
'ਲੋਕਤੰਤਰ ਦੀ ਮਜ਼ਬੂਤੀ ਅਤੇ ਬੇਲਗਾਮ ਸਰਕਾਰਾਂ 'ਤੇ ਲਗਾਮ ਲਈ ਅੰਦੋਲਨ ਜ਼ਰੂਰੀ ਹੈ'
ਚੰਡੀਗੜ੍ਹ : ਦੇਸ਼ ਦੇ ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਉੱਤਰ ਪ੍ਰਦੇਸ਼ ਵਿਚ ਪਹਿਲੇ ਪੜਾਅ ਦੀਆਂ ਚੋਣਾਂ ਬੀਤੇ ਕੱਲ ਹੋ ਵੀ ਚੁੱਕੀਆਂ ਹਨ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਵੱਡੇ ਆਗੂਆਂ ਵਲੋਂ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਕਰਨ ਬਾਰੇ ਕਿਹਾ ਜਾ ਰਿਹਾ ਹੈ।
Elections
ਹੁਣ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪਹਿਲੇ ਪੜਾਅ ਦੀਆਂ ਚੋਣਾਂ ਤੋਂ ਬਾਅਦ ਕਿਹਾ ਕਿ ਹੁਣ ਲੋਕਾਂ ਨੇ ਆਪਸੀ ਲੜਾਈ ਝਗੜੇ ਛੱਡ ਕੇ ਮੁੱਦਿਆਂ ਨੂੰ ਦੇਖਦੇ ਹੋਏ ਵੋਟ ਪਾਈ ਹੈ।
Rakesh Tikait
ਉਨ੍ਹਾਂ ਕਿਹਾ, ''ਪੱਛਮੀ ਯੂ.ਪੀ. ਵਿਚ ਹੁਣ ਆਪਸ ਵਿੱਚ ਵਖਰੇਵੇਂ, ਲੜਾਈਆਂ, ਮੁੱਦੇਹੀਣ ਰਾਜਨੀਤੀ ਦੇ ਦਿਨ ਚਲੇ ਗਏ। ਕਿਸਾਨ-ਕਰਮਚਾਰੀ ਅਤੇ ਪੇਂਡੂ ਜਨਤਾ ਨੇ ਨਫ਼ਰਤ ਨੂੰ ਨਕਾਰ ਕੇ ਮੁੱਦਿਆਂ ਨੂੰ ਵੋਟ ਪਾਈ ਹੈ ਅਤੇ ਅੱਗੇ ਵੀ ਪਾਉਣਗੇ। ਇਹ ਅੰਦੋਲਨ ਦੀ ਦੇਣ ਹੈ। ਲੋਕਤੰਤਰ ਦੀ ਮਜ਼ਬੂਤੀ ਅਤੇ ਬੇਲਗਾਮ ਸਰਕਾਰਾਂ 'ਤੇ ਲਗਾਮ ਲਈ ਅੰਦੋਲਨ ਵੀ ਜ਼ਰੂਰੀ ਹੈ।
Rakesh Tikait
ਜ਼ਿਕਰਯੋਗ ਹੈ ਕਿ ਟਿਕੈਤ ਨੇ ਚੋਣਾਂ ਤੋਂ ਪਹਿਲਾਂ ਵੀ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਸੀ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਲੋਕਾਂ ਨੂੰ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਇਸ ਵਾਰ ਨੋਟਾ ਨਹੀਂ ਸਗੋਂ ਆਪਣੇ ਚੋਣ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਕਰਨ। ਉਨ੍ਹਾਂ ਨੇ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਵੀ ਲੋਕਤੰਤਰ ਦੇ ਇਸ ਮਹਾਨ ਯੱਗ ਵਿੱਚ ਸ਼ਾਮਲ ਹੋਵੋ।