹੇ ਹਾਂ।  ਨਾਇਡੂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਰਾਜ ਨੂੰ ਲੈ ਕੇ ਹੋਰ ਵੀ ਕਈ ਵਾਦੇ ਕੀਤੇ ਸਨ ਅਤੇ ਉਨ੍ਹਾਂ ਨੂੰ ਪੂਰਾ ਕਰਨ 'ਚ ਵੀ ਅਸਫਲ ਰਹੀ ਹੈ। 

ਦੱਸ ਦਈਏ ਕਿ ਮੋਦੀ ਸਰਕਾਰ 'ਤੇ ਵਾਦਾਖਿਲਾਫੀ ਦਾ ਇਲਜ਼ਾਮ ਲਗਾ ਕੇ ਪਿਛਲੇ ਸਾਲ ਚੰਦਰਬਾਬੂ ਨਾਇਡੂ ਦੀ ਤੇਲੁਗੁ ਦੇਸ਼ਮ ਪਾਰਟੀ ਨੇ ਐਨਡੀਏ ਸਰਕਾਰ ਤੋਂ ਨਾਤਾ ਤੋਡ਼ ਲਿਆ ਸੀ। ਉਸ ਤੋਂ ਬਾਅਦ ਤੋਂ ਨਾਇਡੂ ਮੋਦੀ ਸਰਕਾਰ 'ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement