
ਕਰੀਬ 24 ਘੰਟੇ ਪਹਿਲਾਂ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੇ ਬਿਜਲੀ ਦੀ ਰਫ਼ਤਾਰ ਤੋਂ ਭੱਜਦੀ ਵੰਦੇ ਭਾਰਤ ਐਕਸਪ੍ਰੇਸ ਦਾ ਇਕ ਵੀਡੀਓ ਅਪਣੇ ਟਵਿਟਰ ਅਕਾਉਂਟ 'ਤੇ ਸ਼ੇਅਰ....
ਨਵੀਂ ਦਿੱਲੀ: ਕਰੀਬ 24 ਘੰਟੇ ਪਹਿਲਾਂ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੇ ਬਿਜਲੀ ਦੀ ਰਫ਼ਤਾਰ ਤੋਂ ਭੱਜਦੀ ਵੰਦੇ ਭਾਰਤ ਐਕਸਪ੍ਰੇਸ ਦਾ ਇਕ ਵੀਡੀਓ ਅਪਣੇ ਟਵਿਟਰ ਅਕਾਉਂਟ 'ਤੇ ਸ਼ੇਅਰ ਕੀਤਾ। ਸ਼ੇਅਰ ਕੀਤੇ ਵੀਡੀਓ 'ਚ ਉਨ੍ਹਾਂ ਨੇ ਟ੍ਰੇਨ ਨੂੰ ਪਲੇਨ ਦੱਸਿਆ। ਹਾਲਾਂਕਿ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦੇ ਇਸ ਦਾਅਵੇ ਨੂੰ ਖਾਰਜ ਕਰ ਦਿਤਾ। ਸੋਸ਼ਲ ਮੀਡੀਆ 'ਚ ਕਈ ਯੂਜ਼ਰਸ ਨੇ ਦਾਅਵਾ ਕਿ ਕੇਂਦਰੀ ਮੰਤਰੀ ਨੇ ਜੋ ਵੀਡੀਓ ਸ਼ੇਅਰ ਕੀਤਾ ਕਿ ਉਹ ਫਾਸਟ ਫਾਰਵਰਡ ਹੈ।
It’s a bird...It’s a plane...Watch India’s first semi-high speed train built under ‘Make in India’ initiative, Vande Bharat Express zooming past at lightening speed. pic.twitter.com/KbbaojAdjO
— Piyush Goyal (@PiyushGoyal) February 10, 2019
ਦੱਸ ਦਈਏ ਕਿ ਐਤਵਾਰ (10 ਫਰਵਰੀ, 2019) ਨੂੰ ਗੋਇਲ ਨੇ ਵੀਡੀਓ ਸ਼ੇਅਰ ਕਰ ਲਿਖਿਆ ਕਿ ‘ਇਹ ਇਕ ਪੰਛੀ ਹੈ। ਇਹ ਇਕ ਜਹਾਜ਼ ਹੈ। ਮੇਕ ਇਸ ਇੰਡੀਆ ਪਹਿਲ ਦੇ ਤਹਿਤ ਬਣੀ ਭਾਰਤ ਦੀ ਪਹਿਲੀ ਸੇਮੀ ਹਾਈ ਸਪੀਡ ਵੰਦੇ ਭਾਰਤ ਐਕਸਪ੍ਰੇਸ ਟ੍ਰੇਨ ਨੂੰ ਬਿਜਲੀ ਦੀ ਰਫ਼ਤਾਰ ਨਾਲ ਗੁਜਰਦੇ ਹੋਏ ਵੇਖੋ। ਵੀਡੀਓ ਸੋਸ਼ਲ ਮੀਡੀਆ 'ਚ ਖੂਬ ਵਾਇਰਲ ਹੋਇਆ ਹੈ।
Users Comment
ਵੀਡੀਓ ਭਾਜਪਾ ਦੇ ਰਾਸ਼ਟਰੀ ਜਰਨਲ ਸਕੱਤਰ ਰਾਮ ਮਾਧਵ ਨੇ ਵੀ ਇਸ ਨੂੰ ਸ਼ੇਅਰ ਕੀਤਾ ਹੈ ਪਰ ਕਈ ਟਵਿਟਰ ਯੂਜ਼ਰਸ ਨੇ ਵੀਡੀਓ ਦੇ ਨਾਲ ਛੇੜਛਾੜ ਦਾ ਇਲਜ਼ਾਮ ਲਗਾਇਆ ਹੈ। ਅਭੀਸ਼ੇਕ ਜਾਇਸਵਾਲ ਨਾਮ ਦੇ ਟਵਿਟਰ ਯੂਜ਼ਰ ਨੇ ਤਾਂ ਇੱਥੇ ਤੱਕ ਦਾਅਵਾ ਕੀਤਾ ਕਿ ਸ਼ੇਅਰ ਕੀਤਾ ਗਿਆ ਵੀਡੀਓ ਉਨ੍ਹਾਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਇਸ ਨੂੰ ਸਪੀਡ ਤੋਂ ਦੁੱਗਣਾ ਫਾਰਵਰਡ ਕੀਤਾ ਗਿਆ। ਜਾਇਸਵਾਲ ਨੇ ਅਪਣੇ ਦਾਅਵੇ ਦੀ ਪੁਸ਼ਟੀ ਲਈ ਇਕ ਵੀਡੀਓ ਦਾ ਲਿੰਕ ਵੀ ਸ਼ੇਅਰ ਕੀਤਾ ਹੈ।
Users Comment
ਹਾਲਾਂਕਿ ਕਈ ਯੂਜ਼ਰਸ ਨੇ ਟ੍ਰੇਨ 18 ਪ੍ਰੋਜੈਕਟ ਲਈ ਕੇਂਦਰ ਸਰਕਾਰ ਦੀ ਖੂਬ ਸਿਫਤ ਕੀਤੀ ਪਰ ਨਕਲੀ ਵੀਡੀਓ ਸ਼ੇਅਰ ਕਰਨ ਲਈ ਰੇਲ ਮੰਤਰੀ ਦੀ ਆਲੋਚਨਾ ਵੀ ਕੀਤੀ। ਇਕ ਯੂਜ਼ਰਸ ਨੇ ਟਵੀਟ ਕਰ ਲਿਖਿਆ ਕਿ ‘ਨਾਇਸ ਵੀਡੀਓ... ਪਰ ਟ੍ਰੇਨ ਨੂੰ ਸੁਪਰ ਫਾਸਟ ਵਿਖਾਉਣ ਲਈ ਵੀਡੀਓ ਫਾਸਟ ਫਾਰਵਰਡ ਮੋੜ 'ਚ ਐਡ ਕੀਤੀ ਗਈ ਹੈ। ਦੂਜੇ ਪਾਸੇ ਇਕ ਯੂਜ਼ਰ ਲਿਖਦੇ ਹਨ ਕਿ ‘ਵੇਖਣਾ . ਐਡੀਟਿਡ ਵੀਡੀਓ 'ਚ ਕਿਤੇ ਡਰੇਲ ਨਾ ਹੋ ਜਾਵੇ।