
ਇਹ ਟੀਕਾ ਵਿਦੇਸ਼ ਤੋਂ ਆਉਂਣਾ ਸੀ, ਜਿਸ 'ਤੇ 6 ਕਰੋੜ ਦਾ ਟੈਕਸ ਲੱਗਦਾ ਹੈ ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਸ 'ਤੇ ਲੱਗੇ ਜੀਐਸਟੀ ਨੂੰ ਮਾਫ਼ ਕਰ ਦਿੱਤਾ।
ਮੁੰਬਈ- ਪੰਜ ਮਹੀਨੇ ਦੀ ਬੱਚੀ ਮੁੰਬਈ ਦੇ ਇਕ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। 5 ਮਹੀਨੇ ਦੀ ਬੱਚੀ ਦਾ ਨਾਮ ਤੀਰਾ ਕਾਮਤ ਜੋ ਕਿ ਖ਼ਤਰਨਾਕ ਬਿਮਾਰੀ SMA-Type -1 ਬਿਮਾਰੀ ਤੋਂ ਪੀੜਤ ਹੈ। ਇਸ ਦੀ ਬਿਮਾਰੀ ਲਈ ਬੱਚੀ ਨੂੰ 22 ਕਰੋੜ ਦਾ ਇੰਜੈਕਸ਼ਨ ਲੱਗਣਾ ਜ਼ਰੂਰੀ ਸੀ। ਇਸ ਇੰਜੈਕਸ਼ਨ ਦੀ ਕੀਮਤ ਇੰਨੀ ਵੱਧ ਹੈ ਕਿ ਆਮ ਆਦਮੀ ਲਈ ਇਸਨੂੰ ਖ਼ਰੀਦਣਾ ਸੰਭਵ ਨਹੀਂ ਹੈ। ਤੀਰਾ ਦੇ ਪਿਤਾ ਮਿਹਿਰ ਆਈਟੀ ਪ੍ਰੋਫੈਸ਼ਨਲ ਹਨ, ਜਦਕਿ ਮਾਂ ਪਿ੍ਰਅੰਕਾ ਫ੍ਰੀਲਾਂਸ ਇਲੈਸਟ੍ਰੇਟਰ ਦਾ ਕੰਮ ਕਰਦੀ ਹੈ।
TEERA
ਬੱਚੀ ਦੇ ਮਾਤਾ ਪਿਤਾ ਬੇਹੱਦ ਗਰੀਬ ਸਨ, ਇਸ ਲਈ ਉਨ੍ਹਾਂ ਨੇ ਕ੍ਰਾਉਡ ਫੰਡਿੰਗ ਰਾਹੀਂ ਪੈਸੇ ਇਕੱਠੇ ਕੀਤੇ। ਇਹ ਟੀਕਾ ਵਿਦੇਸ਼ ਤੋਂ ਆਉਂਣਾ ਸੀ, ਜਿਸ 'ਤੇ 6 ਕਰੋੜ ਦਾ ਟੈਕਸ ਲੱਗਦਾ ਹੈ ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਸ 'ਤੇ ਲੱਗੇ ਜੀਐਸਟੀ ਨੂੰ ਮਾਫ਼ ਕਰ ਦਿੱਤਾ।
TERRA KAMAT
ਮੁੱਖ ਮੰਤਰੀ ਦੇਵੇਂਦਰ ਫਡਨਵੀਸ ਦਾ ਟਵੀਟ
ਇਸ 'ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਪੀਐਮ ਨੂੰ ਚਿੱਠੀ ਲਿਖ ਟੈਕਸ ਮਾਫ਼ ਕਰਨ ਦੀ ਅਪੀਲ ਕੀਤੀ। ਬੱਚੀ ਦੇ ਇਲਾਜ ਲਈ ਟੈਕਸ ਮਾਫ਼ ਹੋਣ ਮਗਰੋਂ ਦਵੇਂਦਰ ਨੇ ਮੋਦੀ ਨੂੰ ਟਵੀਟ ਕਰਕੇ ਧੰਨਵਾਦ ਵੀ ਕੀਤਾ ਹੈ।ਮੋਦੀ ਦੀ ਇਸ ਭਲਾਈ ਕੰਮ ਕਰਕੇ ਬੱਚੀ ਦੀ ਜਾਨ ਬਚ ਗਈ ਤੇ ਉਸ ਦਾ ਪਰਿਵਾਰ ਵੀ ਬੇਹੱਦ ਖੁਸ਼ ਹੈ।
DEVENDRA
ਹੁਣ ਇਸ ਬੱਚੀ ਦਾ ਜਲਦੀ ਹੀ ਆਪ੍ਰੇਸ਼ਨ ਸ਼ੁਰੂ ਹੋ ਜਾਵੇਗਾ। ਜੇਕਰ ਸਮੇਂ ਰਹਿੰਦੀਆਂ ਬੱਚੀ ਦਾ ਇਲਾਜ ਨਾ ਹੁੰਦਾ ਤਾਂ ਉਹ ਮਹਿਜ਼ 18 ਮਹੀਨੇ ਹੀ ਜ਼ਿੰਦਾ ਰਹਿ ਪਾਉਂਦੀ। ਦੱਸ ਦੇਈਏ ਕਿ ਨੰਨ੍ਹੀ ਬੱਚੀ ਤੀਰਾ ਕਾਮਤ 13 ਜਨਵਰੀ ਤੋਂ ਮੁੰਬਈ ਦੇ SRCC ਚਿਲਡਰਨ ਹਸਪਤਾਲ ’ਚ ਭਰਤੀ ਹੈ। ਉਸਦੇ ਇਕ ਪਾਸੇ ਦੇ ਫੇਫੜੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸਦੇ ਬਾਅਦ ਉਸਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ।
SMA