
1984 ਵਿਚ ਆਖ਼ਰੀ ਵਾਰ ਕਾਂਗਰਸ ਦੇ ਉਮੀਦਵਾਰ ਕਮਲਾ ਪ੍ਰਸ਼ਾਦ ਨੇ ਜੌਨਪੁਰ ਸੀਟ ਤੇ ਜਿੱਤ ਹਾਸਿਲ ਕੀਤੀ ਸੀ
ਨਵੀ ਦਿੱਲੀ : ਲੋਕ ਸਭਾ ਸੀਟਾਂ ਦਾ ਚੋਣਾ ਨਗਾਰਾ ਵੱਜ ਚੁੱਕਿਆ ਹੈ। ਸਾਰੀ ਰਾਜਨੀਤਿਕ ਪਾਰਟੀਆ ਆਪਣੀ ਰਣਨੀਤੀ ਨੂੰ ਆਖ਼ਰੀ ਰੂਪ ਦੇਣ ਵਿਚ ਜੁੱਟ ਗਈਆਂ ਹਨ। ਇਸ ਵਾਰ ਸਾਰੀਆਂ ਦੀ ਨਜ਼ਰਾ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਤੇ ਹਨ। ਪਿਛਲੀ ਵਾਰ ਬੀਜੇਪੀ ਨੇ ਉੱਤਰ ਪ੍ਰਦੇਸ਼ ਦੀ 71 ਸੀਟਾਂ ਜਿੱਤ ਰਿਕਾਰਡ ਕਾਇਮ ਕੀਤਾ ਸੀ। ਉਸ ਵੇਲੇ ਸਪਾ ਦੇ ਖਾਤੇ ਵਿਚ 5, ਅਤੇ ਕਾਂਗਰਸ ਦੇ ਖਾਤੇ ਵਿਚ 2 ਅਤੇ ਦੋ ਆਜ਼ਾਦ ਉਮੀਦਵਾਰ ਕੋਲ ਗਈਆ ਸਨ।
ਬਸਪਾ ਖਾਤਾ ਤੱਕ ਨਹੀ ਖੋਲ ਸਕੀ ਸੀ। ਪਰ ਇਸ ਵਾਰ ਉੱਤਰ ਪ੍ਰਦੇਸ਼ ਦੇ ਸਿਆਸੀ ਹਾਲਾਤ ਬਦਲ ਗਏ ਹਨ। ਇਕ ਪਾਸੇ ਕੇਂਦਰ ਤੇ ਉੱਤਰ ਪ੍ਰਦੇਸ ਦੀ ਸਿਆਸਤ ਤੇ ਕਾਬਜ਼ ਪਾਰਟੀ ਬੀਜੇਪੀ ਨੂੰ ਹਰਾਉਣ ਲਈ ਇਕਜੁੱਟ ਹਨ। ਦੂਸਰੇ ਪਾਸੇ, ਕਾਂਗਰਸ ਦੀ ਪ੍ਰਿਅੰਕਾ ਗਾਂਧੀ ਜਿੱਤ ਦਾ ਦਾਅਵਾ ਕਰ ਰਹੀ ਹੈ। ਪਰ ਪ੍ਰਿਅੰਕਾ ਗਾਂਧੀ ਲਈ ਇਹ ਚਣੋਤੀ ਸੋਖੀ ਨਹੀਂ ਹੋਵੇਗੀ। ਪ੍ਰਿੰਅਕਾ ਨੂੰ ਜਿਹੜੇ ਪੂਰਬੀ ਸੂਬੇ ਉਤਰ ਪ੍ਰਦੇਸ਼ ਦਾ ਵਾਗਡੋਰ ਕਾਂਗਰਸ ਵਲੋਂ ਦਿੱਤੀ ਜਾ ਰਹੀ ਹੈ।
ਉਸ ਲੋਕਸਭਾ ਸੀਟਾਂ ਤੇ ਕਦੇ ਕਾਂਗਰਸ ਦਾ ਦਬਦਬਾ ਰਿਹਾ ਸੀ। ਪਰ ਇਕ-ਇਕ ਕਰਕੇ ਇਹ ਸੀਟਾਂ ਕਾਂਗਰਸ ਕੋਲੋ ਜਾਦੀਆਂ ਰਹੀਆ। ਅਤਰ ਦੀ ਖ਼ੁਸ਼ਬੂ ਅਤੇ ਇਮਾਰਤੀ ਦੀ ਮਿਠਾਸ ਸਮੇਟੀ ਬੈਠਾ ਗੋਮਤੀ ਦੇ ਕਿਨਾਰੇ ਵਸਿਆ ਸਹਿਰ ਜੌਨਪੁਰ ਵੀ ਇਨਾਂ ਸੀਟਾਂ ਚੋਂ ਇਕ ਹੈ। ਜੌਨਪੁਰ ਦੀ ਲੋਕ ਸਭਾ ਸੀਟ ਤੇ ਹੁਣ ਤਕ ਕੁਲ 17 ਵਾਰ ਚੋਣਾਂ ਹੋਇਆ, ਜਿਥੇ ਸ਼ੁਰੂ ਵਿਚ ਕਾਂਗਰਸ ਦਾ ਦਬਦਬਾ ਰਿਹਾ 6 ਵਾਰ ਇਥੇ ਕਾਂਗਰਸ ਦਾ ਉਮੀਦਵਾਰ ਜੇਤੂ ਹੋ ਲੋਕ ਸਭਾਂ ਵਿਚ ਪਹੁੱਚੇ, ਪਰ 80ਵਿਆਂ ਦੇ ਦੌਰ ‘ਚ ਕਾਂਗਰਸ ਦਾ ਇਹਨਾਂ ਸੀਟਾਂ ਤੇ ਦਬਦਬਾ ਘੱਟ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਜੌਨਪੁਰ ਤੋਂ ਉਭਰਨ ਦਾ ਮੌਕਾ ਨਹੀਂ ਮਿਲਿਆ ।
1984 ਵਿਚ ਆਖਰੀ ਵਾਰ ਕਾਂਗਰਸ ਦੇ ਉਮੀਦਵਾਰ ਕਮਲਾ ਪ੍ਰਸ਼ਾਦ ਨੇ ਇਸ ਸੀਟ ਤੇ ਜਿੱਤ ਹਾਸਿਲ ਕੀਤੀ ਸੀ। ਕਾਂਗਰਸ ਦੀ ਇਸ ਜਿੱਤ ਨੂੰ 35 ਸਾਲ ਹੋ ਗਏ ਹਨ। ਜੌਨਪੁਰ ਵਿਚ ਕਾਂਗਰਸ ਆਪਣੇ ਮੋਜੂਦਗੀ ਦੀ ਲੜਾਈ ਲੜ ਰਹੀ ਹੈ ਅਤੇ ਇਸ ਵਾਰ ਵੀ ਕਾਂਗਰਸ ਦੀ ਜਿੱਤ ਆਸਾਨ ਨਜ਼ਰ ਨਹੀਂ ਆ ਰਹੀ । ਖਾਸ ਤੌਰ ਤੇ ਸਪਾ-ਬਸਪਾ ਗਠਬੰਧਨ ਤੋਂ ਬਾਅਦ ਬੀਜੇਪੀ, ਵੱਡੀ ਚਣੋਤੀ ਕਾਂਗਰਸ ਦੇ ਸਾਹਮਣੇ ਹੈ। ਅਜਿਹੇ ਵਿਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪ੍ਰਿਅੰਕਾਂ ਗਾਂਧੀ ਜੌਨਪੁਰ ਸੀਟ ਜਿੱਤ ਕੇ ਕਾਂਗਰਸ ਦੇ ਲਈ ਕੋਈ ਕਰਿਸ਼ਮਾਂ ਕਰ ਸਕੇਗੀ।
1952 ਵਿਚ ਜਦ ਪਹਿਲੀ ਵਾਰ ਲੋਕਸਭਾ ਚੋਣਾਂ ਹੋਈਆਂ ਤਾਂ ਜੌਨਪੁਰ ਦੀ ਸੀਟ ਤੇ ਕਾਂਗਰਸ ਦੇ ਵੀਰਵਲ ਸਿੰਘ ਵੱਡੇ ਫਰਕ ਨਾਲ ਜਿੱਤ ਲੋਕਸਭਾ ਵਿਚ ਪੁੱਜੇ। 1957 ‘ਚ ਕਾਂਗਰਸ ਦੀ ਟਿਕਟ ਤੇ ਉਨ੍ਹਾਂ ਨੇ ਫਿਰ ਜਿੱਤ ਹਾਸਿਲ ਕੀਤੀ, ਪਰ 1962 ਦੇ ਚੋਣਾਂ ਵਿਚ ਜਨਸ਼ੰਘ ਦੇ ਉਮੀਦਵਾਰ ਬ੍ਰਹਮਜੀਤ ਸਿੰਘ ਨੇ ਉਨ੍ਹਾਂ ਤੋਂ ਇਹ ਸੀਟ ਖੋਂਹ ਲਈ। ਹਾਲਾਂਕਿ ਬ੍ਰਹਮਜੀਤ ਸਿੰਘ ਦਾ ਕੁਝ ਦਿਨਾਂ ਬਾਅਦ ਹੀ ਅਣਹੋਈ ਮੌਤ ਮਰ ਗਏ ਅਤੇ ਇਸ ਸੀਟ ਤੇ ਫਿਰ ਚੋਣ ਹੋਈ । ਇਸ ਵਾਰ ਉਪ-ਚੋਣਾਂ ਦੇ ਮਾਇਨੇ ਵੀ ਖ਼ਾਸ ਸਨ ਜਨਸੰਘ ਦੀ ਪਾਸਿਓ ਪੰਡਿਤ ਦੀਨਦਿਆਲ ਉਪਾਦੲਏ ਖੁਦ ਚੋਣ ਮੈਦਾਨ ਵਿਚ ਸਨ।
ਉਨ੍ਹਾਂ ਦੀ ਜਿੱਤ ਵੀ ਲਗਭਗ ਤੈਅ ਸੀ, ਪਰ ਨਤੀਜੇ ਹੈਰਾਨ ਕਰਨ ਵਾਲੇ ਆਏ। ਇੰਦਰਾਂ ਗਾਂਧੀ ਦੇ ਕਰੀਬੀ ਸਥਾਨਿਕ ਲੋਕਾਂ ਵਿਚ ਭਾਈ ਸਾਹਿਬ ਦੇ ਨਾਮ ਨਾਲ ਮਸ਼ਹੂਰ ਕਾਂਗਰਸੀ ਨੇਤਾ ਰਾਜਦੇਵ ਸਿੰਘ ਨੇ ਜੌਨਪੁਰ ਦੀ ਸੀਟ ਉੱਤੇ ਕਬਜਾ ਕਰ ਲਿਆ। ਇਸ ਤੋਂ ਬਾਅਦ 1967 ਅਤੇ 1971 ਦੀ ਚੋਣਾ ਵਿਚ ਲਗਾਤਾਰ ਕਾਂਗਰਸ ਦੀ ਟਿਕਟ ਤੇ ਹੀ ਰਾਜਦੇਵ ਸਿੰਘ ਜੌਨਪੁਰ ਤੋਂ ਲੋਕਸਭਾ ਵਿਚ ਪੁੱਜੇ।
1977 ਭਾਰਤੀ ਲੋਕਦਲ ਦੀ ਟਿਕਟ ਤੇ ਯਾਦਵਿੰਦਰ ਦਤ ਦੂਬੇ ਨੇ ਇਹ ਬਾਜੀ ਮਾਰੀ। ਜਦਕਿ 1980 ਦੀ ਚੌਣਾ ਵਿਚ ਇਹ ਸੀਟ ਜਨਤਾ ਪਾਰਟੀ (ਸੈਕੂਲਰ) ਦੇ ਉਮੀਦਵਾਰ ਅਜਿਮੁੱਲਾਂ ਆਜ਼ਮੀ ਦੇ ਖਾਂਤੇ ਵਿਚ ਗਈ । 1984 ਵਿਚ ਕਾਂਗਰਸ ਨੇ ਫਿਰ ਇਸ ਸੀਟ ਤੇ ਜਿੱਤ ਹਾਸਿਲ ਕੀਤੀ ਅਤੇ ਕਮਲਾ ਪ੍ਰਸਾਦ ਸਿੰਘ ਜੇਤੂ ਰਹੇ। 1989 ਵਿਚ ਯਾਦਵਿੰਦਰ ਦਤ ਦੂਬੇ ਇਕ ਵਾਰ ਫਿਰ ਚੋਣ ਲੜੇ, ਪਰ ਭਾਜਪਾ ਦੀ ਟਿਕਟ ਤੇ ਜਿੱਤਣ ਵਿਚ ਕਾਮਯਾਬ ਰਹੇ।
1981 ਵਿਚ ਜਨਤਾ ਦਲ ਦੇ ਪਾਸਿਓ ਅਰਜੁਨ ਸਿੰਘ ਯਾਦਵ, 1996 ਵਿਚ ਭਾਜਪਾ ਦੇ ਰਾਜਕੇਸਰ ਸਿੰਘ, 1998 ਵਿਚ ਸਪਾ ਦੇ ਪਾਰਸਨਾਥਨ ਯਾਦਵ, 1999 ਵਿਚ ਭਾਜਪਾ ਦੇ ਸਵਾਮੀ ਚਿੰਨਮਯਾਦਵ, 2004 ਵਿਚ ਸਪਾ ਦੇ ਪਾਰਸਨਾਥਨ, 2009 ਵਿਚ ਬਸਪਾ ਦੇ ਥਨਜਅ ਸਿੰਘ ਅਤੇ 2014 ਵਿਚ ਬੀਜੇਪੀ ਦੇ ਕੇਪੀ ਸਿੰਘ ਜੌਨਪੁਰ ਤੋਂ ਜਿਤਦੇ ਰਹੇ।
ਜੌਨਪੁਰ ਦੀ ਗੱਦੀ ਉਤੇ ਹੁਣ ਬੀਜੇਪੀ ਦਾ ਕਬਜਾ ਹੈ। 2014 ਚ 15 ਸਾਲ ਬਾਅਦ ਬੀਜੇਪੀ ਨੇ ਇਸ ਸੀਟ ਤੇਂ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਪਾਰਟੀ ਦੇ ਉਮੀਦਵਾਰ ਕੇਪੀ ਸਿੰਘ ਜੇਤੂ ਹੋ ਲੋਕਸਭਾ ਵਿਚ ਪਹੁੱਚੇ। ਉਨ੍ਹਾਂ ਨੇ ਬਸਪਾ ਦੇ ਬਾਹੁਬਲੀ ਥਨਜਅ ਸਿੰਘ ਤੋਂ ਇਹ ਸੀਟ ਖ਼ੋਹ ਲਈ ਸੀ। 2014 ਦੇ ਲੋਕਸਭਾ ਚੋਣਾ ਵਿਚ ਜੌਨਪੁਰ ਸੀਟ ਤੋਂ ਕੁਲ 21 ਉਮੀਦਵਾਰ ਮੈਦਾਨ ਵਿਚ ਸੀ।
ਕੇਪੀ ਸਿੰਘ ਨੇ ਬਸਪਾ ਦੇ ਸੁਭਾਸ ਪਾਂਡੇ ਨੂੰ 1,46,310 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਕੇਪੀ ਸਿੰਘ ਨੂੰ 3,67,149 ਲੱਖ ਵੋਟਾ ਮਿਲਿਆ ਸਨ। ਜਦਕਿ ਸੁਭਾਸ ਪਾਂਡੇ 2,20,839 ਵੋਟਾ ਹਾਸਿਲ ਕਰਕੇ ਵੀ ਹਾਰ ਗਿਆ ਸੀ। ਇਸ ਦੇ ਇਲਾਵਾ ਸਪਾ ਬਸਪਾ ਤੀਜੇ ਸਥਾਨ ਤੇ ਰਹੀ ਸੀ।