
ਦੇਸ਼ ਦੇ 90 ਫੀ ਸਦੀ ਲੋਕਾਂ ਤੱਕ ਐਲਪੀਜੀ ਸਿਲੰਡਰ ਦੀ ਪਹੁੰਚ ਹੋ ਗਈ ਹੈ। ਕੇਂਦਰੀ ਪਟਰੋਲਿਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਪਟਰੋਟੇਕ- 2019 ਸਮਾਗਮ 'ਚ ਕਿਹਾ ਕਿ ...
ਨੋਇਡਾ: ਦੇਸ਼ ਦੇ 90 ਫੀ ਸਦੀ ਲੋਕਾਂ ਤੱਕ ਐਲਪੀਜੀ ਸਿਲੰਡਰ ਦੀ ਪਹੁੰਚ ਹੋ ਗਈ ਹੈ। ਕੇਂਦਰੀ ਪਟਰੋਲਿਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਪਟਰੋਟੇਕ- 2019 ਸਮਾਗਮ 'ਚ ਕਿਹਾ ਕਿ ਸਰਕਾਰ ਨੇ 55 ਮਹੀਨੀਆਂ 'ਚ ਐਲਪੀਜੀ ਦਾ ਦਾਇਰਾ ਕਰੀਬ 40 ਫ਼ੀ ਸਦੀ ਵਧਾਇਆ ਹੈ। 2014 ਵਿਚ ਐਲਪੀਜੀ ਦੀ ਪਹੁੰਚ 55 ਫ਼ੀ ਸਦੀ ਸੀ ਜੋ ਹੁਣ ਵੱਧ ਕੇ 90 ਫੀ ਸਦੀ ਦੇ ਕਰੀਬ ਪਹੁੰਚ ਗਈ ਹੈ।
LPG
ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਸਰਕਾਰ ਛੇਤੀ ਹੀ ਦੇਸ਼ ਦੇ ਸਾਰੇ ਘਰ ਵਿਚ ਖਾਣਾ ਪਕਾਉਣ ਲਈ ਸਵੱਛ ਬਾਲਣ ਮੁਹਈਆ ਕਰਾਏਗੀ। ਕੇਂਦਰੀ ਪਟਰੋਲਿਅਮ ਮੰਤਰੀ ਨੇ ਕਿਹਾ ਕਿ ਐਲਪੀਜੀ ਦਾ ਦਾਇਰਾ ਵਧਾਉਣ 'ਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦਾ ਬਹੁਤ ਯੋਗਦਾਨ ਹੈ। ਇਸ ਯੋਜਨਾ 'ਚ 2016 ਤੋਂ ਹੁਣ ਤੱਕ ਕਰੀਬ 6.4 ਕਰੋਡ਼ ਗੈਸ ਕਨੇਕਸ਼ਨ ਗਰੀਬਾਂ ਨੂੰ ਮੁਫਤ ਦਿਤੇ ਗਏ।
LPG Cylinder
ਮਾਰਚ 2020 ਤੋਂ ਪਹਿਲਾਂ ਅੱਠ ਕਰੋਡ਼ ਪਰਵਾਰਾਂ ਨੂੰ ਗੈਸ ਕਨੈਕਸ਼ਨ ਦੇਣ ਦਾ ਲਕਸ਼ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਮਾਲੀ ਹਾਲਤ 'ਚ ਪਟਰੋਲਿਅਮ ਅਤੇ ਗੈਸ ਖੇਤਰ ਦਾ ਅਹਿਮ ਯੋਗਦਾਨ ਹੈ। 2017 'ਚ ਕੁਲ ਊਰਜਾ ਦਾ ਕਰੀਬ 55 ਫੀ ਸਦੀ ਸੀ।