
'ਸੱਚ ਬੋਲਣ ਵੀਲੇ ਜੇਲ੍ਹ ਵਿਚ ਬੰਦ ਹਨ'
ਸ਼੍ਰੀਨਗਰ : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫਤੀ ਨੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਨੂੰ ਮਿਲੀ ਜ਼ਮਾਨਤ 'ਤੇ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਯੂਥ ਵਿੰਗ ਦੇ ਨੇਤਾ ਵਹੀਦ ਪਾਰਾ ਸਮੇਤ ਕਈ ਲੋਕ ਕਥਿਤ ਝੂਠੇ ਦੋਸ਼ਾਂ 'ਚ ਜੇਲ 'ਚ ਹਨ ਪਰ ਕਿਸਾਨਾਂ ਨੂੰ ਵਾਹਨ ਨਾਲ ਕੁਚਲਣ ਵਾਲੇ ਕੇਂਦਰੀ ਮੰਤਰੀ ਦਾ ਪੁੱਤਰ ਸ਼ਰੇਆਮ ਘੁੰਮ ਰਿਹਾ ਹੈ।
Mehbooba Mufti
ਮਹਿਬੂਬਾ ਨੇ ਟਵੀਟ ਕਰਦਿਆਂ ,''ਉਮਰ ਖਾਲਿਦ, ਫਹਾਦ ਸ਼ਾਹ, ਵਹੀਦ ਪਾਰਾ ਅਤੇ ਸਿੱਦੀਕੀ ਕੱਪਨ ਝੂਠੇ ਦੋਸ਼ਾਂ 'ਚ ਜੇਲ੍ਹ 'ਚ ਬੰਦ ਹਨ ਪਰ ਇਕ ਮੰਤਰੀ ਦਾ ਪੁੱਤਰ ਕਿਸਾਨਾਂ ਨੂੰ ਕੁਚਲਣ ਤੋਂ ਬਾਅਦ ਖੁੱਲ੍ਹੇਆਮ ਘੁੰਮ ਰਿਹਾ ਹੈ। (ਨਾਥੂਰਾਮ) ਗੋਡਸੇ ਦੇ ਭਾਰਤ 'ਚ ਅਪਰਾਧੀ ਖੁੱਲ੍ਹਾ ਘੁੰਮ ਰਹੇ ਹਨ ਅਤੇ ਸੱਚ ਬੋਲਣ ਵਾਲੇ ਲੋਕ ਜੇਲ੍ਹ 'ਚ ਬੰਦ ਹਨ।''
Umar Khalid, Fahad Shah, Waheed Para & Siddique Kapan are languishing in jail on trumped up charges. But a Minister’s son walks away scot-free after allegedly running over farmers. In Godhse’s India, criminals roam freely & those who speak the truth are jailed.
— Mehbooba Mufti (@MehboobaMufti) February 11, 2022
ਦੱਸਣਯੋਗ ਹੈ ਕਿ ਪਿਛਲੇ ਸਾਲ ਤਿੰਨ ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਦੀ ਲਖੀਮਪੁਰ ਖੀਰੀ ਦੀ ਯਾਤਰਾ ਦੇ ਵਿਰੋਧ 'ਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ 'ਚ ਇਲਾਕੇ 'ਚ 8 ਲੋਕ ਮਾਰੇ ਗਏ ਸਨ। ਆਸ਼ੀਸ਼ ਮਿਸ਼ਰਾ ਵੀ ਘਟਨਾ ਦੇ ਦੋਸ਼ੀਆਂ 'ਚ ਸ਼ਾਮਲ ਹੈ।
Mehbooba Mufti