
ਤੇਲਗੂਦੇਸ਼ਮ ਪਾਰਟੀ (ਟੀ.ਡੀ.ਪੀ.) ਮੁਖੀ ਅਤੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਅਪਣੇ ਸੂਬੇ ਨੂੰ ਵਿਸ਼ੇਸ਼ ਦਰਜਾ ਦਿਵਾਉਣ ਅਤੇ.....
ਨਵੀਂ ਦਿੱਲੀ : ਤੇਲਗੂਦੇਸ਼ਮ ਪਾਰਟੀ (ਟੀ.ਡੀ.ਪੀ.) ਮੁਖੀ ਅਤੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਅਪਣੇ ਸੂਬੇ ਨੂੰ ਵਿਸ਼ੇਸ਼ ਦਰਜਾ ਦਿਵਾਉਣ ਅਤੇ ਸੂਬਾ ਪੁਨਰਗਠਨ ਐਕਟ, 2014 ਅਧੀਨ ਕੇਂਦਰ ਵਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਦਿੱਲੀ 'ਚ ਇਕ ਦਿਨ ਦੀ ਭੁੱਖ ਹੜਤਾਲ 'ਤੇ ਬੈਠਣਗੇ। ਜ਼ਿਕਰਯੋਗ ਹੈ ਕਿ ਟੀ.ਡੀ.ਪੀ. ਸੂਬੇ ਦੀ ਵੰਡ ਮਗਰੋਂ ਆਂਧਰ ਪ੍ਰਦੇਸ਼ ਨਾਲ ਕੀਤੇ ਗਏ ਅਨਿਆਂ ਦਾ ਵਿਰੋਧ ਕਰਦਿਆਂ ਪਿਛਲੇ ਸਾਲ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਤੋਂ ਬਾਹਰ ਹੋ ਗਈ ਸੀ।
ਇਕ ਬਿਆਨ 'ਚ ਕਿਹਾ ਗਿਆ ਕਿ ਨਾਇਡੂ ਸਵੇਰੇ 8 ਵਜੇ ਭੁੱਖ ਹੜਤਾਲ ਸ਼ੁਰੂ ਕਰਨਗੇ। ਉਹ 12 ਫ਼ਰਵਰੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਇਕ ਮੰਗ ਪੱਤਰ ਵੀ ਸੌਂਪਣਗੇ। ਮੁੱਖ ਮੰਤਰੀ ਅਪਣੇ ਮੰਤਰੀਆਂ, ਪਾਰਟੀ ਵਿਧਾਇਕਾਂ, ਐਮ.ਐਲ.ਸੀ. ਅਤੇ ਸੰਸਦ ਮੈਂਬਰਾਂ ਨਾਲ ਧਰਨਾ ਦੇਣਗੇ। (ਪੀਟੀਆਈ)